ਫਿਰੋਜ਼ਪੁਰ (ਖੁੱਲਰ) : ਕੈਂਟ ਫਿਰੋਜ਼ਪੁਰ ਸਥਿਤ ਲਾਈਟਾਂ ਵਾਲੇ ਚੌਂਕ ਵਿਖੇ ਇਕ ਵਿਅਕਤੀ ਦੀ ਕੁੱਟਮਾਰ ਕਰਕੇ ਜ਼ਖਮੀਂ ਕਰਨ ਦੇ ਦੋਸ਼ ਵਿਚ 4 ਲੋਕਾਂ ਖ਼ਿਲਾਫ 324, 323, 34 ਆਈ. ਪੀ. ਸੀ. ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੇ ਬਿਆਨਾਂ ਵਿਚ ਨਿਤਿਨ ਪੁੱਤਰ ਰਾਜੇਸ਼ ਕੁਮਾਰ ਵਾਸੀ ਮਕਾਨ ਨੰਬਰ 25/26 ਖਟੀਕ ਮੰਡੀ ਕੈਂਟ ਫਿਰੋਜ਼ਪੁਰ ਨੇ ਦੱਸਿਆ ਕਿ ਉਹ ਆਪਣੇ ਮੋਟਰਸਾਈਕਲ ’ਤੇ ਲਾਈਟਾਂ ਵਾਲਾ ਚੌਂਕ ਪਾਸ ਪੁੱਜਾ, ਜਿੱਥੇ ਮੁਲਜ਼ਮ ਰੀਨਾ ਪੁੱਤਰ ਮੁਕੇਸ਼ ਵਾਸੀ ਮਕਾਨ ਨੰਬਰ 185 ਇੰਦਰਾ ਕਾਲੌਨੀ ਕੈਂਟ ਫਿਰੋਜ਼ਪੁਰ, ਪ੍ਰਮੋਦ ਪੁੱਤਰ ਬੋਧ ਰਾਮ ਵਾਸੀ ਇੰਦਰਾ ਕਾਲੋਨੀ ਕੈਂਟ ਫਿਰੋਜ਼ਪੁਰ, ਵਿੱਕੀ ਅਤੇ ਰੋਹਿਤ ਵਾਸੀ ਚੁੰਗੀ ਨੰਬਰ 8 ਕੈਂਟ ਫਿਰੋਜ਼ਪੁਰ ਪਹਿਲਾਂ ਤੋਂ ਹੀ ਖੜ੍ਹੇ ਸਨ ਤਾਂ ਦੋਸ਼ੀ ਪ੍ਰਮੋਦ ਨੇ ਉਸ ਨੂੰ ਕਿਹਾ ਕਿ ਤੂੰ ਸਾਡੀ ਭੈਣ ਨਾਲ ਵਿਆਹ ਕਰਾਉਣ ਤੋਂ ਇਨਕਾਰ ਕਰ ਦਿੱਤਾ ਹੈ ਤੇ ਇਸੇ ਗੱਲ ਤੋਂ ਉਸ ਦਾ ਉਨ੍ਹਾਂ ਨਾਲ ਬੋਲ ਬੁਲਾਰਾ ਹੋ ਗਿਆ।
ਇਸ ਦੌਰਾਨ ਉਨ੍ਹਾਂ ਨੇ ਉਸ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ, ਜਿਸ ਕਾਰਣ ਉਹ ਜ਼ਖਮੀ ਹੋ ਗਿਆ। ਵਜ੍ਹਾ ਰੰਜਿਸ਼ ਇਹ ਹੈ ਕਿ ਉਸ ਦੇ ਰੀਨਾ ਨਾਲ ਪ੍ਰੇਮ ਸੰਬੰਧ ਚੱਲਦੇ ਸੀ ਤੇ ਉਸ ਦੀ ਅਣਬਣ ਹੋ ਗਈ ਸੀ। ਉਹ ਉਸ ਨਾਲ ਵਿਆਹ ਨਹੀਂ ਕਰਨਾ ਚਾਹੁੰਦਾ ਸੀ, ਇਸੇ ਰੰਜ਼ਿਸ਼ ਕਰਕੇ ਉਸ ਦੇ ਸੱਟਾਂ ਮਾਰੀਆਂ ਗਈਆਂ। ਨਿਤਿਨ ਨੇ ਦੱਸਿਆ ਕਿ ਉਸ ਦਾ ਇਲਾਜ ਸਿਵਲ ਹਸਪਤਾਲ ਫਿਰੋਜ਼ਪੁਰ ਵਿਖੇ ਚੱਲ ਰਿਹਾ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਸਬ ਇੰਸਪੈਕਟਰ ਤਰਲੋਕ ਸਿੰਘ ਨੇ ਦੱਸਿਆ ਕਿ ਪੁਲਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਉਕਤ ਦੋਸ਼ੀਅਨ ਖ਼ਿਲਾਫ ਮਾਮਲਾ ਦਰਜ ਕਰ ਲਿਆ ਹੈ।
ਗੁਰਦਾਸਪੁਰ 'ਚ ਵਾਪਰਿਆ ਭਿਆਨਕ ਹਾਦਸਾ, ਈ-ਰਿਕਸ਼ਾ ’ਤੇ ਸਵਾਰ ਮਾਂ-ਧੀ ਦੀ ਦਰਦਨਾਕ ਮੌਤ
NEXT STORY