ਚੰਡੀਗੜ੍ਹ (ਵੈੱਬ ਡੈਸਕ): ਵਿਧਾਨ ਸਭਾ ਹਲਕਾ ਦਾਖਾ ਤੋਂ ਵਿਧਾਇਕ ਮਨਪ੍ਰੀਤ ਇਯਾਲੀ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਪੰਜਾਬ ਦੇ ਹੜ੍ਹ ਪੀੜਤਾਂ ਦੀ ਬਾਂਹ ਫੜੇ। ਪੰਜਾਬ ਵਿਧਾਨ ਸਭਾ ਵਿਚ ਬੋਲਦਿਆਂ ਇਯਾਲੀ ਨੇ ਕਿਹਾ ਕਿ ਹੜ੍ਹਾਂ ਕਾਰਨ ਪੰਜਾਬ ਦਾ ਬਹੁਤ ਨੁਕਸਾਨ ਹੋਇਆ ਹੈ। ਉਨ੍ਹਾਂ ਪੰਜਾਬ ਸਰਕਾਰ ਵੱਲੋਂ 20 ਹਜ਼ਾਰ ਕਰੋੜ ਦੀ ਮੰਗ ਨਾਲ ਸਹਿਮਤੀ ਜਤਾਈ ਤੇ ਇਹ ਵੀ ਕਿਹਾ ਕਿ ਕੇਂਦਰ ਹਮੇਸ਼ਾ ਤੋਂ ਹੀ ਪੰਜਾਬ ਨਾਲ ਵਿਤਕਰੇ ਕਰਦੀ ਆਈ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਹਜ਼ਾਰਾਂ ਪਰਿਵਾਰਾਂ ਨੂੰ ਮਿਲਣਗੇ 10-10 ਹਜ਼ਾਰ ਰੁਪਏ, ਹੋ ਗਏ ਵੱਡੇ ਐਲਾਨ
ਇਯਾਲੀ ਨੇ ਮੰਗ ਕੀਤੀ ਕਿ ਕਿਸਾਨਾਂ ਨੂੰ 50 ਤੋਂ 70 ਹਜ਼ਾਰ ਰੁਪਏ ਪ੍ਰਤੀ ਏਕੜ ਅਤੇ ਪਸ਼ੂਧਨ ਦੇ ਨੁਕਸਾਨ ਦਾ ਮੁਆਵਜ਼ਾ ਮਿਲਣਾ ਚਾਹੀਦਾ ਹੈ। ਇਸ ਤੋਂ ਇਲਾਵਾ ਹੜ੍ਹਾਂ ਕਾਰਨ ਟੁੱਟੇ ਘਰਾਂ ਦੇ ਨਾਲ-ਨਾਲ ਬਾਕੀ ਜ਼ਿਲ੍ਹਿਆਂ ਵਿਚ ਮੀਂਹ ਕਾਰਨ ਘਰਾਂ ਦੀਆਂ ਡਿੱਗੀਆਂ ਛੱਤਾਂ ਦੇ ਨੁਕਸਾਨ ਦੀ ਵੀ ਭਰਪਾਈ ਕੀਤੀ ਜਾਣੀ ਚਾਹੀਦੀ ਹੈ। ਇਯਾਲੀ ਨੇ ਹੜ੍ਹਾਂ ਬਾਰੇ ਵਿਧਾਨ ਸਭਾ ਕਮੇਟੀ ਬਣਾਉਣ ਦੀ ਮੰਗ ਕੀਤੀ ਜੋ ਪਿਛਲੇ ਸਮੇਂ 'ਚ ਆਏ ਹੜ੍ਹਾਂ ਦੇ ਕਾਰਨਾਂ ਦੀ ਪੜਚੋਲ ਕਰੇ ਤੇ ਉਸ ਕਾਰਨ ਹੋਏ ਨੁਕਸਾਨ, ਆਉਣ ਵਾਲੇ ਸਮੇਂ ਲਈ ਹੜ੍ਹਾਂ ਤੋਂ ਬਚਾਅ ਬਾਰੇ ਸੁਝਾਅ ਦੇਵੇ। ਇਸ ਕਮੇਟੀ ਨੂੰ 3 ਮਹੀਨਿਆਂ 'ਚ ਰਿਪੋਰਟ ਪੇਸ਼ ਕਰੇ।
ਮਨਪ੍ਰੀਤ ਇਯਾਲੀ ਨੇ ਦਰਿਆਵਾਂ ਦੀ ਡੀਸਲਟਿੰਗ ਕਰਨ ਦੀ ਮੰਗ ਕਰਨ ਦੇ ਨਾਲ-ਨਾਲ ਮੰਗ ਕੀਤੀ ਕਿ ਦਰਿਆਵਾਂ ਦੇ ਵਿਚਾਲੇ ਬਹੁਤ ਰੇਤ ਜਮ੍ਹਾਂ ਹੈ ਤੇ ਪਾਣੀ ਦਾ ਪ੍ਰੈਸ਼ਰ ਕਿਨਾਰਿਆਂ 'ਤੇ ਪੈ ਰਿਹਾ ਹੈ। ਇਸ ਲਈ ਇੱਥੇ ਡੂੰਘੀ ਨਹਿਰ ਬਣਨੀ ਚਾਹੀਦੀ ਹੈ। ਇਸ ਲਈ ਕੇਂਦਰ ਵੱਲੋਂ ਜ਼ਮੀਨਾਂ ਐਕਵਾਇਰ ਕਰ ਕੇ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾਣਾ ਚਾਹੀਦਾ ਹੈ। ਇਸ ਦੇ ਨਾਲ ਹੀ ਦਰਿਆਵਾਂ 'ਤੇ ਆਰਜ਼ੀ ਡੈਮ ਬਣਨੇ ਚਾਹੀਦੇ ਹਨ, ਜਿੱਥੇ ਹਮੇਸ਼ਾ ਪਾਣੀ ਰੋਕ ਕੇ ਰੱਖਿਆ ਜਾਵੇ ਤੇ ਕੰਟਰੋਲਡ ਤਰੀਕੇ ਨਾਲ ਅੱਗੇ ਛੱਡਿਆ ਜਾਵੇ। ਇਸ ਨਾਲ ਧਰਤੀ ਹੇਠਲਾ ਪਾਣੀ ਵੀ ਰਿਚਾਰਜ ਹੁੰਦਾ ਰਹੇਗਾ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਦੀਵਾਲੀ ਤੋਂ ਪਹਿਲਾਂ ਕਿਸਾਨਾਂ ਲਈ ਵੱਡਾ ਤੋਹਫ਼ਾ, 27 ਲੱਖ ਕਿਸਾਨਾਂ ਦੇ ਖਾਤਿਆਂ 'ਚ ਆਏ 540 ਕਰੋੜ ਰੁਪਏ
NEXT STORY