ਜਲੰਧਰ (ਜ.ਬ.) : ਸ਼ਹਿਰ ਦੇ ਮਕਸੂਦਾਂ ਥਾਣੇ 'ਚ 14 ਸਤੰਬਰ ਨੂੰ ਹੋਏ ਬੰਬ ਧਮਾਕਿਆਂ ਦੇ ਸਬੰਧ 'ਚ 'ਜਗ ਬਾਣੀ' ਵੱਲੋਂ ਕੀਤੀ ਗਈ ਜਾਂਚ ਦੇ ਆਧਾਰ 'ਤੇ ਛਾਪੀ ਗਈ ਖਬਰ ਸਹੀ ਸਾਬਤ ਹੋਈ ਹੈ। 'ਜਗ ਬਾਣੀ' ਨੇ ਆਪਣੇ 12 ਅਕਤੂਬਰ ਦੇ ਅੰਕ 'ਚ ਪੁਲਸ ਜਾਂਚ ਦੇ ਹਵਾਲੇ ਤੋਂ ਲਿਖਿਆ ਸੀ ਕਿ ਜਲੰਧਰ 'ਚ ਪੰਜਾਬ ਅਤੇ ਜੰਮੂ ਕਸ਼ਮੀਰ ਪੁਲਸ ਵੱਲੋਂ ਚਲਾਏ ਜਾ ਰਹੇ ਸਾਂਝੇ ਆਪ੍ਰੇਸ਼ਨ ਦੌਰਾਨ ਫੜੇ ਗਏ ਅੱਤਵਾਦੀਆਂ ਦੇ ਮਕਸੂਦਾਂ ਥਾਣੇ 'ਚ ਧਮਾਕੇ ਕਰਨ ਵਾਲੇ ਮੁਲਜ਼ਮਾਂ ਨਾਲ ਸਬੰਧ ਹਨ ਤੇ ਇਹ ਅੱਤਵਾਦੀ ਮਕਸੂਦਾਂ ਥਾਣੇ ਦੇ ਬਲਾਸਟ ਨੂੰ ਹੱਲ ਕਰਨ ਦੀ ਚਾਬੀ ਹੋ ਸਕਦੇ ਹਨ।

'ਜਗ ਬਾਣੀ' ਦੀ ਰਿਪੋਰਟ ਤੋਂ ਬਾਅਦ ਪੁਲਸ ਦੀ ਜਾਂਚ ਵੀ ਇਸੇ ਦਿਸ਼ਾ 'ਚ ਕੰਮ ਕਰ ਰਹੀ ਹੈ ਅਤੇ ਮਕਸੂਦਾਂ ਥਾਣੇ 'ਚ ਬਲਾਸਟ ਦੇ ਕੇਸ ਨੂੰ ਹੱਲ ਕਰਨ ਲਈ ਜਾਂਚ ਤੋਂ ਬਾਅਦ ਪੁਲਸ ਨੇ ਜੰਮੂ ਕਸ਼ਮੀਰ ਤੋਂ 2 ਹੋਰ ਅੱਤਵਾਦੀਆਂ ਨੂੰ ਫੜਿਆ ਹੈ ਅਤੇ ਇਹ ਅੱਤਵਾਦੀ ਜਲੰਧਰ 'ਚ 11 ਅਕਤੂਬਰ ਨੂੰ ਫੜੇ ਗਏ ਅੱਤਵਾਦੀਆਂ ਨਾਲ ਹੀ ਨਿਕਲੇ ਹਨ ਅਤੇ ਇਹ ਸਾਰੇ ਅੱਤਵਾਦੀ ਜ਼ਾਕਿਰ ਮੂਸਾ ਦੇ ਪਾਲੇ ਹੋਏ ਹਨ।
'ਜਗ ਬਾਣੀ' ਨੇ ਆਪਣੀ ਰਿਪੋਰਟ 'ਚ ਇਹ ਵੀ ਲਿਖਿਆ ਸੀ ਕਿ ਇਨ੍ਹਾਂ ਅੱਤਵਾਦੀਆਂ ਦਾ ਖਾਲਿਸਤਾਨੀ ਕੁਨੈਕਸ਼ਨ ਵੀ ਹੋ ਸਕਦਾ ਹੈ ਅਤੇ 'ਜਗ ਬਾਣੀ' ਦਾ ਇਹ ਸ਼ੱਕ ਉਸ ਸਮੇਂ ਸਹੀ ਸਾਬਤ ਹੋਇਆ ਜਦੋਂ ਸਿੱਖ ਫਾਰ ਜਸਟਿਸ ਨਾਮਕ ਸੰਸਥਾ ਨੇ ਜਲੰਧਰ 'ਚ ਫੜੇ ਗਏ ਅੱਤਵਾਦੀਆਂ ਲਈ ਫ੍ਰੀ ਕਾਨੂੰਨੀ ਸਹਾਇਤਾ ਮੁਹੱਈਆ ਕਰਵਾਉਣ ਦੀ ਪੇਸ਼ਕਸ਼ ਕਰ ਦਿੱਤੀ। 'ਜਗ ਬਾਣੀ' ਦੀ ਰਿਪੋਰਟ 'ਚ ਅੱਤਵਾਦੀਆਂ ਵੱਲੋਂ ਬਨੀਹਾਲ ਟਨਲ ਜ਼ਰੀਏ ਹਥਿਆਰ ਲਿਆਉਣ ਦੀ ਗੱਲ ਲਿਖੀ ਗਈ ਸੀ ਅਤੇ ਪੁਲਸ ਨੇ ਇਸ ਦਿਸ਼ਾ 'ਚ ਵੀ ਜਾਂਚ ਸ਼ੁਰੂ ਕੀਤੀ ਹੋਈ ਹੈ।
ਆਉਣ ਵਾਲੇ ਦਿਨਾਂ 'ਚ ਜ਼ੋਰ ਫੜੇਗੀ ਠੰਡ, ਡਿੱਗੇਗਾ 10 ਡਿਗਰੀ ਪਾਰਾ
NEXT STORY