ਗੁਰੂਹਰਸਹਾਏ (ਆਂਵਲਾ,ਸੇਤੀਆ, ਨਿਖੰਜ)— ਫਿਰੋਜ਼ਪੁਰ ਤੋਂ ਫਾਜ਼ਿਲਕਾ ਜਾ ਰਹੀ ਪੈਸੇਂਜਰ ਟਰੇਨ ਨੰਬਰ-74975 ਦੇ ਹੇਠਾਂ ਆ ਕੇ 30 ਸਾਲਾ ਨੌਜਵਾਨ ਨੇ ਖੁਦਕੁਸ਼ੀ ਕਰਕੇ ਆਪਣੀ ਜੀਵਨਲੀਲਾ ਖਤਮ ਕਰ ਲਈ। ਪ੍ਰਾਪਤ ਜਾਣਕਾਰੀ ਮੁਤਾਬਕ ਫਿਰੋਜ਼ਪੁਰ ਤੋਂ ਫਾਜ਼ਿਲਕਾ ਜਾ ਰਹੀ ਡੀ. ਐੱਮ. ਯੂ. ਟਰੇਨ ਨੰਬਰ 74975 ਜਦੋਂ ਜੀਵਾ ਅਰਾਈਂ ਨੇੜੇ ਪੁੱਜੀ ਤਾਂ ਰਾਜਵਿੰਦਰ ਸਿੰਘ ਪੁੱਤਰ ਕੁਲਬੀ ਸਿੰਘ ਜੋ ਪਹਿਲਾਂ ਤੋਂ ਹੀ ਪਿੰਡ ਜੀਵਾ ਅਰਾਈਂ ਸਟੇਸ਼ਨ 'ਤੇ ਟਰੇਨ ਦੀ ਉਡੀਕ ਵਿਚ ਖੜਾ ਸੀ, ਨੇ ਟਰੇਨ ਹੇਠਾਂ ਆ ਕੇ ਆਪਣੀ ਜੀਵਨਲਾਲੀ ਖਤਮ ਕਰ ਲਈ।

ਘਟਨਾ ਦੀ ਜਾਣਕਾਰੀ ਦਿੰਦੇ ਹੋਏ ਏ.ਐੱਸ.ਆਈ. ਰਾਜੇਸ਼ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ 4 ਵਜੇ ਫਿਰੋਜ਼ਪੁਰ ਤੋਂ ਫਾਜ਼ਿਲਕਾ ਵੱਲ ਜਾ ਰਹੀ ਡੀ. ਐੱਮ. ਯੂ ਗੱਡੀ ਜਿਵੇਂ ਹੀ ਜੀਵਾਂ ਅਰਾਈਂ ਸਟੇਸ਼ਨ ਨੇੜੇ ਪਹੁੰਚੀ ਤਾਂ ਇਕ ਨੌਜਵਾਨ ਨੇ ਗੱਡੀ ਹੇਠਾਂ ਆ ਕੇ ਖੁਦਕੁਸ਼ੀ ਕਰ ਲਈ। ਮੌਕੇ 'ਤੇ ਪਹੁੰਚੀ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਖੁਦਕੁਸ਼ੀ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ।
ਵਿਧਾਇਕ ਆਸ਼ੂ ਮੰਤਰੀ ਬਣਨਗੇ ਜਾਂ ਉਨ੍ਹਾਂ ਦੀ ਪਤਨੀ ਮੇਅਰ!
NEXT STORY