ਗੁਰਦਾਸਪੁਰ (ਗੁਰਪ੍ਰੀਤ)- ਜ਼ਿਲ੍ਹਾ ਗੁਰਦਾਸਪੁਰ ਦੇ ਸਰਹੱਦੀ ਇਲਾਕੇ ਧਿਆਨਪੁਰ ਦੇ ਰਹਿਣ ਵਾਲੇ ਦੋ ਭਰਾ ਕਰਨ ਅਤੇ ਸਲਵਿੰਦਰ ਨੇ ਕਦੇ ਨਹੀਂ ਸੋਚਿਆ ਸੀ ਕਿ ਧਾਰਮਿਕ ਯਾਤਰਾ ਉਨ੍ਹਾਂ ਨੂੰ ਕਰੋੜਪਤੀ ਬਣਾ ਦੇਵੇਗੀ। ਭਰਾਵਾਂ ਨੇ ਦੱਸਿਆ ਕਿ ਉਨ੍ਹਾਂ ਯਾਤਰਾ ਤੋਂ ਵਾਪਸ ਘਰ ਪਰਤੇਦੇ ਹੋਏ ਪਠਾਨਕੋਟ ਤੋਂ ਲਾਟਰੀ ਦੀ ਟਿਕਟ ਖ਼ਰੀਦੀ ਸੀ ਅਤੇ ਪਹਿਲਾ ਇਨਾਮ ਨਿਕਲਿਆ ਤਾਂ ਰਾਤੋਂ-ਰਾਤ ਪਰਿਵਾਰ ਕਰੋੜਪਤੀ ਬਣ ਗਿਆ।
ਮਿਲੀ ਜਾਣਕਾਰੀ ਮੁਤਾਬਕ ਕਸਬਾ ਧਿਆਨਪੁਰ ਵਿਚ ਕਰਨ ਕਰਿਆਨਾ ਦਾ ਦੁਕਾਨ ਚਲਾਉਂਦਾ ਹੈ ਅਤੇ ਉਸ ਦਾ ਭਰਾ ਸਲਵਿੰਦਰ ਕਿਸਾਨੀ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਦੱਸਿਆ ਕਿ ਉਹ ਆਪਣੇ ਪਰਿਵਾਰ ਸਮੇਤ ਧਾਰਮਿਕ ਯਾਤਰਾ ਕਰਕੇ ਗੁਰਦੁਆਰਾ ਸ਼੍ਰੀ ਮਨੀਕਰਨ ਸਾਹਿਬ ਅਤੇ ਹੋਰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਕੇ ਵਾਪਸ ਆ ਰਹੇ ਸਨ। ਪਠਾਨਕੋਟ ਨੇੜੇ ਉਨ੍ਹਾਂ ਦੇ ਬੱਚਿਆਂ ਨੇ ਲਾਟਰੀ ਦੀ ਟਿਕਟ ਖ਼ਰੀਦਣ ਲਈ ਕਿਹਾ ਜੋ ਉਨ੍ਹਾਂ ਪਠਾਨਕੋਟ ਸਥਿਤ ਇਕ ਲਾਟਰੀ ਏਜੰਸੀ ਤੋਂ ਖ਼ੀਰੀਦੀ। ਕਰਨ ਨੇ ਦੱਸਿਆ ਕਿ ਉਸ ਨੂੰ ਕੁਝ ਦਿਨਾਂ ਬਾਅਦ ਪਠਾਨਕੋਟ ਤੋਂ ਫੋਨ ਆਇਆ ਕਿ ਉਸ ਵੱਲੋਂ ਖ਼ਰੀਦ ਕੀਤੀ ਲਾਟਰੀ ਦਾ ਪਹਿਲਾ ਇਨਾਮ ਢਾਈ ਕਰੋੜ ਨਿਕਲਿਆ ਹੈ।
ਇਹ ਵੀ ਪੜ੍ਹੋ-ਜਲੰਧਰ ਦੇ ਬਸਤੀ ਗੁਜ਼ਾਂ 'ਚ ਹੋਏ ਕਰਿਆਨਾ ਸਟੋਰ ਮਾਲਕ ਦਾ ਮਰਡਰ ਕੇਸ ਟਰੇਸ, ਕਾਤਲ ਗ੍ਰਿਫ਼ਤਾਰ, ਹੋਏ ਵੱਡੇ ਖ਼ੁਲਾਸੇ
ਪਹਿਲਾਂ ਤਾਂ ਭਰੋਸਾ ਨਹੀਂ ਹੋਇਆ ਪਰ ਜਦੋਂ ਦੋਬਾਰਾ ਫੋਨ ਆਇਆ ਅਤੇ ਉਨ੍ਹਾਂ ਖ਼ੁਦ ਨੈੱਟ 'ਤੇ ਆਪਣੀ ਟਿਕਟ ਦਾ ਨੰਬਰ ਵੇਖਿਆ ਤਾਂ ਫਿਰ ਭਰੋਸਾ ਹੋਇਆ। ਕਰਨ ਦਾ ਕਹਿਣਾ ਹੈ ਕਿ ਇਸ ਇਨਾਮੀ ਰਾਸ਼ੀ ਨੂੰ ਉਹ ਪਰਿਵਾਰ ਅਤੇ ਬੱਚਿਆਂ ਦੇ ਚੰਗੇ ਭੱਵਿਖ ਲਈ ਖ਼ਰਚ ਕਰਨਗੇ। ਉਥੇ ਹੀ ਸਲਵਿੰਦਰ ਨੇ ਦੱਸਿਆ ਕਿ ਉਹ ਆਪਣੇ ਕਾਲਜ ਦੇ ਦਿਨਾਂ ਤੋਂ ਹਰ ਲਾਟਰੀ ਦਾ ਬੰਪਰ ਅਤੇ ਕਿਸਮਤ ਅਜ਼ਮਾਉਂਦੇ ਰਹੇ ਪਰ ਕਦੇ ਵੀ ਵੱਡਾ ਇਨਾਮ ਨਹੀਂ ਨਿਕਲਿਆ ਅਤੇ ਇਸ ਵਾਰ ਵੀ ਉਨ੍ਹਾਂ ਨੂੰ ਕੋਈ ਜ਼ਿਆਦਾ ਉਮੀਦ ਨਹੀਂ ਸੀ ਪਰ ਬ-ਦਸਤੂਰ ਉਨ੍ਹਾਂ ਲਾਟਰੀ ਦੀ ਟਿਕਟ 500 ਰੁਪਏ ਵਿਚ ਖ਼ਰੀਦ ਕੀਤੀ ਅਤੇ ਉਹ ਅੱਜ ਢਾਈ ਕਰੋੜ ਦੇ ਮਾਲਕ ਬਣ ਗਏ।
ਇਹ ਵੀ ਪੜ੍ਹੋ- ਵੈਸ਼ਨੋ ਦੇਵੀ ਤੋਂ ਘਰ ਪਰਤ ਰਹੇ ਨੌਜਵਾਨ ਨਾਲ ਵਾਪਰੀ ਅਣਹੋਣੀ ਨੇ ਘਰ 'ਚ ਵਿਛਾਏ ਸੱਥਰ, ਮਿਲੀ ਰੂਹ ਕੰਬਾਊ ਮੌਤ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani
ਮਾਲੀ ਸੰਕਟ 'ਚ ਘਿਰੀ ਪੰਜਾਬ ਸਰਕਾਰ ਨੂੰ ਹੁਣ ਕੇਂਦਰ ਤੋਂ ਆਸ, ਜਾਣੋ ਪੂਰਾ ਮਾਮਲਾ
NEXT STORY