ਖੰਨਾ (ਵਿਪਨ) : ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਪੂਰੇ ਦੇਸ਼ 'ਚ ਲਾਕ ਡਾਊਨ ਲਾਗੂ ਸੀ ਅਤੇ ਪੰਜਾਬ 'ਚ ਕਰਫਿਊ ਲੱਗਾ ਹੋਇਆ ਸੀ ਅਤੇ ਇਸ ਦੇ ਮੱਦੇਨੇਜ਼ਰ ਸਾਰੀਆਂ ਦੁਕਾਨਾਂ, ਬਾਜ਼ਾਰ ਅਤੇ ਸੜਕਾਂ 'ਤੇ ਸੁੰਨਸਾਨ ਪਈ ਹੋਈ ਸੀ ਕਿਉਂਕਿ ਲੋਕ ਆਪੋ-ਆਪਣੇ ਘਰਾਂ 'ਚ ਡੱਕੇ ਹੋਏ ਸਨ ਪਰ ਹੁਣ 18 ਮਈ ਤੋਂ ਪੰਜਾਬ 'ਚੋਂ ਕਰਫਿਊ ਖਤਮ ਕਰ ਦਿੱਤਾ ਗਿਆ ਹੈ, ਜਦੋਂ ਕਿ ਲਾਕ ਡਾਊਨ-4 ਲਾਗੂ ਹੈ।

ਇਸ ਲਾਕ ਡਾਊਨ-4 ਦੇ ਨਵੇਂ ਦਿਸ਼ਾ-ਨਿਰਦੇਸ਼ਾਂ ਮੁਤਾਬਕ ਸੋਮਵਾਰ ਨੂੰ ਖੰਨਾ ਦੇ ਸੁੰਨੇ ਬਾਜ਼ਾਰਾਂ 'ਚ ਦੁਕਾਨਾਂ ਖੁੱਲ੍ਹੀਆਂ ਹੋਈਆਂ ਦਿਖਾਈ ਦਿੱਤੀਆਂ ਅਤੇ ਲੋਕਾਂ ਦੀ ਕਾਫੀ ਚਹਿਲ-ਪਹਿਲ ਨਜ਼ਰ ਆਈ। ਖੰਨਾ ਦੇ ਮੁੱਖ ਬਾਜ਼ਾਰ ਸੁਭਾਸ਼ ਬਾਜ਼ਾਰ ਨੂੰ ਪਹਿਲਾਂ ਸੈਨੇਟਾਈਜ਼ ਕੀਤਾ ਗਿਆ ਅਤੇ ਫਿਰ ਦੁਕਾਨਾਂ ਖੋਲ੍ਹੀਆਂ ਗਈਆਂ।

ਦੁਕਾਨਾਂ ਖੋਲ੍ਹਣ ਆਏ ਦੁਕਾਨਦਾਰਾਂ ਨੇ ਦੱਸਿਆ ਕਿ 2 ਮਹੀਨੇ ਦੁਕਾਨਾਂ ਬੰਦ ਰਹਿਣ ਕਾਰਨ ਕੰਮ ਕਾਰ ਬਿਲਕੁਲ ਠੱਪ ਹੋ ਚੁੱਕਿਆ ਹੈ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਉਹ ਦੁਕਾਨਾਂ 'ਤੇ ਸਮਾਨ ਲੈਣ ਆਏ ਗਾਹਕਾਂ ਦੀ ਸੋਸ਼ਲ ਡਿਸਟੈਂਸਿੰਗ ਦਾ ਪੂਰਾ ਧਿਆਨ ਰੱਖਣਗੇ ਅਤੇ ਪਹਿਲਾਂ ਉਨ੍ਹਾਂ ਦੇ ਹੱਥ ਸੈਨੇਟਾਈਜ਼ ਕਰਵਾ ਕੇ ਹੀ ਉਨ੍ਹਾਂ ਨੂੰ ਸਮਾਨ ਦਿੱਤਾ ਜਾਵੇਗਾ।

ਮੋਬਾਇਲ ਟਾਵਰ 'ਤੇ ਚੜ੍ਹ ਕੇ ਅਧਿਆਪਕ ਨੇ ਅੱਧੀ ਰਾਤ ਸਮੇਂ ਪੁਲਸ ਨੂੰ ਪਾਈਆਂ ਭਾਜੜਾਂ
NEXT STORY