ਲੁਧਿਆਣਾ (ਰਾਮ) : ਪੈਟਰੋਲ ਪੰਪ 'ਤੇ ਲੱਗੇ ਹਵਾ ਭਰਨ ਵਾਲੇ ਕੰਪ੍ਰੈਸ਼ਰ ’ਤੇ ਡਿਊਟੀ ਕਰਨ ਵਾਲੇ ਵਿਅਕਤੀ ਵੱਲੋਂ ਪੈਟਰੋਲ ਪੰਪ ਦੇ ਦਫ਼ਤਰ ’ਚੋਂ ਲੱਖਾਂ ਦੀ ਨਕਦੀ ਚੋਰੀ ਕਰਨ ਦੇ ਦੋਸ਼ ਹੇਠ ਮੋਤੀ ਨਗਰ ਪੁਲਸ ਨੇ ਮੁਕੱਦਮਾ ਦਰਜ ਕੀਤਾ ਹੈ। ਪੁਲਸ ਕੋਲ ਦਰਜ ਕਰਵਾਏ ਬਿਆਨਾਂ ’ਚ ਚੀਮਾ ਚੌਂਕ ਸਥਿਤ ਸ੍ਰੀ ਬਾਲਾ ਜੀ ਫਿਊਲਜ਼ ਦੇ ਮਾਲਕ ਮਨੀ ਜਿੰਦਲ ਪੁੱਤਰ ਸੁਰਿੰਦਰ ਕੁਮਾਰ ਵਾਸੀ ਐੱਮ. ਆਈ. ਜੀ. ਕਾਲੋਨੀ, ਸੈਕਟਰ-32, ਚੰਡੀਗੜ੍ਹ ਰੋਡ, ਲੁਧਿਆਣਾ ਨੇ ਦੱਸਿਆ ਕਿ ਉਨ੍ਹਾਂ ਦੇ ਪੈਟਰੋਲ ਪੰਪ ਉੱਪਰ ਹਵਾ ਭਰਨ ਲਈ ਸੁਨੀਲ ਪੁੱਤਰ ਸੁਰਿੰਦਰ ਪਾਲ ਸਿੰਘ ਵਾਸੀ ਹੈਬੋਵਾਲ ਕਲਾਂ, ਲੁਧਿਆਣਾ ਨੂੰ ਰੱਖਿਆ ਹੋਇਆ ਸੀ, ਜੋ ਪਿਛਲੇ ਡੇਢ ਸਾਲ ਤੋਂ ਕੰਮ ਕਰਦਾ ਸੀ।
ਬੀਤੀ 17 ਸਤੰਬਰ ਦੀ ਸਵੇਰ ਕਰੀਬ 9 ਵਜੇ ਉਕਤ ਸੁਨੀਲ ਨੇ ਪੈਟਰੋਲ ਪੰਪ ਦੇ ਦਫ਼ਤਰ ’ਚ ਟੇਬਲ ਦੇ ਦਰਾਜ਼ ’ਚ ਰੱਖੀ ਹੋਈ ਕਰੀਬ 2 ਲੱਖ 20 ਹਜ਼ਾਰ ਦੀ ਨਕਦੀ ਚੋਰੀ ਕਰ ਲਈ। ਥਾਣਾ ਮੁਖੀ ਸਬ-ਇੰਸਪੈਕਟਰ ਸਿਮਰਨਜੀਤ ਕੌਰ ਨੇ ਦੱਸਿਆ ਕਿ ਪੁਲਸ ਨੇ ਮੁੱਢਲੀ ਜਾਂਚ ਤੋਂ ਬਾਅਦ ਨਾਮਜ਼ਦ ਮੁਲਜ਼ਮ ਸੁਨੀਲ ਕੁਮਾਰ ਖਿਲਾਫ ਮੁਕੱਦਮਾ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ।
ਸੀ. ਜੀ. ਸੀ. ਝੰਜੇੜੀ ਡਿਗਰੀ ਤੋਂ ਪਹਿਲਾਂ ਪਲੇਸਮੈਂਟ ਕਰਾਉਣ ਵਾਲਾ ਸੂਬੇ ਦਾ ਮੋਹਰੀ ਕੈਂਪਸ
NEXT STORY