ਚੰਡੀਗੜ੍ਹ (ਮਨਮੋਹਨ) : ਸ਼ਨੀਵਾਰ ਨੂੰ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਵਲੋਂ ਪੇਸ਼ ਕੀਤੇ ਗਏ ਸੂਬਾ ਸਰਕਾਰ ਦੇ ਦੂਜੇ ਬਜਟ ਨੂੰ ਜਿੱਥੇ ਵਿਰੋਧੀਆਂ ਵਲੋਂ ਝੂਠਾ ਅਤੇ ਕਾਗਜ਼ੀ ਕਰਾਰ ਦਿੱਤਾ ਜਾ ਰਿਹਾ ਹੈ, ਉਥੇ ਹੀ ਦੂਜੇ ਪਾਸੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਮਨਪ੍ਰੀਤ ਬਾਦਲ ਦੀ ਤਾਰੀਫ ਕਰਦਿਆਂ ਇਸ ਬਜਟ ਨੂੰ ਚੰਗਾ ਕਰਾਰ ਦਿੱਤਾ ਹੈ। ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਦੀ ਪਿੱਠ ਥਾਪੜਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਬਜਟ ਹਾਲਾਤ ਦੇ ਅਨੁਕੂਲ ਹੈ।
ਇਸ ਦੌਰਾਨ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਵਲੋਂ ਕੀਤੇ ਗਏ ਵਾਕ ਆਊਟ 'ਤੇ ਬੋਲਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਦੋਵਾਂ ਪਾਰਟੀਆਂ ਤੋਂ ਹੋਰ ਉਮੀਦ ਵੀ ਕੀ ਕੀਤੀ ਜਾ ਸਕਦੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਮੈਨੂੰ ਤਾਂ ਉਮੀਦ ਸੀ ਕਿ ਇਹ ਕਾਲੇ ਕਪੜੇ ਪਾ ਕੇ ਸੈਸ਼ਨ ਵਿਚ ਆਉਣਗੇ।
ਔਰਤ ਨਾਲ ਬਲਾਤਕਾਰ ਕਰਨ ਸਬੰਧੀ ਮਾਮਲਾ ਦਰਜ
NEXT STORY