ਘੱਗਾ (ਸਨੇਹੀ) : ਇਕ ਲੜਕੀ ਨੇ ਘੱਗਾ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਉਂਦਿਆਂ ਦੋਸ਼ ਲਗਾਇਆ ਹੈ ਕਿ ਖਰਕਾਂ ਵਾਸੀ ਸੋਨੂੰ ਨਾਮਕ ਲੜਕੇ ਦਾ ਮੇਰੇ ਘਰ ਆਉਣਾ-ਜਾਣਾ ਸੀ, ਜਿਸ ਕਾਰਨ ਮੇਰਾ ਉਸ ਨਾਲ ਪਿਆਰ ਪੈ ਗਿਆ। ਫਿਰ ਮਿਤੀ 19 ਦਸੰਬਰ 2022 ਨੂੰ ਸੋਨੂੰ ਨੇ ਮੈਨੂੰ ਕਿਹਾ ਕਿ ਆਪਾਂ ਘਰੋਂ ਭੱਜ ਕੇ ਵਿਆਹ ਕਰਵਾ ਲੈਂਦੇ ਹਾਂ, ਜਿਸ ਦੀਆਂ ਗੱਲਾਂ ਵਿਚ ਆ ਕੇ ਮੈਂ ਮਿਤੀ 19, 20/12/2022 ਦੀ ਦਰਮਿਆਨੀ ਰਾਤ ਨੂੰ ਲਗਭਗ ਸਾਢੇ 12 ਵਜੇ ਦੇ ਕਰੀਬ ਮੈਂ ਤੇ ਸੋਨੂੰ ਘਰੋਂ ਵਿਆਹ ਕਰਵਾਉਣ ਲਈ ਭੱਜ ਗਏ ਪਰ ਸੋਨੂੰ ਮੈਨੂੰ ਆਪਣੇ ਨਾਲ ਇਕ ਹੋਟਲ ਵਿਚ ਲੈ ਗਿਆ। ਜਿਥੇ ਸੋਨੂੰ ਨੇ ਮੇਰੀ ਸਹਿਮਤੀ ਤੋਂ ਬਿਨਾਂ ਮੇਰੇ ਨਾਲ ਬਲਾਤਕਾਰ ਕੀਤਾ ਅਤੇ ਅਗਲੇ ਦਿਨ ਸਵੇਰੇ ਸੋਨੂੰ ਮੈਨੂੰ ਕਸਬਾ ਘੱਗਾ ਵਿਖੇ ਉਤਾਰ ਕੇ ਆਪ ਵਾਪਸ ਚਲਾ ਗਿਆ।
ਘੱਗਾ ਪੁਲਸ ਨੇ ਪੀੜਤਾ ਦੇ ਬਿਆਨਾਂ ਦੇ ਆਧਾਰ ’ਤੇ ਕਥਿਤ ਦੋਸ਼ੀ ਸੋਨੂੰ ਪੁੱਤਰ ਭਜਨ ਸਿੰਘ ਵਾਸੀ ਪਿੰਡ ਖਰਕਾਂ ਥਾਣਾ ਗੂਹਲਾ ਜ਼ਿਲ੍ਹਾ ਕੈਥਲ (ਹਰਿਆਣਾ) ਖ਼ਿਲਾਫ ਮੁਕੱਦਮਾ ਨੰਬਰ 88, ਮਿਤੀ 25/12/2022 ਭਾਰਤੀ ਦੰਡਾਵਲੀ ਦੀ ਧਾਰਾ 376 ਆਈ. ਪੀ. ਸੀ. ਤਹਿਤ ਕੇਸ ਦਰਜ ਕਰਕੇ ਦੋਸ਼ੀ ਦੀ ਭਾਲ ਸਰਗਰਮੀ ਨਾਲ ਸ਼ੁਰੂ ਕਰ ਦਿੱਤੀ ਹੈ।
ਦੁਖ਼ਦਾਈ ਖ਼ਬਰ : ਕੈਨੇਡਾ 'ਚ ਮੋਹਾਲੀ ਦੇ ਇੰਜੀਨੀਅਰ ਦੀ ਮੌਤ, ਪਰਿਵਾਰ ਸਣੇ PR ਲੈ ਕੇ ਗਿਆ ਸੀ ਵਿਦੇਸ਼
NEXT STORY