ਮਾਨਸਾ (ਅਮਰਜੀਤ ਚਾਹਲ) : ਕਬੱਡੀ ਦੇ ਖੇਤਰ ਵਿਚ ਵੱਖਰਾ ਨਾਂ ਦਰਜ ਕਰਵਾਉਣ ਵਾਲੇ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਪਰਮਿੰਦਰ ਸਿੰਘ ਸੋਨੀ (36 ਸਾਲ) ਵਾਸੀ ਬੀਰ ਖੁਰਦ ਦੀ ਮੌਤ ਨਾਲ ਕਬੱਡੀ ਖੇਡ ਜਗਤ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।
ਜਾਣਕਾਰੀ ਦਿੰਦਿਆਂ ਸੋਨੀ ਦੇ ਚਾਚਾ ਬਲਦਰਸ਼ਨ ਸਿੰਘ ਬੀਰ ਖੁਰਦ ਨੇ ਦੱਸਿਆ ਕਿ ਪਰਮਿੰਦਰ ਸਿੰਘ ਅੱਜ ਕੱਲ੍ਹ ਪਿੰਡ ਦੌਧਰ (ਮੋਗਾ) ਦੇ ਸਰਪੰਚ ਸੁਖਦੀਪ ਸਿੰਘ ਨਾਲ ਅੰਗ ਰੱਖਿਅਕ ਵਜੋਂ ਡਿਊਟੀ ਨਿਭਾ ਰਿਹਾ ਸੀ। ਅਚਾਨਕ ਕਾਰ ਵਿਚ ਬੈਠਿਆਂ ਉਸ ਦੀ ਆਪਣੀ ਹੀ ਸਰਵਿਸ ਗੰਨ 'ਚੋਂ ਗੋਲੀ ਚੱਲਣ ਕਾਰਨ ਉਹ ਗੰਭੀਰ ਜ਼ਖਮੀ ਹੋ ਗਿਆ ਤੇ ਹਸਪਤਾਲ ਪਹੁੰਚਦਿਆਂ ਹੀ ਮੌਤ ਹੋ ਗਈ। ਪੁਲਸ ਵਿਚ ਸੰਨ 2008 ਵਿਚ ਭਰਤੀ ਹੋਏ ਸੋਨੀ ਨੇ ਅਨੇਕਾਂ ਕਬੱਡੀ ਕੱਪਾਂ ਦੌਰਾਨ ਬਹੁਤ ਸਾਰੇ ਇਨਾਮ ਜਿੱਤੇ। ਉਹ ਬਹੁਤ ਵਧੀਆ ਖਿਡਾਰੀ ਸੀ। ਉਹ ਅੱਜ ਕੱਲ੍ਹ ਕਮਾਂਡੋ ਫੋਰਸ ਵਿਚ ਡਿਊਟੀ ਨਿਭਾ ਰਿਹਾ ਸੀ। ਮ੍ਰਿਤਕ ਸੋਨੀ ਦਾ ਪੋਸਟਮਾਰਟਮ ਕਰਨ ਉਪਰੰਤ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਗਈ ਹੈ। ਅੰਤਿਮ ਸੰਸਕਾਰ ਅੱਜ ਪਿੰਡ ਬੀਰ ਖ਼ੁਰਦ ਦੇ ਸ਼ਮਸ਼ਾਨਘਾਟ ਵਿਖੇ ਕੀਤਾ ਗਿਆ। ਮ੍ਰਿਤਕ ਆਪਣੇ ਪਿੱਛੇ ਮਾਤਾ-ਪਿਤਾ, ਪਤਨੀ ਤੋਂ ਇਲਾਵਾ 2 ਲੜਕੀਆਂ ਅਤੇ ਇਕ ਲੜਕਾ ਛੱਡ ਗਿਆ ਹੈ। ਸੋਨੀ ਦੀ ਅਚਾਨਕ ਹੋਈ ਮੌਤ 'ਤੇ ਪੂਰੇ ਇਲਾਕੇ ਅਤੇ ਕਬੱਡੀ ਜਗਤ 'ਚ ਸੋਗ ਦੀ ਲਹਿਰ ਦੌੜ ਗਈ ਹੈ।
ਕਰਜ਼ੇ ਤੋਂ ਪਰੇਸ਼ਾਨ ਕਿਸਾਨ ਨੇ ਪਰਿਵਾਰ ਸਮੇਤ ਡੀ.ਸੀ. ਦਫਤਰ ਅੱਗੇ ਖੁਦਕੁਸ਼ੀ ਕਰਨ ਦੀ ਦਿੱਤੀ ਧਮਕੀ
NEXT STORY