ਲੁਧਿਆਣਾ (ਹਿਤੇਸ਼) : ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਜਿੱਥੇ ਲੁਧਿਆਣਾ ਜ਼ਿਲ੍ਹੇ 'ਚ ਕਾਂਗਰਸ ਦਾ ਸੂਪੜਾ ਸਾਫ਼ ਹੋ ਗਿਆ ਹੈ, ਉੱਥੇ ਆਮ ਆਦਮੀ ਪਾਰਟੀ ਦੀ ਲਹਿਰ ਦੌਰਾਨ ਹਲਕਾ ਦਾਖਾ ਤੋਂ ਅਕਾਲੀ ਦਲ ਦੇ ਉਮੀਦਵਾਰ ਮਨਪ੍ਰੀਤ ਸਿੰਘ ਇਆਲੀ ਨੇ ਕਿਸੇ ਦੂਜੀ ਪਾਰਟੀ ਦੇ ਇਕ ਮਾਤਰ ਵਿਧਾਇਕ ਦੇ ਤੌਰ 'ਤੇ ਜਿੱਤ ਹਾਸਲ ਕਰਨ ਦਾ ਰਿਕਾਰਡ ਬਣਾਇਆ ਹੈ। ਮਨਪ੍ਰੀਤ ਇਆਲੀ ਸਾਲ 2012 'ਚ ਹਲਕਾ ਦਾਖਾ ਤੋਂ ਅਕਾਲੀ ਦਲ ਦੇ ਵਿਧਾਇਕ ਰਹੇ ਹਨ ਪਰ ਸਾਲ 2017 ਦੌਰਾਨ ਆਮ ਆਦਮੀ ਪਾਰਟੀ ਦੇ ਐੱਚ. ਐੱਸ. ਫੂਲਕਾ ਤੋਂ ਹਾਰ ਗਏ ਸਨ।
ਇਹ ਵੀ ਪੜ੍ਹੋ : ਚਰਨਜੀਤ ਸਿੰਘ ਚੰਨੀ ਨੇ ਰਾਜਪਾਲ ਨੂੰ ਸੌਂਪਿਆ ਅਸਤੀਫ਼ਾ, 'ਆਪ' ਦੀ ਜਿੱਤ ਬਾਰੇ ਆਖੀ ਇਹ ਗੱਲ
ਫਿਰ ਫੂਲਕਾ ਵੱਲੋਂ ਅਸਤੀਫ਼ਾ ਦੇਣ ਤੋਂ ਬਾਅਦ ਜ਼ਿਮਨੀ ਚੋਣ 'ਚ ਇਆਲੀ ਨੇ ਕੈਪਟਨ ਅਮਰਿੰਦਰ ਸਿੰਘ ਦੇ ਓ. ਐੱਸ. ਡੀ. ਸੰਦੀਪ ਸੰਧੂ ਤੋਂ ਜਿੱਤ ਹਾਸਲ ਕੀਤੀ। ਹੁਣ ਫਿਰ ਇਕ ਵਾਰ ਇਆਲੀ ਅਤੇ ਸੰਧੂ ਆਹਮੋ-ਸਾਹਮਣੇ ਸਨ ਅਤੇ ਆਮ ਆਦਮੀ ਪਾਰਟੀ ਵੱਲੋਂ ਐੱਨ. ਐੱਸ. ਕੰਗ ਨੂੰ ਟਿਕਟ ਦਿੱਤੀ ਗਈ ਸੀ ਪਰ ਉਨ੍ਹਾਂ ਦੋਹਾਂ ਨਾਲ ਸਖ਼ਤ ਟੱਕਰ ਦੌਰਾਨ ਇਆਲੀ ਨੇ ਜਿੱਤ ਹਾਸਲ ਕੀਤੀ।
ਇਹ ਵੀ ਪੜ੍ਹੋ : ਲੁਧਿਆਣਾ ਤੋਂ ਵੱਡੀ ਖ਼ਬਰ : ASI ਤੋਂ ਦੁਖ਼ੀ ਨੌਜਵਾਨ ਨੇ ਵੀਡੀਓ ਬਣਾ ਗੱਡੀ 'ਚ ਖ਼ੁਦ ਨੂੰ ਮਾਰੀ ਗੋਲੀ
ਮਨਪ੍ਰੀਤ ਇਆਲੀ ਨੇ ਜ਼ਿਲ੍ਹਾ ਲੁਧਿਆਣਾ 'ਚ ਅਕਾਲੀ ਦਲ ਦੇ ਇਕੱਲੇ ਵਿਧਾਇਕ ਹੋਣ ਦਾ ਰਿਕਾਰਡ ਤਾਂ ਕਾਇਮ ਕੀਤਾ ਹੀ ਹੈ, ਉਨ੍ਹਾਂ ਦੇ ਨਾਂ ਲਗਾਤਾਰ ਦੂਜੀ ਵਾਰ ਸਰਕਾਰ ਖ਼ਿਲਾਫ਼ ਜਿੱਤ ਦਰਜ ਕਰਨ ਦਾ ਰਿਕਾਰਡ ਵੀ ਬਣ ਗਿਆ ਹੈ ਕਿਉਂਕਿ 2 ਵਾਰ ਉਹ ਕਾਂਗਰਸ ਸਰਕਾਰ ਦੇ ਖ਼ਿਲਾਫ਼ ਲੜੇ ਅਤੇ ਹੁਣ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਜਾ ਰਹੀ ਹੈ ਤਾਂ ਪਾਰਟੀ ਦੇ ਉਮੀਦਵਾਰ ਨੂੰ ਵੀ ਆਪਣੇ ਹਲਕੇ 'ਚ ਇਆਲੀ ਨੇ ਜਿੱਤ ਹਾਸਲ ਨਹੀਂ ਕਰਨ ਦਿੱਤੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਚੰਡੀਗੜ੍ਹ PGI 'ਚ 11 ਸਾਲਾ ਮਾਸੂਮ ਦੇ ਆਰਗਨ ਡੋਨੇਟ, 4 ਮਰੀਜ਼ਾਂ ਨੂੰ ਮਿਲੀ ਨਵੀਂ ਜ਼ਿੰਦਗੀ
NEXT STORY