ਮਮਦੋਟ (ਸ਼ਰਮਾ) : ਫਿਰੋਜਪੁਰ ਦੇ ਕਸਬਾ ਮਮਦੋਟ ਵਿਚ ਦੇ ਪਿੰਡ ਕੜ੍ਹਮਾਂ 'ਚ ਉਸ ਵੇਲੇ ਵਿਆਹ ਦੀਆਂ ਖੁਸ਼ੀਆਂ 'ਚ ਮਾਤਮ ਛਾ ਗਿਆ ਜਦੋਂ ਬਾਰਾਤ ਚੜ੍ਹਨ ਤੋਂ ਕੁਝ ਘੰਟੇ ਪਹਿਲਾਂ ਹੀ ਲਾੜੇ ਦੀ ਮੌਤ ਹੋ ਗਈ। ਦਰਅਸਲ ਮਮਦੋਟ ਤੋਂ ਸੱਤ ਕਿਲੋਮੀਟਰ ਦੂਰ ਪਿੰਡ ਕੜ੍ਹਮਾਂ ਦੇ ਨੌਜਵਾਨ ਮੋਨੂੰ ਕਪਾਹੀ ਦੀ ਅੱਜ ਬਾਰਾਤ ਚੜ੍ਹਨੀ ਸੀ ਅਤੇ ਸ਼ਨੀਵਾਰ ਨੂੰ ਉਸ ਨੂੰ ਸ਼ਗਨ ਲੱਗਾ ਸੀ, ਪਰ ਬਾਰਾਤ ਚੜ੍ਹਨ ਤੋਂ ਪਹਿਲਾਂ ਹੀ ਰਾਤ ਸਮੇਂ ਕਰੰਟ ਲੱਗਣ ਕਾਰਣ ਲਾੜੇ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ : ਖੇਡਦਾ-ਖੇਡਦਾ ਅਚਾਨਕ ਲਾਪਤਾ ਹੋਇਆ 3 ਸਾਲਾ ਬੱਚਾ, 5 ਘੰਟੇ ਬਾਅਦ ਇਸ ਹਾਲਤ 'ਚ ਦੇਖ ਉੱਡੇ ਪਰਿਵਾਰ ਦੇ ਹੋਸ਼
ਮਿਲੀ ਜਾਣਕਾਰੀ ਮੁਤਾਬਕ ਦੇਰ ਰਾਤ ਵਿਆਹ ਵਾਲੇ ਘਰ ਵਿਚ ਲਾੜੇ ਸਮੇਤ ਸਾਰਾ ਪਰਿਵਾਰ ਖੁਸ਼ੀ ਵਿਚ ਨੱਚ ਰਿਹਾ ਸੀ। ਇਸ ਦੌਰਾਨ ਦੇਰ ਰਾਤ ਜਦੋਂ ਪਰਿਵਾਰਕ ਮੈਂਬਰਾਂ ਨੇ ਸੌਣ ਦੀ ਤਿਆਰੀ ਕੀਤੀ ਤਾਂ ਪੱਖੇ ਦੀ ਹਵਾ ਘੱਟ ਹੋਣ ਕਰਕੇ ਲਾੜੇ ਨੇ ਪੱਖੇ ਨੂੰ ਆਪਣੇ ਵੱਲ ਘੁਮਾਉਣਾ ਚਾਹਿਆ ਤਾਂ ਪੈਰ ਬਿਜਲੀ ਵਾਲੇ ਜੋੜਾਂ ਦੇ ਉੱਪਰ ਆ ਗਿਆ ਅਤੇ ਕਰੰਟ ਲੱਗਣ ਨਾਲ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਇਹ ਵੀ ਪੜ੍ਹੋ : ਪਰਿਵਾਰ 'ਤੇ ਅਚਾਨਕ ਟੁੱਟਾ ਦੁੱਖਾ ਦਾ ਪਹਾੜ, ਖੇਤਾਂ 'ਚ ਗਏ ਇਕਲੌਤੇ ਪੁੱਤ ਨਾਲ ਵਾਪਰ ਗਿਆ ਭਾਣਾ
ਦੱਸਣਯੋਗ ਹੈ ਕਿ ਕੱਲ੍ਹ ਹੀ ਉਸ ਨੂੰ ਲੜਕੀ ਵਾਲੇ ਸ਼ਗਨ ਲਗਾ ਕੇ ਗਏ ਸਨ ਅਤੇ ਅੱਜ ਹੀ ਪਰਿਵਾਰ ਨੇ ਬਾਰਾਤ ਲੈ ਕੇ ਗਿਆਰਾਂ ਵਜੇ ਜਲਾਲਾਬਾਦ ਨੂੰ ਰਵਾਨਾ ਹੋਣਾ ਸੀ ਕਿ ਅੱਧੀ ਰਾਤ ਨੂੰ ਇਹ ਭਾਣਾ ਵਾਪਰ ਗਿਆ। ਨੌਜਵਾਨ ਪੁੱਤਰ ਦੀ ਪਈ ਲਾਸ਼ ਵੇਖ ਕੇ ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਦਾ ਰੋ-ਰੋ ਕੇ ਬੁਰਾ ਹਾਲ ਹੋ ਗਿਆ ਹੈ। ਉਧਰ ਘਟਨਾ ਤੋਂ ਬਾਅਦ ਸਾਰੇ ਇਲਾਕੇ ਵਿਚ ਮਾਤਮ ਛਾ ਗਿਆ ਹੈ।
ਇਹ ਵੀ ਪੜ੍ਹੋ : ਅਮਰੀਕਾ 'ਚ ਵਾਪਰੇ ਦਿਲ ਕੰਬਾਉਣ ਵਾਲੇ ਹਾਦਸੇ ਦੌਰਾਨ ਕਸਬਾ ਚਮਿਆਰੀ ਦੇ ਨੌਜਵਾਨ ਦੀ ਮੌਤ
ਵਿਧਾਇਕ ਚੰਦੂਮਾਜਰਾ ਨੇ ਕੀਤਾ ਖ਼ੁਦ ਨੂੰ ਹੋਮ-ਕੁਆਰੰਟਾਈਨ
NEXT STORY