ਜਲੰਧਰ (ਗੁਲਸ਼ਨ)– ਐਤਵਾਰ ਰਾਤੀਂ ਲਗਭਗ 2 ਵਜੇ ਸਿਟੀ ਰੇਲਵੇ ਸਟੇਸ਼ਨ ’ਤੇ 3 ਬੱਚੀਆਂ ਦੇ ਪਿਉ ਨੇ ਟਰੇਨ ਅੱਗੇ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਟਰੇਨ ਦੀ ਲਪੇਟ ਵਿਚ ਆ ਕੇ ਮ੍ਰਿਤਕ ਦੀ ਧੌਣ ਧੜ ਤੋਂ ਵੱਖ ਹੋ ਗਈ। ਮ੍ਰਿਤਕ ਦੀ ਪਛਾਣ ਸੁਨੀਲ ਕੁਮਾਰ (38) ਪੁੱਤਰ ਸੁਰਿੰਦਰਪਾਲ ਨਿਵਾਸੀ ਨਜ਼ਦੀਕ ਆਰੀਆ ਸਮਾਜ ਮੰਦਿਰ ਗੜ੍ਹਾ ਵਜੋਂ ਹੋਈ ਹੈ। ਥਾਣਾ ਜੀ. ਆਰ. ਪੀ. ਦੇ ਏ. ਐੱਸ. ਆਈ. ਲਲਿਤ ਕੁਮਾਰ ਨੇ ਦੱਸਿਆ ਕਿ ਮ੍ਰਿਤਕ ਸਟੇਸ਼ਨ ਦੇ ਮੇਨ ਗੇਟ ਦੇ ਸਾਹਮਣੇ ਆਪਣੀ ਐਕਟਿਵਾ ਖੜ੍ਹਾ ਕਰ ਕੇ ਅੰਦਰ ਗਿਆ ਅਤੇ ਟਰੇਨ ਦੇ ਅੱਗੇ ਛਾਲ ਮਾਰ ਦਿੱਤੀ।
ਇਹ ਖ਼ਬਰ ਵੀ ਪੜ੍ਹੋ - CM ਮਾਨ ਨੇ ਰਾਜਪਾਲ ਨੂੰ ਦਿੱਤਾ ਮੋੜਵਾਂ ਜਵਾਬ, ਵਿਰੋਧੀਆਂ 'ਤੇ ਵੀ ਕੱਸਿਆ ਤੰਜ
ਪੁਲਸ ਦੇ ਮੁਤਾਬਕ ਮ੍ਰਿਤਕ ਦੀ ਜੇਬ ਵਿਚੋਂ ਇਕ ਸੁਸਾਈਡ ਨੋਟ ਵੀ ਮਿਲਿਆ ਹੈ, ਜਿਸ ਵਿਚ ਉਸ ਨੇ ਆਪਣੀ ਪਤਨੀ ਅਤੇ 2 ਹੋਰ ਲੋਕਾਂ ਨੂੰ ਆਪਣੀ ਮੌਤ ਲਈ ਜ਼ਿੰਮੇਵਾਰ ਠਹਿਰਾਇਆ ਹੈ। ਉਨ੍ਹਾਂ ਦੱਸਿਆ ਕਿ ਸੁਨੀਲ ਕੁਮਾਰ ਡਰਾਈਵਰੀ ਕਰਦਾ ਸੀ ਅਤੇ 4 ਭੈਣਾਂ ਦਾ ਇਕਲੌਤਾ ਭਰਾ ਸੀ। ਉਸਦੇ ਪਿਤਾ ਦਾ ਦਿਹਾਂਤ ਹੋ ਚੁੱਕਾ ਹੈ। ਘਟਨਾ ਦੀ ਸੂਚਨਾ ਮਿਲਣ ’ਤੇ ਮ੍ਰਿਤਕ ਦਾ ਚਾਚਾ ਅਤੇ ਜੀਜਾ ਜੀ. ਆਰ. ਪੀ. ਥਾਣੇ ਪਹੁੰਚੇ। ਉਨ੍ਹਾਂ ਪੁਲਸ ਮੁਲਾਜ਼ਮਾਂ ਦੇ ਨਾਲ ਸਿਵਲ ਹਸਪਤਾਲ ਜਾ ਕੇ ਲਾਸ਼ ਦੀ ਪਛਾਣ ਕੀਤੀ। ਉਨ੍ਹਾਂ ਪੁਲਸ ਨੂੰ ਦੱਸਿਆ ਕਿ ਸੁਨੀਲ ਘਰੋਂ ਐਕਟਿਵਾ ’ਤੇ ਨਿਕਲਿਆ ਸੀ। ਪੁਲਸ ਨੇ ਉਨ੍ਹਾਂ ਦੱਸਿਆ ਕਿ ਮ੍ਰਿਤਕ ਦੀ ਜੇਬ ਵਿਚੋਂ ਐਕਟਿਵਾ ਦੀ ਚਾਬੀ ਮਿਲੀ ਹੈ। ਪਰਿਵਾਰਕ ਮੈਂਬਰਾਂ ਨੇ ਸਟੇਸ਼ਨ ਦੇ ਬਾਹਰ ਖੜ੍ਹਾ ਐਕਟਿਵਾ ਪਛਾਣ ਲਿਆ।
ਇਹ ਖ਼ਬਰ ਵੀ ਪੜ੍ਹੋ - ਸਰਕਾਰੀ ਹਸਪਤਾਲ 'ਚ ਇੱਕੋ ਦਿਨ 12 ਨਵਜੰਮੇ ਬੱਚਿਆਂ ਸਣੇ 24 ਲੋਕਾਂ ਨੇ ਤੋੜਿਆ ਦਮ, ਸਾਹਮਣੇ ਆਈ ਇਹ ਵਜ੍ਹਾ
ਉੱਥੇ ਹੀ, ਦੂਜੇ ਪਾਸੇ ਥਾਣਾ ਜੀ. ਆਰ. ਪੀ. ਦੀ ਪੁਲਸ ਨੇ ਮ੍ਰਿਤਕ ਦੇ ਚਾਚੇ ਅਸ਼ੋਕ ਅਤੇ ਜੀਜਾ ਅਮਿਤ ਦੇ ਬਿਆਨ ਲੈ ਕੇ ਲਿਖਤੀ ਕਾਰਵਾਈ ਤੋਂ ਬਾਅਦ ਲਾਸ਼ ਪੋਸਟਮਾਰਟਮ ਤੋਂ ਬਾਅਦ ਉਨ੍ਹਾਂ ਦੇ ਹਵਾਲੇ ਕਰ ਦਿੱਤੀ। ਜੀ. ਆਰ. ਪੀ. ਨੇ ਫਿਲਹਾਲ ਇਸ ਸਬੰਧ ਵਿਚ ਕੋਈ ਕਾਰਵਾਈ ਨਹੀਂ ਕੀਤੀ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਹ ਅਜੇ ਸਦਮੇ ਵਿਚ ਹਨ। ਫਿਲਹਾਲ ਉਨ੍ਹਾਂ ਕਿਸੇ ਖ਼ਿਲਾਫ਼ ਕੋਈ ਬਿਆਨ ਨਹੀਂ ਦਿੱਤਾ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਦੇ ਸਕੂਲਾਂ ਲਈ ਖ਼ਾਸ ਖ਼ਬਰ, ਅਕਤੂਬਰ ਮਹੀਨੇ 'ਚ ਹੋਣਗੀਆਂ ਇੰਨੀਆਂ ਛੁੱਟੀਆਂ, ਪੜ੍ਹੋ ਲਿਸਟ
NEXT STORY