ਗੁਰਦਾਸਪੁਰ (ਜੀਤ ਮਠਾਰੂ) : ਥਾਣਾ ਤਿੱਬੜ ਦੀ ਪੁਲਸ ਨੇ ਇਕ 20 ਸਾਲਾ ਵਿਆਹੁਤਾ ਦੀ ਮੌਤ ਹੋਣ ’ਤੇ ਸਹੁਰੇ ਪਰਿਵਾਰ ਦੇ 4 ਮੈਂਬਰਾਂ ਖ਼ਿਲਾਫ ਪਰਚਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੇ ਬਿਆਨਾਂ ਵਿਚ ਹਰਜੀਤ ਸਿੰਘ ਵਾਸੀ ਪਿੰਡ ਮੇਹੜੇ ਥਾਣਾ ਭੈਣੀ ਮੀਆਂ ਖਾਂ ਨੇ ਕਿਹਾ ਕਿ ਉਸ ਦੀ ਲੜਕੀ ਨਰਿੰਦਰ ਕੌਰ (20) ਦਾ ਵਿਆਹ ਪਿਛਲੇ ਸਾਲ 7 ਦਸੰਬਰ ਨੂੰ ਗੋਬਿੰਦ ਸਿੰਘ ਨਾਲ ਹੋਇਆ ਸੀ। ਉਸ ਦੀ ਲੜਕੀ ਨਰਿੰਦਰ ਕੌਰ ਨੇ ਕਈ ਵਾਰ ਦੱਸਿਆ ਸੀ ਕਿ ਉਸਦਾ ਪਤੀ ਅਤੇ ਸਹੁਰਾ ਪਰਿਵਾਰ ਦਾਜ ’ਚ ਕਾਰ ਦੀ ਮੰਗ ਨੂੰ ਲੈ ਕੇ ਤੰਗ ਪ੍ਰੇਸ਼ਾਨ ਅਤੇ ਉਸਦੀ ਕੁੱਟਮਾਰ ਕਰਦੇ ਰਹਿੰਦੇ ਹਨ। ਨਰਿੰਦਰ ਕੌਰ ਦੀ ਨਨਾਣ ਵੀ ਕਰੀਬ ਇਕ ਮਹੀਨੇ ਤੋਂ ਆਪਣੇ ਪੇਕੇ ਘਰ ਰਹਿ ਰਹੀ ਸੀ ਅਤੇ ਉਹ ਵੀ ਉਸਨੂੰ ਤੰਗ ਪ੍ਰੇਸ਼ਾਨ ਕਰਦੀ ਰਹਿੰਦੀ ਸੀ।
10 ਮਾਰਚ ਨੂੰ 3 ਵਜੇ ਦੇ ਕਰੀਬ ਨਰਿੰਦਰ ਕੌਰ ਦੀ ਸੱਸ ਨੇ ਮੁਦਈ ਨੂੰ ਫੋਨ ਕਰਕੇ ਦੱਸਿਆ ਕਿ ਤੁਹਾਡੀ ਲੜਕੀ ਉਲਟੀਆਂ ਕਰ ਰਹੀ ਹੈ, ਜਿਸ ’ਤੇ ਮੁਦਈ ਪਰਿਵਾਰ ਨਰਿੰਦਰ ਕੌਰ ਨੂੰ ਇਲਾਜ ਲਈ ਅੰਮ੍ਰਿਤਸਰ ਲੈ ਗਿਆ, ਜਿਥੇ ਇਲਾਜ ਦੌਰਾਨ ਰਾਤ ਨੂੰ ਉਸਦੀ ਮੌਤ ਹੋ ਗਈ। ਇਸ ਮਾਮਲੇ ਵਿਚ ਕਾਰਵਾਈ ਕਰਦੇ ਹੋਏ ਪੁਲਸ ਨੇ ਮ੍ਰਿਤਕ ਲੜਕੀ ਦੇ ਪਤੀ ਗੋਬਿੰਦ ਸਿੰਘ, ਸਹੁਰਾ ਬਲਬੀਰ ਸਿੰਘ, ਸੱਸ ਪਿਆਰ ਕੌਰ ਅਤੇ ਨਨਾਣ ਸੁਖਵਿੰਦਰ ਕੌਰ ਖਿਲਾਫ ਪਰਚਾ ਦਰਜ ਕਰ ਕੇ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ ਹੈ।
ਘਰ ਅੰਦਰ ਦਾਖ਼ਲ ਹੋ ਕੇ ਜੀਜੇ-ਸਾਲੇ ਦੀ ਕੁੱਟਮਾਰ, 2 ਨਾਮਜ਼ਦ ਤੇ 2 ਲੋਕਾਂ ਖ਼ਿਲਾਫ਼ ਕੇਸ ਦਰਜ
NEXT STORY