ਨਾਭਾ (ਜ.ਬ.)- ਪੰਜਾਬ ਦੇ ਨਾਭਾ ਇਲਾਕੇ ਤੋਂ ਇਕ ਸਨਸਨੀਖੇਜ਼ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਰਿਸ਼ਤੇਦਾਰਾਂ ਵੱਲੋਂ ਕੀਤੀ ਗਈ ਬੇਇੱਜ਼ਤੀ ਨੂੰ ਨਾ ਬਰਦਾਸ਼ਤ ਕਰਦੇ ਹੋਏ ਇਕ ਨੌਜਵਾਨ ਨੇ ਮੌਤ ਨੂੰ ਗਲੇ ਲਗਾ ਲਿਆ। ਥਾਣਾ ਸਦਰ ਪੁਲਸ ਨੇ ਮੌਤ ਹੋਣ ਦੇ ਦੋਸ਼ ’ਚ ਇਕ ਵਿਅਕਤੀ ਖਿਲਾਫ ਕੇਸ ਦਰਜ ਕੀਤਾ ਹੈ।
ਸ਼ਿਕਾਇਤਕਰਤਾ ਨਛੱਤਰ ਕੌਰ ਪਤਨੀ ਪਰਾਗਾ ਸਿੰਘ ਵਾਸੀ ਪਿੰਡ ਲੁਬਾਣਾ ਮਾਡਲ ਟਾਊਨ ਥਾਣਾ ਸਦਰ ਨਾਭਾ ਨੇ ਪੁਲਸ ਨੂੰ ਦੱਸਿਆ ਕਿ ਉਸ ਦੇ ਪੁੱਤਰ ਬਲਵਿੰਦਰ ਸਿੰਘ (38) ਨੇ ਮਰਨ ਤੋਂ ਪਹਿਲਾਂ ਲਿਖ ਕੇ ਰੱਖ ਦਿੱਤਾ ਸੀ ਕਿ ਉਹ ਆਪਣੀ ਸੱਸ ਬਲਜਿੰਦਰ ਕੌਰ ਵਾਸੀ ਪਿੰਡ ਸਰਾਣਾ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਸੰਸਕਾਰ ’ਤੇ ਗਿਆ ਸੀ।
ਇਹ ਵੀ ਪੜ੍ਹੋ- ਛੁੱਟੀ 'ਤੇ ਆਏ ਫ਼ੌਜੀ ਨਾਲ ਵਾਪਰ ਗਿਆ ਦਰਦਨਾਕ ਭਾਣਾ, ਰਿਸ਼ਤੇਦਾਰ ਵੀ ਹੋ ਗਏ ਜ਼ਖ਼ਮੀ
ਉੱਥੇ ਮੁਲਜ਼ਮ ਬੀਰੀ, ਜੋ ਕਿ ਉਸ ਦੀ ਪਤਨੀ ਦੇ ਮਾਮੇ ਦਾ ਲੜਕਾ ਹੈ, ਨੇ ਉਸ ਨਾਲ ਝਗੜਾ ਕਰਦਿਆਂ ਉਸ ਦੀ ਬੇਇੱਜ਼ਤੀ ਕਰ ਦਿੱਤੀ, ਜਿਸ ਨੂੰ ਬਰਦਾਸ਼ਤ ਨਾ ਕਰਦੇ ਹੋਏ ਤੇ ਮੁਲਜ਼ਮ ਤੋਂ ਤੰਗ ਆ ਕੇ ਬਲਵਿੰਦਰ ਸਿੰਘ ਨੇ 22 ਦਸੰਬਰ ਨੂੰ ਕੋਈ ਜ਼ਹਿਹੀਲੀ ਦਵਾਈ ਪੀ ਲਈ। ਉਸ ਦੀ ਇਲਾਜ ਦੌਰਾਨ 25 ਦਸੰਬਰ ਨੂੰ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਮੌਤ ਹੋ ਗਈ। ਮ੍ਰਿਤਕ ਨੇ ਆਪਣੀ ਹੱਡ ਬੀਤੀ ਇਕ ਕਾਪੀ ’ਚ ਲਿਖ ਕੇ ਕਮਰੇ ’ਚ ਰੱਖ ਦਿੱਤੀ ਸੀ।
ਸ਼ਿਕਾਇਤਕਰਤਾ ਮ੍ਰਿਤਕਾ ਦੀ ਮਾਤਾ ਨਛੱਤਰ ਕੌਰ ਦੇ ਬਿਆਨਾਂ ’ਤੇ ਪੁਲਸ ਨੇ ਮੁਲਜ਼ਮ ਬੀਰੀ ਵਾਸੀ ਪਿੰਡ ਪੰਜੋਲੀ, ਜ਼ਿਲਾ ਫਤਿਹਗੜ੍ਹ ਸਾਹਿਬ ਖਿਲਾਫ ਧਾਰਾ 108, ਬੀ.ਐੱਨ.ਐੱਸ. ਐਕਟ ਤਹਿਤ ਕੇਸ ਦਰਜ ਕਰ ਕੇ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ।
ਇਹ ਵੀ ਪੜ੍ਹੋ- ਬਠਿੰਡਾ ਬੱਸ ਹਾਦਸੇ 'ਤੇ PMO ਨੇ ਜਤਾਇਆ ਦੁੱਖ, ਪੀੜਤਾਂ ਲਈ ਕੀਤਾ ਵੱਡਾ ਐਲਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਸਿਰ ਦੀ ਹੱਡੀ ਟੁੱਟਣ ਕਾਰਨ ਮਾਂ-ਪੁੱਤ ਦੀ ਹੋਈ ਮੌਤ
NEXT STORY