ਜਲੰਧਰ (ਰਵਿੰਦਰ)— ਬੇਹੱਦ ਹੈਰਾਨੀ ਵਾਲੀ ਗੱਲ ਹੈ ਕਿ ਖੁਦ ਨੂੰ ਹਾਈਟੈੱਕ ਮੰਨਣ ਵਾਲੀ ਜਲੰਧਰ ਪੁਲਸ ਦੀਆਂ ਅੱਖਾਂ 'ਚ ਮਿੱਟੀ ਪਾ ਕੇ ਅੱਤਵਾਦੀ ਉਮਰ ਰਮਜਾਨ ਉਰਫ ਗਾਜੀ ਅਤੇ ਮੀਰ ਰਾਊਫ ਅਹਿਮਦ ਆਸਾਨੀ ਨਾਲ ਫਰਾਰ ਹੋਣ 'ਚ ਸਫਲ ਰਹੇ। ਇਸ ਤੋਂ ਵੀ ਹੈਰਾਨੀ ਦੀ ਗੱਲ ਇਹ ਹੈ ਕਿ ਜਦੋਂ ਤੱਕ ਮਕਸੂਦਾਂ ਥਾਣੇ 'ਚ ਬੰਬ ਧਮਾਕਿਆਂ ਦੀ ਆਵਾਜ਼ ਪੁਲਸ ਅਧਿਕਾਰੀਆਂ ਦੇ ਕੰਨਾਂ ਤੱਕ ਪਹੁੰਚੀ, ਉਸ ਤੋਂ ਪਹਿਲਾਂ ਹੀ ਜਲੰਧਰ ਦੇ ਬੱਸ ਅੱਡੇ ਤੋਂ ਬੇਹੱਦ ਆਰਾਮ ਨਾਲ ਗਾਜੀ ਅਤੇ ਰਾਊਫ ਨੇ ਜੰਮੂ ਕਾਊਂਟਰ ਤੋਂ ਬੱਸ ਫੜੀ ਅਤੇ ਆਸਾਨੀ ਨਾਲ ਫਰਾਰ ਹੋ ਗਏ।
ਵਿਧੀਪੁਰ ਫਾਟਕ ਰਾਹੀਂ ਹੋਈ ਸੀ ਗ੍ਰੇਨੇਡ ਦੀ ਡਿਲਿਵਰੀ
ਮਕਸੂਦਾਂ ਥਾਣੇ 'ਚ ਅੰਜਾਮ ਦੇਣ ਲਈ ਵਿਧੀਪੁਰ ਫਾਟਕ ਦੇ ਕੋਲ 4 ਹੈਂਡ ਗ੍ਰੇਨੇਡ ਦੀ ਡਿਲਿਵਰੀ ਕੀਤੀ ਗਈ ਸੀ। ਡਿਲਿਵਰੀ ਦੇਣ ਵਾਲਾ ਸ਼ਖਸ ਆਟੋ 'ਚ ਸੀ। ਮਾਮਲੇ 'ਚ ਗ੍ਰਿਫਤਾਰ ਫਾਜ਼ਿਲ ਪਿੰਚੂ ਅਤੇ ਸ਼ਾਹਿਦ ਕਿਊਮ ਦੀ ਗੱਲ 'ਤੇ ਯਕੀਨ ਕੀਤਾ ਜਾਵੇ ਤਾਂ ਹੈਂਡ ਗ੍ਰੇਨੇਡ ਦੀ ਡਿਲਿਵਰੀ 8 ਜਾਂ 9 ਸਤੰਬਰ ਨੂੰ ਕੀਤੀ ਗਈ ਸੀ।
ਸ਼ਾਹਿਦ ਕਿਊਮ ਨੇ ਪੁੱਛਗਿੱਛ 'ਚ ਦੱਸਿਆ ਕਿ ਉਹ ਕਸ਼ਮੀਰੀ ਅੱਤਵਾਦੀ ਸੰਗਠਨ ਅੰਸਾਰ ਗਜ਼ਵਤ-ਉੱਲ-ਹਿੰਦ ਦੇ ਚੀਫ ਜ਼ਾਕਿਰ ਮੂਸਾ ਅਤੇ ਏਰੀਆ ਕਮਾਂਡਰ ਆਮਿਰ ਦੇ ਸੰਪਰਕ 'ਚ ਸੀ। ਪਿਤਾ ਏ. ਐੱਸ. ਆਈ. ਹੈ ਅਤੇ ਆਮਿਰ ਨਾਲ ਬਲੈਕਬੇਰੀ ਦੇ ਮੈਸੇਂਜਰ ਐਪ ਤੋਂ ਚੈਟਿੰਗ ਕਰਦਾ ਸੀ। ਉਸ ਨੂੰ 9 ਸਤੰਬਰ ਨੂੰ ਚੈਟਿੰਗ ਦੌਰਾਨ ਕਿਹਾ ਸੀ ਕਿ ਉਸ ਨੇ 'ਆਲੂ' ਭੇਜੇ ਹਨ ਅਤੇ ਉਹ ਵਿਧੀਪੁਰ ਫਾਟਕ ਦੇ ਕੋਲ ਦੋਸਤ ਫਾਜ਼ਿਲ ਨੂੰ ਲੈ ਆਵੇ। 'ਆਲੂ' ਹੈਂਡ ਗ੍ਰੇਨੇਡ ਦੇ ਨਾਂ 'ਤੇ ਰੱਖਿਆ ਗਿਆ ਕੋਡ ਵਰਡ ਸੀ। ਉਥੋਂ ਚਾਰੋਂ ਗ੍ਰੇਨੇਡ ਲੈ ਕੇ ਸਿੱਧੇ ਗੁਰੂ ਅਮਰਦਾਸ ਨਗਰ ਸਥਿਤ ਪੀ. ਜੀ. 'ਚ ਆ ਗਏ। ਉਸ ਸਮੇਂ ਪੀ. ਜੀ. ਵਾਲੀ ਆਂਟੀ ਨਹੀਂ ਸੀ ਅਤੇ ਉਨ੍ਹਾਂ ਨੇ ਹੈਂਡ ਗ੍ਰੇਨੇਡ ਕਮਰੇ 'ਚ ਰੱਖ ਦਿੱਤੇ ਸਨ। ਇਸ ਦੌਰਾਨ ਆਮਿਰ ਤੇ ਮੂਸਾ ਨਾਲ ਚੈਟਿੰਗ ਹੁੰਦੀ ਰਹੀ।

ਹਮਲੇ ਤੋਂ ਇਕ ਦਿਨ ਪਹਿਲਾਂ ਮਕਸੂਦਾਂ ਥਾਣੇ ਦੀ ਅੱਤਵਾਦੀਆਂ ਨੇ ਕੀਤੀ ਸੀ ਰੇਕੀ
ਮਕਸੂਦਾਂ ਥਾਣੇ 'ਚ ਬੰਬ ਸੁੱਟਣ ਤੋਂ ਪਹਿਲਾਂ ਚਾਰਾਂ ਅੱਤਵਾਦੀਆਂ ਨੇ ਇਕ ਦਿਨ ਪਹਿਲਾਂ ਮਕਸੂਦਾਂ ਥਾਣੇ ਅਤੇ ਆਲੇ-ਦੁਆਲੇ ਦੇ ਇਲਾਕੇ ਦੀ ਪੂਰੀ ਰੇਕੀ ਕੀਤੀ ਸੀ। ਜ਼ਕਿਰ ਮੂਸਾ ਕੋਲੋਂ ਟਾਰਗੈੱਟ ਹਾਸਲ ਕਰਨ ਤੋਂ ਬਾਅਦ ਇਸ ਸੰਗਠਨ ਦੇ ਅੱਤਵਾਦੀ ਗਾਜੀ ਅਤੇ ਰਾਊਫ ਹਵਾਈ ਜਹਾਜ਼ ਜ਼ਰੀਏ ਸ਼੍ਰੀਨਗਰ ਤੋਂ ਚੰਡੀਗੜ੍ਹ ਪਹੁੰਚੇ ਸਨ।13 ਸਤੰਬਰ ਨੂੰ ਚੰਡੀਗੜ੍ਹ ਪਹੁੰਚਣ ਤੋਂ ਬਾਅਦ ਇਨ੍ਹਾਂ ਦੋਵਾਂ ਅੱਤਵਾਦੀਆਂ ਨੇ ਬੱਸ ਫੜੀ ਅਤੇ ਜਲੰਧਰ ਪਹੁੰਚੇ।
ਇਸ ਤੋਂ ਬਾਅਦ ਉਹ ਮਕਸੂਦਾਂ ਚੌਕ ਪੁਲਸ ਥਾਣੇ ਕੋਲ ਹੀ ਸ਼ਾਹਿਦ ਅਤੇ ਫੈਜ਼ਲ ਨੂੰ ਮਿਲੇ, ਜਿੱਥੋਂ ਸ਼ਾਹਿਦ ਅਤੇ ਫੈਜ਼ਲ ਉਨ੍ਹਾਂ ਨੂੰ ਆਪਣੇ ਦੋਸਤਾਂ ਦੇ ਪੀ. ਜੀ. ਸੂਰਤ ਨਗਰ (ਮਕਸੂਦਾਂ) 'ਚ ਲੈ ਗਏ।ਸੂਰਤ ਨਗਰ 'ਚ ਸਥਿਤ ਸਦਾਮ ਹੁਸੈਨ ਦੇ ਕੋਲ ਲੈ ਗਿਆ। ਉਥੇ ਸਾਰੇ ਹੀ ਰੁਕੇ ਸਨ। ਹੈਂਡ ਗ੍ਰੇਨੇਡ ਵੀ ਉਨ੍ਹਾਂ ਦੇ ਕੋਲ ਸਨ। ਸਵੇਰੇ ਦੋਸਤ ਦੀ ਬਾਈਕ ਲੈ ਕੇ ਸੀ.ਆਰ.ਪੀ.ਐੱਫ ਦੀ ਰੇਕੀ ਕੀਤੀ ਪਰ ਉਥੇ ਕੈਮਰੇ ਅਤੇ ਸੁਰੱਖਿਆ ਹੋਣ ਕਰਕੇ ਬੰਬ ਧਮਾਕੇ ਦੀ ਵਾਰਦਾਤ ਨੂੰ ਅੰਜਾਮ ਦੇਣ 'ਚ ਅਸਫਲ ਰਹੇ।
13 ਸਤੰਬਰ ਦੀ ਰਾਤ ਨੂੰ ਹੀ ਇਨ੍ਹਾਂ ਚਾਰਾਂ ਅੱਤਵਾਦੀਆਂ ਨੇ ਮਕਸੂਦਾਂ ਥਾਣੇ ਸਮੇਤ ਆਲੇ-ਦੁਆਲੇ ਦੀ ਰੇਕੀ ਕੀਤੀ। ਅਗਲੇ ਦਿਨ 14 ਸਤੰਬਰ ਨੂੰ ਹੈਂਡ ਗ੍ਰੇਨੇਡ ਦੇ ਨਾਲ ਚਾਰੋਂ ਅੱਤਵਾਦੀ ਤਕਰੀਬਨ 5.30 ਵਜੇ ਪੁਲਸ ਸਟੇਸ਼ਨ ਕੋਲ ਪਹੁੰਚੇ। ਉਨ੍ਹਾਂ ਨੇ ਆਪਣੀ ਪਛਾਣ ਲੁਕਾਉਣ ਲਈ ਚਿਹਰੇ 'ਤੇ ਮਾਸਕ ਵੀ ਪਾਇਆ ਹੋਇਆ ਸੀ। ਵਾਰਦਾਤ ਤੋਂ ਬਾਅਦ ਚਾਰਾਂ ਨੇ ਜਲੰਧਰ ਬੱਸ ਸਟੈਂਡ 'ਤੇ ਮਿਲਣ ਦੀ ਯੋਜਨਾ ਬਣਾਈ ਸੀ। 7.40 ਦੇ ਕਰੀਬ ਉਨ੍ਹਾਂ ਨੇ ਮਕਸੂਦਾਂ ਥਾਣੇ ਅੰਦਰ 4 ਹੈਂਡ ਗਰਨੇਡ ਸੁੱਟੇ ਅਤੇ ਮੌਕੇ ਤੋਂ ਫਰਾਰ ਹੋ ਗਏ। ਬਲਾਸਟ ਤੋਂ ਬਾਅਦ ਰਾਊਫ, ਗਾਜੀ ਅਤੇ ਫੈਜ਼ਲ ਡੀ. ਏ. ਵੀ. ਕਾਲਜ ਰੋਡ ਹੁੰਦੇ ਹੋਏ ਪਟੇਲ ਚੌਕ ਦੇ ਰੂਟ ਤੋਂ ਬੱਸ ਅੱਡੇ ਪਹੁੰਚੇ, ਜਦਕਿ ਸ਼ਾਹਿਦ ਜਲੰਧਰ ਬਾਈਪਾਸ ਦੇ ਰਸਤੇ ਬੱਸ ਅੱਡੇ ਪਹੁੰਚਿਆ, ਜਿੱਥੋਂ ਕੁਝ ਦੇਰ ਬਾਅਦ ਜੰਮੂ ਦੇ ਕਾਊਂਟਰ ਤੋਂ ਬੱਸ ਫੜ ਕੇ ਗਾਜੀ ਅਤੇ ਰਾਊਫ ਜੇ. ਐਂਡ ਕੇ. ਲਈ ਰਵਾਨਾ ਹੋ ਗਏ।
ਪੁਲਸ ਗੁਰੂ ਅਮਰਦਾਸ ਨਗਰ 'ਚ ਪੀ. ਜੀ. ਚਲਾਉਣ ਵਾਲੀ ਆਂਟੀ ਨਾਲ ਵੀ ਪੁੱਛਗਿੱਛ ਕੀਤੀ ਸੀ। ਉਸ ਨੇ ਸਾਰਾ ਰਿਕਾਰਡ ਪੁਲਸ ਨੂੰ ਦਿਖਾਇਆ। ਪਹਿਲਾਂ ਦੋਵੇਂ ਦੋਸ਼ੀ ਸੂਰਤ ਨਗਰ 'ਚ ਰਹਿੰਦੇ ਸਨ। ਦੋਵੇਂ ਦੋ ਮਈ ਨੂੰ ਇਥੇ ਸ਼ਿਫਟ ਹੋਏ ਸਨ। ਇਕ ਵਿਦਿਆਰਥੀ ਤੋਂ 6500 ਰੁਪਏ ਲਏ ਜਾਂਦੇ ਸਨ। ਆਂਟੀ ਨੇ ਦੱਸਿਆ ਕਿ ਪੁਲਸ ਤੋਂ ਹੀ ਪਤਾ ਲੱਗਾ ਸੀ ਕਿ ਮਾਸੂਮ ਦਿੱਸਣ ਵਾਲੇ ਇਹ ਵਿਦਿਆਰਥੀ ਅੱਤਵਾਦੀ ਸੰਗਠਨ ਨਾਲ ਜੁੜੇ ਹਨ।
ਬਠਿੰਡਾ ਰੇਲਵੇ ਸਟੇਸ਼ਨ ਤੋਂ ਫੌਜ ਦੀ ਵਰਦੀ ਨਾਲ ਸ਼ੱਕੀ ਗ੍ਰਿਫਤਾਰ
NEXT STORY