ਜਲੰਧਰ (ਮਾਹੀ): ਪੰਜਾਬ 'ਚ ਕੋਰੋਨਾ ਦਾ ਪ੍ਰਕੋਪ ਲਗਾਤਾਰ ਵੱਧਦਾ ਜਾ ਰਿਹਾ ਹੈ। ਹੁਣ ਤੱਕ ਪੰਜਾਬ 'ਚੋਂ 120 ਕੇਸ ਪਾਜ਼ੀਟਿਵ ਪਾਏ ਗਏ ਹਨ, ਜਿਨ੍ਹਾਂ 'ਚੋਂ 10 ਦੀ ਮੌਤ ਹੋ ਚੁੱਕੀ ਹੈ। ਜਾਣਕਾਰੀ ਮੁਤਾਬਕ ਮਕਸੂਦਾਂ 'ਚੋਂ (53) ਸਾਲਾ ਵਿਅਕਤੀ ਦਾ ਕੇਸ ਸਾਹਮਣੇ ਆਉਣ 'ਤੇ ਮਕਸੂਦਾਂ ਇਲਾਕੇ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ ਹੈ। ਇਸ ਵਿਅਕਤੀ ਨੂੰ ਪਿਛਲੇ ਸ਼ੁੱਕਰਵਾਰ ਨੂੰ ਸੈਕਰਟ ਹਾਰਟ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ ਅਤੇ ਉਸ ਤੋਂ ਬਾਅਦ ਸੋਮਵਾਰ ਨੂੰ ਸਿਵਲ ਹਸਪਤਾਲ 'ਚ ਰੈਫਰ ਕੀਤਾ ਗਿਆ, ਜਿੱਥੇ ਇਸ ਦੀ ਰਿਪੋਰਟ ਪਾਜ਼ੇਟਿਵ ਆਈ।
ਰਿਪੋਰਟ ਪਾਜ਼ੇਟਿਵ ਆਉਣ ਦੇ ਬਾਅਦ ਤਹਿਸੀਲ ਅਸ਼ੀਸ਼ ਪਾਲ ਸਿੰਗਲਾ, ਪਟਵਾਰੀ ਬਲਵਿੰਦਰ ਰਾਮ ਮਸਕੂਦਾਂ, ਡਾ. ਮੋਨਿਕਾ, ਡਾ. ਰੀਤੂ, ਸੁਪਰਵਾਇਜ਼ਰ ਸੁਰਿੰਦਰ ਕੌਰ ਏ.ਐੱਨ.ਐੱਮ. ਸਰਬਜੀਤ ਕੌਰ ਅਤੇ ਇਸ ਤੋਂ ਇਲਾਵਾ ਸੋਮ ਪ੍ਰਕਾਸ਼ ਡੀ.ਐੱਸ.ਪੀ. ਤੇ ਐੱਸ.ਐੱਚ.ਓ. ਤੇ ਐੱਸ.ਐੱਚ.ਓ. ਰਾਜੇਸ਼ ਠਾਕੁਰ ਨੇ ਮਕਸੂਦਾਂ ਇਲਾਕੇ ਦੇ ਨੇੜੇ ਲੱਗਦੇ ਸਾਰੇ ਇਲਾਕੇ ਨੂੰ ਸੀਲ ਕਰ ਦਿੱਤਾ ਹੈ।
ਇਹ ਵੀ ਪੜ੍ਹੋ: ਕੋਰੋਨਾ ਖਿਲਾਫ ਜੰਗ ਲੜਨ ਲਈ ਸਾਬਕਾ ਵਿਧਾਇਕ ਨੇ ਆਪਣੀ ਜ਼ਮੀਨ ਵਰਤਣ ਦੀ ਕੀਤੀ ਪੇਸ਼ਕਸ਼
ਇੱਥੇ ਇਹ ਵੀ ਦੱਸਣਯੋਗ ਹੈ ਕਿ ਹੁਣ ਤੱਕ ਪੰਜਾਬ 'ਚ ਕੁੱਲ 122 ਪਾਜ਼ੇਟਿਵ ਕੇਸ ਸਾਹਮਣੇ ਆ ਚੁੱਕੇ ਹਨ। ਜਦਕਿ ਇਸ ਨਾਲ 11 ਲੋਕਾਂ ਦੀ ਮੌਤ ਹੋ ਚੁੱਕੀ ਹੈ। ਮੋਹਾਲੀ 'ਚ ਸਭ ਤੋਂ ਵੱਧ ਕੋਰੋਨਾ ਦੇ 37 ਪਾਜ਼ੇਟਿਵ ਕੇਸ ਹਨ ਜਦੋਂਕਿ ਨਵਾਂਸ਼ਹਿਰ 'ਚ ਕੋਰੋਨਾ ਦੇ 19 ਕੇਸ, ਹੁਸ਼ਿਆਰਪੁਰ ਦੇ 07 ਕੇਸ, ਜਲੰਧਰ ਦੇ 11 ਕੇਸ, ਲੁਧਿਆਣਾ 'ਚ 09, ਅੰਮ੍ਰਿਤਸਰ 'ਚ ਕੋਰੋਨਾ ਦੇ ਪਾਜ਼ੇਟਿਵ ਕੇਸ 11, ਪਟਿਆਲਾ 'ਚ ਕੋਰੋਨਾ ਦੇ ਪਾਜ਼ੇਟਿਵ ਕੇਸ 1 ਹੈ। ਰੋਪੜ 'ਚ ਕੋਰੋਨਾ ਦੇ 03 ਮਰੀਜ਼, ਮਾਨਸਾ 'ਚ 05 ਮਰੀਜ਼, ਪਠਾਨਕੋਟ 'ਚ ਕੋਰੋਨਾ ਦੇ ਪਾਜ਼ੇਟਿਵ ਕੇਸ 07, ਬਰਨਾਲਾ 'ਚ 1 ਕੇਸ, ਸੰਗਰੂਰ ਦਾ 1 ਕੇਸ, ਕਪੂਰਥਲਾ ਦਾ 1 ਕੇਸ ਪਾਜ਼ੇਟਿਵ, ਮੋਗਾ ਦੇ 4 ਕੇਸ ਪਾਜ਼ੇਟਿਵ, ਫਤਿਹਗੜ ਸਾਹਿਬ ਦੇ 02 ਪਾਜ਼ੇਟਿਵ ਅਤੇ ਮੁਕਤਸਰ 'ਚ 1 ਕੇਸ ਸਾਹਮਣੇ ਆ ਚੁੱਕੇ ਹਨ।
ਇਹ ਵੀ ਪੜ੍ਹੋ: ਕੋਰੋਨਾ ਦੇ ਕਹਿਰ ਦਰਮਿਆਨ ਪ੍ਰਾਈਵੇਟ ਸਕੂਲ ਦਾ ਸ਼ਰਮਨਾਕ ਕਾਰਾ
ਲੁਧਿਆਣਾ ਦੇ ਇਸ ਇਲਾਕੇ 'ਚ ਕੀੜੀਆਂ ਵਾਂਗ ਤੁੰਨੇ ਲੋਕ, ਜੇ 'ਕੋਰੋਨਾ' ਆ ਗਿਆ ਤਾਂ...
NEXT STORY