ਜਲੰਧਰ (ਸ਼ੋਰੀ)- ਥਾਣਾ ਭਾਰਗਵ ਕੈਂਪ ਦੀ ਪੁਲਸ ਨੇ ਨਸ਼ਾ ਸਮੱਗਲਿੰਗ ਕਰਨ ਵਾਲੇ ਇਕ ਪੁੱਤਰ ਅਤੇ ਉਸ ਦੀ ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਵੀ ਪਤਾ ਲੱਗਾ ਹੈ ਕਿ ਗ੍ਰਿਫ਼ਤਾਰ ਨੌਜਵਾਨ ਦਾ ਬੁੱਧਵਾਰ ਯਾਨੀ ਕਿ ਅੱਜ ਵਿਆਹ ਸੀ। ਦੋਵੇਂ ਇੰਨੇ ਸ਼ਾਤਿਰ ਸਨ ਕਿ ਪੁਲਸ ਨੂੰ ਵੇਖ ਕੇ ਅਫ਼ੀਮ ਵਾਲੇ ਲਿਫ਼ਾਫ਼ੇ ਨੂੰ ਜ਼ਮੀਨ ’ਤੇ ਸੁੱਟ ਦਿੱਤਾ ਤਾਂ ਕਿ ਉਹ ਪੁਲਸ ਨੂੰ ਚਕਮਾ ਦੇ ਸਕਣ ਪਰ ਪੁਲਸ ਦੀਆਂ ਨਜ਼ਰਾਂ ਤੋਂ ਉਹ ਬਚ ਨਹੀਂ ਸਕੇ।
ਏ. ਸੀ. ਪੀ. ਵੈਸਟ ਪਲਵਿੰਦਰ ਸਿੰਘ, ਥਾਣਾ ਭਾਰਗਵ ਕੈਂਪ ਦੇ ਐੱਸ. ਐੱਚ. ਓ. ਭਗਵੰਤ ਭੁੱਲਰ ਨੇ ਦੱਸਿਆ ਕਿ ਸਬ ਇੰਸਪੈਕਟਰ ਸੰਦੀਪ ਕੌਰ, ਏ. ਐੱਸ. ਆਈ. ਵਿਜੇ ਕੁਮਾਰ ਪੁਲਸ ਪਾਰਟੀ ਸਹਿਤ ਗੀਤਾ ਕਾਲੋਨੀ ਕਾਲਾ ਸੰਘਿਆ ਰੋਡ ਦੇ ਨੇੜੇ ਗਸ਼ਤ ਕਰ ਰਹੇ ਸਨ ਕਿ ਜਿਵੇਂ ਹੀ ਪੁਲਸ ਦਸ਼ਮੇਸ਼ ਨਗਰ ਕੋਲ ਪਹੁੰਚੀ ਤਾਂ ਸਕੂਟਰੀ ਸਵਾਰ ਜਿਸੇ ਦੇ ਪਿੱਛੇ ਔਰਤ ਬੈਠੀ ਸੀ, ਪੁਲਸ ਨੂੰ ਵੇਖ ਕੇ ਵਿਅਕਤੀ ਨੇ ਸਕੂਟਰੀ ਮੋੜ ਲਿਆ ਅਤੇ ਉਸ ਦੀ ਸਕੂਟਰੀ ਤੋਂ ਲਿਫ਼ਾਫ਼ਾ ਜ਼ਮੀਨ ’ਤੇ ਡਿੱਗ ਗਿਆ। ਇਸ ਦੇ ਨਾਲ ਹੀ ਔਰਤ ਨੇ ਵੀ ਹੱਥ ’ਚ ਫੜਿਆ ਲਿਫ਼ਾਫ਼ਾ ਜ਼ਮੀਨ ’ਤੇ ਸੁੱਟ ਦਿੱਤਾ। ਪੁਲਸ ਨੇ ਦੋਵਾਂ ਨੂੰ ਗ੍ਰਿਫ਼ਤਾਰ ਕੀਤਾ। ਨੌਜਵਾਨ ਨੇ ਪੁਲਸ ਨੂੰ ਆਪਣੀ ਪਛਾਣ ਰਾਜਬੀਰ ਸਿੰਘ ਉਰਫ਼ ਬੱਬੂ ਪੁੱਤਰ ਹਰਜਿੰਦਰ ਸਿੰਘ ਨਿਵਾਸੀ ਸੀ-133 ਨਿਊ ਦਸਮੇਸ਼ ਨਗਰ ਹਾਲ 12 ਸੀ. ਡਾਕਟਰ ਕੁਮਾਰ ਵਾਲੀ ਗਲੀ ਦੱਸਿਆ ਅਤੇ ਵਿਅਕਤੀ ਦੇ ਪਿੱਛੇ ਬੈਠੀ ਔਰਤ ਉਸ ਦੀ ਮਾਂ ਸੀ ਅਤੇ ਉਸ ਨੇ ਆਪਣਾ ਨਾਂ ਰਮਾ ਦੱਸਿਆ।
ਇਹ ਵੀ ਪੜ੍ਹੋ: ਪਿਮਸ ਹਸਪਤਾਲ ’ਚ 24 ਸਾਲਾ ਕੋਰੋਨਾ ਪੀੜਤ ਨੌਜਵਾਨ ਦੀ ਮੌਤ, ਮਰਨ ਤੋਂ ਪਹਿਲਾਂ ਮਾਂ ਨੂੰ ਭੇਜਿਆ ਭਾਵੁਕ ਮੈਸੇਜ
ਏ. ਸੀ. ਪੀ. ਪਲਵਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਨੇ ਵਿਅਕਤੀ ਦੁਆਰਾ ਸੁੱਟੇ ਲਿਫ਼ਾਫ਼ੇ ਨੂੰ ਚੈੱਕ ਕੀਤਾ ਤਾਂ ਲਿਫ਼ਾਫ਼ੇ ’ਚੋਂ 405 ਗ੍ਰਾਮ ਅਫ਼ੀਮ ਦੇ ਨਾਲ 95,650 ਨਕਦੀ ਬਰਾਮਦ ਹੋਈ। ਪੁਲਸ ਨੇ ਰਾਜਬੀਰ ਦੀ ਤਲਾਸ਼ੀ ਲਈ ਤਾਂ ਉਸ ਦੀ ਕਮਰ ਦੇ ਡੱਬ ’ਚ ਦੇਸੀ ਪਿਸਤੌਲ ਵੀ ਮਿਲੀ। ਇਸ ਦੇ ਨਾਲ ਰਮਾ ਦੁਆਰਾ ਸੁੱਟੇ ਗਏ ਲਿਫਾਫੇ ਵਿਚੋਂ 100 ਗ੍ਰਾਮ ਅਫ਼ੀਮ ਬਰਾਮਦ ਹੋਈ। ਜਾਂਚ ’ਚ ਪਤਾ ਲੱਗਾ ਕਿ ਰਾਜਬੀਰ ਦਾ ਵਿਆਹ ਬੁੱਧਵਾਰ ਨੂੰ ਹੋਣਾ ਸੀ।
ਅੰਬਾਲਾ ਦਾ ਰਹਿਣ ਵਾਲਾ ਦਿੰਦਾ ਸੀ ਅਫ਼ੀਮ ਦੀ ਸਪਲਾਈ
ਉਥੇ ਹੀ ਪੁਲਸ ਸੂਤਰਾਂ ਤੋਂ ਪਤਾ ਚਲਦਾ ਹੈ ਕਿ ਰਾਜਬੀਰ ਦੇ ਪਿਤਾ ਦੀ ਮੌਤ ਹੋਣ ਤੋਂ ਬਾਅਦ ਉਸ ਦੇ ਭਰਾ ਦੀ ਵੀ ਮੌਤ ਹੋ ਗਈ ਸੀ। ਮਹਿੰਗੇ ਸ਼ੌਕ ਰੱਖਣ ਵਾਲਾ ਰਾਜਬੀਰ ਅਫ਼ੀਮ ਦੀ ਸਮੱਗਲਿੰਗ ਕਰਨ ਲੱਗਾ ਅਤੇ ਨਾਲ ਹੀ ਉਸ ਦੀ ਮਾਂ ਉਸ ਦਾ ਸਾਥ ਦਿੰਦੀ। ਅੰਬਾਲਾ ਦਾ ਰਹਿਣ ਵਾਲਾ ਵਿਅਕਤੀ ਉਸ ਨੂੰ 1 ਲੱਖ ਕਿਲੋ ਦੇ ਹਿਸਾਬ ਨਾਲ ਅਫ਼ੀਮ ਦਿੰਦਾ ਅਤੇ ਰਾਜਬੀਰ ਅੱਗੇ 2 ਲੱਖ ’ਚ ਅਫ਼ੀਮ ਵੇਚਣ ਦਾ ਆਦੀ ਹੈ।
ਇਹ ਵੀ ਪੜ੍ਹੋ: ਜਲੰਧਰ ਵਿਖੇ ਸਪਾ ਸੈਂਟਰ 'ਚ ਕੁੜੀ ਨਾਲ ਹੋਏ ਗੈਂਗਰੇਪ ਦੇ ਮਾਮਲੇ 'ਚ ਹੌਲੀ-ਹੌਲੀ ਹੋ ਰਹੇ ਨੇ ਵੱਡੇ ਖ਼ੁਲਾਸੇ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
ਸ਼੍ਰੋਮਣੀ ਕਮੇਟੀ 'ਚ ਹੋਈਆਂ ਭਰਤੀਆਂ ਦਾ ਮੁੱਦਾ ਭਖਿਆ, ਸੰਤ ਜੱਸੋਵਾਲ ਨੇ ਬੀਬੀ ਜਗੀਰ ਕੌਰ ਖ਼ਿਲਾਫ਼ ਖੋਲ੍ਹਿਆ ਮੋਰਚਾ
NEXT STORY