ਚੰਡੀਗੜ੍ਹ, (ਸੁਸ਼ੀਲ)- ਪੰਜਾਬ ਦੇ ਇਕ ਨੌਜਵਾਨ ਨੇ ਵਿਆਹ ਦੇ ਨਾਂ 'ਤੇ ਸੈਕਟਰ-56 ਨਿਵਾਸੀ ਇਕ ਲੜਕੀ ਨਾਲ ਸੈਕਟਰ-22 ਦੇ ਹੋਟਲ ਵਿਚ ਜਬਰ-ਜ਼ਨਾਹ ਕੀਤਾ । ਲੜਕੀ ਨੇ ਜਦੋਂ ਵਿਆਹ ਕਰਨ ਲਈ ਜ਼ੋਰ ਪਾਇਆ ਤਾਂ ਪਤਾ ਲੱਗਾ ਕਿ ਨੌਜਵਾਨ ਨੇ ਕਿਸੇ ਹੋਰ ਨਾਲ ਵਿਆਹ ਕਰ ਲਿਆ ਹੈ । ਲੜਕੀ ਨੇ ਮਾਮਲੇ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ। ਸੈਕਟਰ-17 ਥਾਣਾ ਪੁਲਸ ਨੇ ਮਾਮਲੇ ਦੀ ਛਾਣਬੀਣ ਕਰਕੇ ਲੜਕੀ ਦੀ ਸ਼ਿਕਾਇਤ 'ਤੇ ਪੰਜਾਬ ਨਿਵਾਸੀ ਇੰਦਰਜੀਤ ਖਿਲਾਫ ਜਬਰ-ਜ਼ਨਾਹ ਦਾ ਮਾਮਲਾ ਦਰਜ ਕਰ ਲਿਆ ਹੈ ।
ਲੜਕੀ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਕੁਝ ਮਹੀਨੇ ਪਹਿਲਾਂ ਉਸ ਦੀ ਪੰਜਾਬ ਨਿਵਾਸੀ ਇੰਦਰਜੀਤ ਸਿੰਘ ਨਾਲ ਮੁਲਾਕਾਤ ਹੋਈ ਸੀ । ਇਸ ਦੌਰਾਨ ਦੋਵਾਂ 'ਚ ਪ੍ਰੇਮ ਸਬੰਧ ਬਣ ਗਏ । ਇੰਦਰਜੀਤ ਉਸ ਨੂੰ ਵਿਆਹ ਕਰਵਾਉਣ ਲਈ ਕਹਿਣ ਲੱਗਾ । ਇਸ ਦੌਰਾਨ ਇੰਦਰਜੀਤ ਨੇ ਉਸ ਨੂੰ ਸੈਕਟਰ-22 ਦੇ ਇਕ ਹੋਟਲ ਵਿਚ ਕਈ ਵਾਰ ਸੱਦ ਕੇ ਵਿਆਹ ਦੇ ਨਾਂ 'ਤੇ ਉਸ ਨਾਲ ਸਰੀਰਕ ਸਬੰਧ ਬਣਾਏ । ਸਰੀਰਕ ਸਬੰਧ ਬਣਾਉਣ ਤੋਂ ਬਾਅਦ ਉਹ ਵਿਆਹ ਕਰਵਾਉਣ ਤੋਂ ਬਹਾਨੇ ਬਣਾਉਣ ਲਗ ਪਿਆ, ਜਦੋਂ ਉਸ ਨੇ ਨੌਜਵਾਨ ਦੇ ਪਿੰਡ ਜਾ ਕੇ ਛਾਣਬੀਣ ਕੀਤੀ ਤਾਂ ਪਤਾ ਲੱਗਾ ਕਿ ਇੰਦਰਜੀਤ ਨੇ ਕਿਸੇ ਹੋਰ ਲੜਕੀ ਨਾਲ ਵਿਆਹ ਕਰਵਾ ਲਿਆ ਹੈ । ਸੈਕਟਰ-17 ਥਾਣਾ ਪੁਲਸ ਨੇ ਮਾਮਲੇ ਦੀ ਜਾਂਚ ਕਰਕੇ ਇੰਦਰਜੀਤ ਖਿਲਾਫ ਮਾਮਲਾ ਦਰਜ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ ।
ਸਵੱਛਤਾ ਸਰਵੇਖਣ ਦੇ ਨਤੀਜੇ ਸਫਾਈ ਦੇ ਮਾਮਲੇ 'ਚ ਫਿਰ ਨਹੀਂ ਸੁਧਰੀ ਲੁਧਿਆਣਾ ਦੀ ਰੈਂਕਿੰਗ
NEXT STORY