ਨੂਰਪੁਰਬੇਦੀ (ਭੰਡਾਰੀ) : ਇਥੋਂ ਦੇ ਪਿੰਡ ਖੱਡ ਰਾਜਗਿਰੀ ਵਿਖੇ ਐਤਵਾਰ ਨੂੰ ਇਕ ਵਿਆਹ ਵਾਲੇ ਘਰ 'ਚ ਰੱਖੀ ਟੈਂਟ ਹਾਊਸ ਦੀ ਲੋਹੇ ਦੀ ਪੌੜੀ 'ਚ ਹਾਈ ਵੋਲਟੇਜ਼ ਤਾਰਾਂ ਨਾਲ ਟਕਰਾ ਕੇ ਕਰੰਟ ਆਉਣ ਨਾਲ ਦੋ ਬੱਚਿਆਂ ਦੀ ਮੌਤ ਹੋ ਗਈ। ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਚੌਕੀ ਇੰਚਾਰਜ ਹਰੀਪੁਰ ਏ.ਐੱਸ.ਆਈ. ਰਾਕੇਸ਼ਵਿੰਦਰ ਨੇ ਦੱਸਿਆ ਕਿ ਐਤਵਾਰ ਨੂੰ ਪਿੰਡ ਖੱਡ ਰਾਜਗਿਰੀ ਵਿਖੇ ਇਕ ਘਰ 'ਚ ਵਿਆਹ ਸਮਾਗਮ ਚੱਲ ਰਿਹਾ ਸੀ ਤੇ ਲੜਕੇ ਦੀ ਬਾਰਾਤ ਰਵਾਨਾ ਹੋਣ ਮਗਰੋਂ ਦੁਪਹਿਰ ਕਰੀਬ ਡੇਢ ਵਜੇ ਘਰ 'ਚ ਟੈਂਟ ਵਾਲੀ ਲੋਹੇ ਦੀ ਪੌੜੀ ਜਿਸਨੂੰ ਪਹੀਏ ਲੱਗੇ ਹੋਏ ਸਨ ਨਾਲ ਪਿੰਡ ਦੇ 4 ਬੱਚੇ ਖੇਡ ਰਹੇ ਸਨ। ਇਸ ਦੌਰਾਨ ਬੱਚਿਆਂ ਵਲੋਂ ਧੱਕਾ ਦੇਣ ਕਾਰਨ ਪੌੜੀ ਅੱਗੇ ਰੁੜ੍ਹ ਗਈ ਅਤੇ ਉਪਰੋਂ ਲੰਘ ਰਹੀਆਂ ਹਾਈ ਵੋਲਟੇਜ਼ ਤਾਰਾਂ ਨਾਲ ਟਕਰਾ ਗਈ ਜਿਸ ਕਾਰਨ ਪੌੜੀ 'ਚ ਕਰੰਟ ਆ ਗਿਆ ਅਤੇ ਖੇਡ ਰਹੇ 4 ਬੱਚਿਆਂ 'ਚੋਂ ਸਾਗਰ, ਦੀਪਕ ਪੁੱਤਰ ਬੱਗਾ ਰਾਮ ਤੇ ਮੰਗੂ ਪੁੱਤਰ ਬਿੰਦਰ ਅਤੇ ਮਨਿੰਦਰ ਜ਼ਖਮੀ ਕਰੰਟ ਲੱਗਣ ਕਾਰਨ ਬੇਹੋਸ਼ ਹੋ ਗਏ।
ਇਸ ਦੌਰਾਨ ਪਿੰਡ ਵਾਸੀਆਂ ਅਤੇ ਗੁਆਂਢੀਆਂ ਵੱਲੋਂ ਜ਼ਖਮੀ ਬੱਚੇ ਸਾਗਰ ਨੂੰ ਉਸੀ ਵਕਤ ਰੋਪੜ ਵਿਖੇ ਸਥਿਤ ਸਰਕਾਰੀ ਹਸਪਤਾਲ ਲਿਜਾਇਆ ਗਿਆ ਜਿਸ ਨੇ ਰਸਤੇ 'ਚ ਹੀ ਦਮ ਤੋੜ ਦਿੱਤਾ। ਇਸ ਤੋਂ ਬਾਅਦ ਦੂਸਰੇ ਗੰਭੀਰ ਰੂਪ 'ਚ ਜ਼ਖਮੀ ਹੋਏ ਬੱਚੇ ਮੰਗੂ ਜਿਸਨੂੰ ਕਿ ਪੀ.ਜੀ.ਆਈ. ਵਿਖੇ ਰੈਫਰ ਕੀਤਾ ਗਿਆ ਸੀ ਦੀ ਵੀ ਐਤਵਾਰ ਨੂੰ ਮੌਤ ਹੋ ਗਈ। ਏ.ਐਸ.ਆਈ. ਰਾਕੇਸ਼ਵਿੰਦਰ ਨੇ ਦੱਸਿਆ ਕਿ ਅਸੀਂ ਬੱਚੇ ਦੀ ਲਾਸ਼ ਨੂੰ ਪੋਸਟਮਾਰਟਮ ਉਪਰੰਤ ਵਾਰਿਸਾਂ ਹਵਾਲੇ ਕਰ ਦਿੱਤਾ ਜਾਵੇਗਾ।
ਉਨ੍ਹਾਂ ਦੱਸਿਆ ਕਿ ਇਹ ਮਾਮਲਾ ਅਣਗਹਿਲੀ ਕਾਰਨ ਵਾਪਰਿਆ ਹੈ ਇਸ ਲਈ ਘਰ ਦੇ ਜੀਅ, ਟੈਂਟ ਵਾਲੇ ਤੇ ਬਿਜਲੀ ਕਰਮਚਾਰੀ ਖਿਲਾਫ਼ ਧਾਰਾ 304 ਏ ਤੇ 34 ਆਈ.ਪੀ.ਸੀ. ਤਹਿਤ ਦਰਜ ਕਰ ਕੇ ਅਗਲੇਰੀ ਕਾਨੂੰਨੀ ਕਾਰਵਾਈ ਆਰੰਭ ਦਿੱਤੀ ਹੈ। ਉਕਤ ਦੋਵੇਂ ਬੱਚਿਆਂ ਦੀ ਮੌਤ ਨੂੰ ਲੈ ਕੇ ਸਮੁੱਚੇ ਪਿੰਡ 'ਚ ਮਾਤਮ ਛਾਇਆ ਹੋਇਆ ਹੈ। ਜ਼ਿਕਰ ਕਰਨਾ ਬਣਦਾ ਹੈ ਕਿ ਉਕਤ ਟੈਂਟ ਪਿੰਡ ਵਾਸੀ ਕਰਨੈਲ ਸਿੰਘ ਅਨੁਸਾਰ ਪਿੰਡ ਦੀ ਸ਼ਾਮਲਾਤ ਜ਼ਮੀਨ 'ਚ ਉਸ ਸਥਾਨ 'ਤੇ ਲਗਾਇਆ ਹੋਇਆ ਸੀ ਜਿੱਥੋਂ ਕਿ ਹਾਈ ਵੋਲਟੇਜ਼ ਤਾਰਾਂ ਗੁਜ਼ਰ ਰਹੀਆਂ ਸਨ।
ਨਾਜਾਇਜ਼ ਸ਼ਰਾਬ ਸਮੇਤ ਇਕ ਕਾਬੂ
NEXT STORY