ਮਲੋਟ (ਸ਼ਾਮ ਜੁਨੇਜਾ) : ਮਲੋਟ ਵਿਖੇ ਇਕ ਲੜਕੇ ਅਤੇ ਲੜਕੀ ਵੱਲੋਂ ਵਿਆਹ ਕਰਵਾਉਣ ਲਈ ਜਨਮ ਸਰਟੀਫਿਕੇਟ ਨਾਲ ਛੇੜਛਾੜ ਕਰਕੇ ਤਰੀਕ ਵਧਾਉਣ ਦੇ ਕਥਿਤ ਦੋਸ਼ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਸਥਾਨਕ ਇਕ ਔਰਤ ਨੇ ਪੁਲਸ ਕੋਲ ਸ਼ਿਕਾਇਤ ਕੀਤੀ ਸੀ ਕਿ ਉਸ ਦੀ ਨਾਬਾਲਗ ਲੜਕੀ ਨੂੰ ਸ਼ੁਭਮ ਕੁਮਾਰ ਪੁੱਤਰ ਪ੍ਰੀਤਮ ਆਪਣੀ ਮਾਂ ਤੇ ਦੋਸਤ ਦੀ ਮਦਦ ਨਾਲ ਵਰਗਲਾ ਕੇ ਲੈ ਗਿਆ ਹੈ। 1 ਮਾਰਚ 2025 ਨੂੰ ਉਨ੍ਹਾਂ ਨੇ ਵਿਆਹ ਕਰਵਾ ਲਿਆ ਜਦਕਿ ਲੜਕੀ ਦੀ ਉਮਰ 17 ਸਾਲ ਹੈ। ਉਕਤ ਲੜਕੇ ਅਤੇ ਉਸ ਦੇ ਸਹਿਯੋਗੀਆਂ ਨੇ ਲੜਕੀ ਦੇ 10ਵੀਂ ਦੇ ਸਰਟੀਫਿਕੇਟ ਵਿਚ ਛੇੜਛਾੜ ਕਰਕੇ ਉਸ ਦੀ ਸਹੀ ਜਨਮ ਮਿਤੀ 27 ਫਰਵਰੀ 2008 ਨੂੰ ਕਟਿੰਗ ਕਰ ਕੇ 27 ਫਰਵਰੀ 2007 ਕਰ ਲਿਆ।
ਇਹ ਵੀ ਪੜ੍ਹੋ : ਜਲੰਧਰ ਵਿਚ ਮੁੜ ਵਾਇਰਲ ਹੋਈ ਗੰਦੀ ਵੀਡੀਓ ਨੇ ਮਚਾਇਆ ਤਹਿਲਕਾ, ਤਿੰਨ ਬੰਦੇ...
ਜ਼ਿਕਰਯੋਗ ਹੈ ਕਿ ਉਕਤ ਲੜਕੇ ਅਤੇ ਲੜਕੀ ਨੇ ਵਿਆਹ ਕਰਵਾ ਕੇ ਇਸ ਮਾਮਲੇ ਵਿਚ ਪੰਜਾਬ ਤੇ ਹਰਿਆਣਾ ਹਾਈਕੋਰਟ ਕੋਲ ਸੁਰੱਖਿਆ ਦੀ ਵੀ ਮੰਗ ਕੀਤੀ ਸੀ। ਉਧਰ ਪੁਲਸ ਨੇ ਲੜਕੀ ਦੀ ਮਾਂ ਦੀ ਸ਼ਿਕਾਇਤ ’ਤੇ ਜਾਂਚ ਉਪਰੰਤ ਪਾਇਆ ਕਿ ਲੜਕੀ ਦੇ ਜਨਮ ਸਾਰਟੀਫਿਕੇਟ ਵਿਚ ਕਟਿੰਗ ਕਰ ਕੇ ਛੇੜਛਾੜ ਕੀਤੀ ਗਈ ਹੈ। ਇਹ ਦੋਵਾਂ ਨੇ ਸਹਿਮਤੀ ਨਾਲ ਖੁਦ ਕੀਤਾ ਜਾਂ ਕਿਸੇ ਤੋਂ ਕਰਵਾਇਆ, ਇਸ ਵਿਚ ਲੜਕੇ ਦੇ ਪਰਿਵਾਰ ਦਾ ਕੋਈ ਸ਼ਾਮਿਲ ਨਹੀਂ। ਪੁਲਸ ਨੇ ਇਸ ਮਾਮਲੇ ਵਿਚ ਲੜਕੇ-ਲੜਕੀ ਵਿਰੁੱਧ ਜਿਥੇ ਧੋਖਾਧੜੀ ਅਤੇ ਗਲਤ ਦਸਤਾਵੇਜ਼ ਬਣਾਉਣ ਦਾ ਮਾਮਲਾ ਦਰਜ ਕੀਤਾ ਹੈ, ਉਥੇ ਲੜਕੇ ਸ਼ੁਭਮ ਕੁਮਾਰ ਨੂੰ ਲੜਕੀ ਨੂੰ ਅਗਵਾ ਕਰਨ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਨਾਮਜ਼ਦ ਕੀਤਾ ਹੈ। ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਪਾਕਿ ਨਾਲ ਤਣਾਅ ਵਿਚਾਲੇ ਜਲੰਧਰ ਤੋਂ ਵੱਡੀ ਖ਼ਬਰ, ਕੈਂਟ ਇਲਾਕੇ 'ਚ ਹੋਣ ਲੱਗੀ ਅਨਾਊਂਸਮੈਂਟ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਚਾਕੂ ਲੈ ਕੇ ਘੁੰਮ ਰਹੇ ਨੌਜਵਾਨ ਨੂੰ ਕੀਤਾ ਗ੍ਰਿਫ਼ਤਾਰ
NEXT STORY