ਜਲੰਧਰ (ਨਰਿੰਦਰ ਮੋਹਨ) : ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਦੇ ਗ੍ਰਹਿ ਨਗਰ ਅਬੋਹਰ ’ਚ ਕਾਂਗਰਸ ਨੇ ਹੁਣ ਵਰਕਰ ਤੇ ਨੇਤਾ ਲੱਭਣੇ ਸ਼ੁਰੂ ਕਰ ਦਿੱਤੇ ਹਨ। ਸੁਨੀਲ ਜਾਖੜ ਵਲੋਂ ਪ੍ਰਧਾਨ ਦਾ ਅਹੁਦਾ ਸੰਭਾਲਦੇ ਹੀ ਕਾਂਗਰਸ ਵੀ ਭਾਜਪਾ ’ਚ ਜਾਣ ਦੀ ਤਿਆਰੀ ’ਚ ਹੈ। ਚੰਡੀਗੜ੍ਹ ’ਚ ਜਾਖੜ ਦੇ ਸਹੁੰ-ਚੁੱਕ ਸਮਾਗਮ ’ਚ ਕਾਂਗਰਸ ਦੇ ਨੇਤਾ ਅਤੇ ਨਗਰ ਨਿਗਮ ਅਬੋਹਰ ਦੇ ਮੇਅਰ ਸਮੇਤ ਕਾਂਗਰਸ ਦੇ ਅਨੇਕਾਂ ਅਹੁਦੇਦਾਰ ਸ਼ਾਮਲ ਹੋਏ, ਜਿਸ ਨੂੰ ਲੈ ਕੇ ਕਾਂਗਰਸ ਫਿਕਰਮੰਦ ਹੈ। ਸੂਤਰਾਂ ਦੀ ਮੰਨੀਏ ਤਾਂ ਅਗਲੇ ਇਕ-ਦੋ ਹਫ਼ਤਿਆਂ ’ਚ ਅਬੋਹਰ ਤੇ ਜਲਾਲਾਬਾਦ ਤੋਂ ਕਾਂਗਰਸ ਲਈ ਬੁਰੀ ਖਬਰ ਆਉਣ ਵਾਲੀ ਹੈ, ਜਿਸ ਦਾ ਅੰਦਾਜ਼ਾ ਵੀ ਕਾਂਗਰਸ ਨੂੰ ਲੱਗ ਰਿਹਾ ਹੈ। ਜਾਖੜ ਦੇ ਪ੍ਰੋਗਰਾਮ ’ਚ ਕਾਂਗਰਸ ਦੇ ਨੇਤਾਵਾਂ ਦੀ ਹਾਜ਼ਰੀ ਕਾਰਨ ਜਿੱਥੇ ਹੈਰਾਨੀ ਹੋਈ, ਉੱਥੇ ਹੀ ਕੁਝ ਭਾਜਪਾ ਨੇਤਾਵਾਂ ਦੀ ਗੈਰ-ਮੌਜੂਦਗੀ ਵੀ ਚਰਚਾ ’ਚ ਰਹੀ। ਸੂਤਰਾਂ ਅਨੁਸਾਰ ਸੁਨੀਲ ਜਾਖੜ ਦੇ ਭਾਜਪਾ ਦੇ ਸੂਬਾ ਪ੍ਰਧਾਨ ਬਣਦੇ ਹੀ ਅਬੋਹਰ, ਫਾਜ਼ਿਲਕਾ, ਬੱਲੂਆਣਾ ਅਤੇ ਜਲਾਲਾਬਾਦ ਵਿਧਾਨ ਸਭਾ ਹਲਕਿਆਂ ਤੋਂ ਕਾਂਗਰਸੀਆਂ ਦੀ ਦੌੜ ਜਾਖੜ ਲੱਗ ਗਈ ਸੀ। ਚੰਡੀਗੜ੍ਹ ’ਚ ਜਾਖੜ ਦੇ ਸਹੁੰ-ਚੁੱਕ ਸਮਾਗਮ ’ਚ ਕਾਂਗਰਸ ਦੇ ਸੀਨੀਅਰ ਨੇਤਾ ਅਤੇ ਨਗਰ ਨਿਗਮ ਅਬੋਹਰ ਦੇ ਮੇਅਰ ਵਿਮਲ ਠਠਈ, ਬੀਤੇ ਸਮੇਂ ’ਚ ਅਬੋਹਰ ਨਗਰ ਪ੍ਰੀਸ਼ਦ ਦੇ ਸਾਬਕਾ ਪ੍ਰਧਾਨ ਅਤੇ ਕਾਂਗਰਸ ਦੇ ਨੇਤਾ ਸੰਜੀਵ ਚਹਾਰ, ਜ਼ਿਲ੍ਹਾ ਕਾਂਗਰਸ ਦੇ ਸਾਬਕਾ ਪ੍ਰਧਾਨ ਰੰਜਮ ਕਾਮਰਾ, ਪੰਚਾਇਤ ਕਮੇਟੀ ਖੁਈਆ ਸਰਵਰ ਦੇ ਸਾਬਕਾ ਪ੍ਰਧਾਨ ਅਤੇ ਕਾਂਗਰਸੀ ਨੇਤਾ ਰਵੀ ਰਿਣਵਾ, ਸੀਤੋ ਤੋਂ ਕਾਂਗਰਸ ਦੇ ਰਵੀ ਬਿਸ਼ਨੋਈ ਸਮੇਤ ਅਨੇਕਾਂ ਕਾਂਗਰਸੀ ਸੁਨੀਲ ਜਾਖੜ ਨੂੰ ਵਧਾਈ ਦੇਣ ਲਈ ਖ਼ਾਸ ਤੌਰ ’ਤੇ ਚੰਡੀਗੜ੍ਹ ਪਹੁੰਚੇ। ਹਾਲਾਂਕਿ ਅਬੋਹਰ ਤੋਂ ਸਾਬਕਾ ਪ੍ਰਧਾਨ ਤੇ ਭਾਜਪਾ ਨੇਤਾ ਅਰੁਣ ਨਾਰੰਗ ਇਸ ਸਮਾਗਮ ’ਚ ਸ਼ਾਮਲ ਨਹੀਂ ਹੋਏ ਪਰ ਉਨ੍ਹਾਂ ਦੇ ਨਜ਼ਦੀਕੀ ਲੋਕ ਤੇ ਭਾਜਪਾ ਬਲਾਕ ਅਹੁਦੇਦਾਰ ਇਸ ਪ੍ਰੋਗਰਾਮ ਵਿਚ ਮੌਜੂਦ ਸਨ।
ਇਹ ਵੀ ਪੜ੍ਹੋ : ਸਮਾਂ ਆ ਗਿਆ ਹੈ, ਹੁਣ ਸਾਨੂੰ ਛੋਟੇ ਭਰਾ ਵਾਲੀ ਸੋਚ ਛੱਡਣੀ ਹੋਵੇਗੀ : ਜਾਖੜ
ਕਾਂਗਰਸ ਲਈ ਜਲਾਲਾਬਾਦ, ਫਾਜ਼ਿਲਕਾ ਤੇ ਅਬੋਹਰ ਹੁਣ ਖਤਰੇ ਦੀ ਘੰਟੀ ਬਣਿਆ ਹੋਇਆ ਹੈ। ਅਬੋਹਰ ਵਿਚ ਵਿਧਾਇਕ ਬੇਸ਼ੱਕ ਕਾਂਗਰਸ ਦਾ ਹੈ ਪਰ ਉਹ ਵੀ ਜਾਖੜ ਦਾ ਭਤੀਜਾ ਹੈ, ਜਿੱਥੋਂ ਕਾਂਗਰਸ ਦਾ ਝੰਡਾ ਗਾਇਬ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਅਬੋਹਰ ਦੇ ਮਾਮਲੇ ਵਿਚ ਵਿਧਾਇਕ ਸਮੇਤ ਹੋਰਨਾਂ ਨੂੰ ਕਈ ਚਿਤਾਵਨੀਆਂ ਤਾਂ ਦੇ ਚੁੱਕੇ ਹਨ ਪਰ ਕਾਰਵਾਈ ਨਹੀਂ ਹੋ ਰਹੀ। ਕਾਂਗਰਸ ਦੇ ਵਿਧਾਇਕ ਸੰਦੀਪ ਜਾਖੜ ਨੇ ਇਕ ਟਵੀਟ ਕਰ ਕੇ ਸੁਨੀਲ ਜਾਖੜ ਨੂੰ ਭਾਜਪਾ ਪ੍ਰਧਾਨ ਬਣਨ ਦੀ ਵਧਾਈ ਦਿੱਤੀ ਸੀ। ਦੂਜੇ ਪਾਸੇ ਚੰਡੀਗੜ੍ਹ ’ਚ ਜਾਖੜ ਦੇ ਸਹੁੰ-ਚੁੱਕ ਸਮਾਗਮ ’ਚ ਕੁਝ ਭਾਜਪਾ ਨੇਤਾਵਾਂ ਦਾ ਗਾਇਬ ਹੋਣਾ ਚਰਚਾ ਦਾ ਵਿਸ਼ਾ ਬਣਿਆ ਰਿਹਾ। ਨਿਊਜ਼ ਚੈਨਲਾਂ ’ਤੇ ਇਸ ਗੱਲ ਦੀ ਚਰਚਾ ਹੋਣ ਤੋਂ ਬਾਅਦ ਸਾਬਕਾ ਸੂਬਾ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਟਵੀਟ ਕਰ ਕੇ ਸਮਾਗਮ ’ਚ ਨਾ ਆਉਣ ਦਾ ਕਾਰਨ ਆਪਣੀ ਤਬੀਅਤ ਠੀਕ ਨਾ ਹੋਣੀ ਦੱਸਿਆ।
ਇਹ ਵੀ ਪੜ੍ਹੋ : ਹੜ੍ਹ ’ਚ ਫ਼ਸੇ ਲੋਕਾਂ ਲਈ ਮਦਦ ਲੈ ਕੇ ਪੁੱਜੇ ਸੁਸ਼ੀਲ ਰਿੰਕੂ, ਕਿਸ਼ਤੀਆਂ ਰਾਹੀਂ ਪਹੁੰਚਾਇਆ ਖਾਣ-ਪੀਣ ਦਾ ਸਮਾਨ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸਵਾਮੀ ਵਿਵੇਕਾਨੰਦ ’ਤੇ ਇਸਕਾਨ ਦੇ ਭਿਕਸ਼ੂ ਨੇ ਕੀਤੀ ਟਿੱਪਣੀ, ਸੰਸਥਾ ਨੇ ਲਾਈ ਇਕ ਮਹੀਨੇ ਦੀ ਪਾਬੰਦੀ
NEXT STORY