ਜਲੰਧਰ (ਜ.ਬ.)– ਮਕਸੂਦਾਂ ਸਬਜ਼ੀ ਮੰਡੀ ਵਿਚ ਸ਼ੈੱਡ ਦੇ ਪਿੱਲਰ ਨਾਲ ਲਟਕਦੀ ਹੋਈ ਲਾਸ਼ ਮਿਲਣ ਤੋਂ ਬਾਅਦ ਦਹਿਸ਼ਤ ਦਾ ਮਾਹੌਲ ਬਣ ਗਿਆ। ਲਾਸ਼ ਦੇਖਣ ਵਾਲੇ ਲੋਕਾਂ ਨੇ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ, ਜਿਸ ਤੋਂ ਬਾਅਦ ਨਾਈਟ ਡਿਊਟੀ ਕਰ ਰਹੇ ਏ.ਸੀ.ਪੀ. ਟ੍ਰੈਫਿਕ ਅਤੇ ਥਾਣਾ ਨੰਬਰ 8 ਦੀ ਪੁਲਸ ਮੌਕੇ ’ਤੇ ਪਹੁੰਚ ਗਈ ਤੇ ਆ ਕੇ ਲਾਸ਼ ਨੂੰ ਹੇਠਾਂ ਉਤਾਰਿਆ। ਜਾਂਚ ਵਿਚ ਪਤਾ ਲੱਗਾ ਕਿ ਮ੍ਰਿਤਕ ਮੰਡੀ ਵਿਚ ਹੀ ਲੇਬਰ ਦਾ ਕੰਮ ਕਰਦਾ ਸੀ।
ਥਾਣਾ ਨੰਬਰ 1 ਦੇ ਐਡੀਸ਼ਨਲ ਐੱਸ.ਐੱਚ.ਓ. ਰਾਜਿੰਦਰ ਸਿੰਘ ਨੇ ਦੱਸਿਆ ਕਿ ਖੁਦਕੁਸ਼ੀ ਦਾ ਕਾਰਨ ਵਿਅਕਤੀ ਦੇ ਸਰੀਰ ਨਾਲ ਜੁੜੀ ਕਿਸੇ ਬੀਮਾਰੀ ਨਾਲ ਸਬੰਧਤ ਹੈ। ਉਨ੍ਹਾਂ ਕਿਹਾ ਕਿ ਪੁਲਸ ਦੀ ਜਾਂਚ ਵਿਚ ਇਹ ਪਤਾ ਲੱਗਾ ਹੈ ਕਿ ਉਸ ਨੂੰ ਸਰੀਰ ’ਤੇ ਖਾਰਿਸ਼ ਦੀ ਦਿੱਕਤ ਸੀ ਅਤੇ ਆਰਥਿਕ ਤੰਗੀ ਕਾਰਨ ਉਹ ਆਪਣਾ ਇਲਾਜ ਨਹੀਂ ਕਰਵਾ ਪਾ ਰਿਹਾ ਸੀ। ਇਸੇ ਕਾਰਨ ਉਸ ਨੇ ਇਕ ਪਰਨੇ ਨਾਲ ਫਾਹਾ ਬਣਾ ਕੇ ਪਿੱਲਰ ਨਾਲ ਬੰਨ੍ਹ ਕੇ ਖੁਦਕੁਸ਼ੀ ਕਰ ਲਈ।
ਇਹ ਵੀ ਪੜ੍ਹੋ- ਮੋਦੀ ਕੈਬਨਿਟ ਦੇ ਮੰਤਰੀਆਂ ਦਾ ਐਲਾਨ, ਜਾਣੋ ਕੌਣ ਸੰਭਾਲੇਗਾ ਕਿਹੜੀ ਜ਼ਿੰਮੇਵਾਰੀ ?
ਮ੍ਰਿਤਕ ਦੀ ਉਮਰ 54 ਸਾਲ ਦੇ ਨੇੜੇ-ਤੇੜੇ ਦੱਸੀ ਜਾ ਰਹੀ ਹੈ। ਮੌਕੇ ’ਤੇ ਪੁੱਜੀ ਪੁਲਸ ਨੇ ਲਾਸ਼ ਨੂੰ 72 ਘੰਟਿਆਂ ਲਈ ਸਿਵਲ ਹਸਪਤਾਲ ਦੀ ਮੋਰਚਰੀ 'ਚ ਰਖਵਾ ਦਿੱਤਾ ਹੈ। ਇਹ ਸ਼ੈੱਡ ਮਕਸੂਦਾਂ ਮੰਡੀ ਦੀ ਬੈਕਸਾਈਡ ’ਤੇ ਮੌਜੂਦ ਹੈ, ਜੋ ਰਸਤਾ ਨਾਗਰਾ ਪਿੰਡ ਵੱਲ ਵੀ ਜਾਂਦਾ ਹੈ। ਮ੍ਰਿਤਕ ਤੋਂ ਕਿਸੇ ਵੀ ਤਰ੍ਹਾਂ ਦਾ ਕੋਈ ਪਛਾਣ-ਪੱਤਰ ਬਰਾਮਦ ਨਹੀਂ ਹੋਇਆ ਅਤੇ ਨਾ ਹੀ ਉਸ ਦਾ ਮੋਬਾਈਲ ਮਿਲਿਆ ਹੈ। ਮੌਕੇ ’ਤੇ ਪੁੱਜੇ ਥਾਣਾ ਨੰਬਰ 1 ਦੇ ਏ.ਐੱਸ.ਆਈ. ਸ਼ਿਆਮ ਜੀ ਲਾਲ ਦਾ ਕਹਿਣਾ ਹੈ ਕਿ ਫਿਲਹਾਲ ਨੇੜਲੇ ਇਲਾਕਿਆਂ ਵਿਚ ਜਾ ਕੇ ਮ੍ਰਿਤਕ ਦੀ ਫੋਟੋ ਦਿਖਾ ਕੇ ਉਸ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ- ਧਾਰਮਿਕ ਸਥਾਨ ਤੋਂ ਪਰਤਦੇ ਸਮੇਂ ਸ਼ਰਧਾਲੂਆਂ ਨਾਲ ਵਾਪਰਿਆ ਭਿਆਨਕ ਹਾਦਸਾ, 2 ਔਰਤਾਂ ਦੀ ਹੋਈ ਦਰਦਨਾਕ ਮੌਤ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਭਾਜਪਾ ਨੇ ਬਿੱਟੂ ਨੂੰ ਮੰਤਰੀ ਬਣਾ ਕੇ ਕੱਟੜਵਾਦ ਖ਼ਿਲਾਫ਼ ਆਪਣਾ ਰੁਖ਼ ਕੀਤਾ ਸਪੱਸ਼ਟ
NEXT STORY