ਫਰੀਦਕੋਟ (ਜਗਤਾਰ): ਫਰੀਦਕੋਟ ਦੇ ਸ਼ਹਿਰ ਕੋਟਕਪੂਰਾ ’ਚ ਦੇਰ ਸ਼ਾਮ ਇੱਕ ਨਵ-ਵਿਆਹੁਤਾ ਕੁੜੀ ਵੱਲੋਂ ਫਾਹਾ ਲੈ ਕੇ ਖੁਦਕੁਸ਼ੀ ਕਰਨ ਦਾ ਦਰਦਨਾਕ ਮਾਮਲਾ ਸਾਹਮਣੇ ਆਇਆ ਹੈ।ਜਾਣਕਰੀ ਮੁਤਾਬਕ ਭਾਨੁ ਪ੍ਰਿਆ ਪੁੱਤਰੀ ਅਸ਼ੋਕ ਕੁਮਾਰ ਵਾਸੀ ਬਠਿੰਡਾ ਜਿਸ ਦੀ ਠੀਕ ਦੋ ਮਹੀਨੇ ਪਹਿਲਾਂ ਕੋਟਕਪੂਰਾ ਦੇ ਨਿਵਾਸੀ ਸ਼ੁਬਮ ਸ਼ਰਮਾ ਜੋ ਕੇ ਪੁਲਸ ਮੁਲਾਜ਼ਮ ਹੈ ਦੇ ਨਾਲ ਵਿਆਹੀ ਹੋਈ ਸੀ ਦੀ ਦੇਰ ਸ਼ਾਮ ਆਪਣੇ ਘਰ ’ਚ ਕਮਰੇ ਦੇ ਪੱਖੇ ਨਾਲ ਲਟਕਦੀ ਹੋਈ ਲਾਸ਼ ਮਿਲੀ।ਸੂਚਨਾ ਮਿਲਣ ’ਤੇ ਮ੍ਰਿਤਕਾ ਦਾ ਪੇਕਾ ਪਰਿਵਾਰ ਵੀ ਮੌਕੇ ’ਤੇ ਪਹੁੰਚਿਆ ਜਿਸ ਵੱਲੋਂ ਕੁੜੀ ਦੇ ਸਹੁਰਾ ਪਰਿਵਾਰ ਤੇ ਦਾਜ ਲਈ ਕੁੜੀ ਨੂੰ ਤੰਗ ਪਰੇਸ਼ਾਨ ਕਰਨ ਦੇ ਇਲਜ਼ਾਮ ਲਗਾਏ ਜਾ ਰਹੇ ਹਨ। ਦੱਸਿਆ ਜਾ ਰਿਹਾ ਹੈ ਕੇ ਕੁੜੀ ਗਰਭਵਤੀ ਸੀ। ਫਿਲਹਾਲ ਪੁਲਸ ਵਲੋਂ ਮੌਕੇ ’ਤੇ ਪੁਹੰਚ ਕਾਰਵਾਈ ਕਰਦੇ ਹੋਏ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟ ਮਾਰਟਮ ਲਈ ਭੇਜਿਆ ਗਿਆ ਹੈ।
ਇਹ ਵੀ ਪੜ੍ਹੋ: ਕੋਟਕਪੂਰਾ ਗੋਲੀਕਾਂਡ : ਢੱਡਰੀਆਵਾਲਾ ਅਤੇ ਭਾਈ ਪੰਥਪ੍ਰੀਤ ਸਮੇਤ 12 ਸਿੱਖ ਆਗੂਆਂ ਤੋਂ ‘ਸਿਟ’ ਕਰੇਗੀ ਪੁੱਛਗਿੱਛ
ਇਸ ਮੌਕੇ ਕੁੜੀ ਦੇ ਚਚੇਰੇ ਭਰਾ ਅਤੇ ਮਾਤਾ-ਪਿਤਾ ਨੇ ਇਲਜ਼ਾਮ ਲਾਗਏ ਕਿ ਉਨ੍ਹਾਂ ਦੀ ਧੀ ਦਾ ਵਿਆਹ ਦੋ ਮਹੀਨੇ ਪਹਿਲਾਂ ਕੋਟਕਪੂਰਾ ਦੇ ਸ਼ੁਬਮ ਸ਼ਰਮਾ ਨਾਲ ਹੋਇਆ ਸੀ, ਜਿਸ ਮੌਕੇ ਉਨ੍ਹਾਂ ਵੱਲੋਂ ਆਪਣੇ ਵਿਤੋਂ ਬਾਹਰ ਹੋ ਕੇ ਹਰ ਸੁਖ ਆਰਾਮ ਦੀ ਚੀਜ਼ ਦਾਜ ਵਿੱਚ ਦਿੱਤੀ ਸੀ ਪਰ ਮੁੰਡੇ ਦੇ ਪਰਿਵਾਰ ਵੱਲੋਂ ਗਲ-ਗਲ ਤੇ ਤਾਹਨੇ -ਮੇਹਣੇ ਦਿੱਤੇ ਜਾ ਰਹੇ ਸੀ, ਜਿਸ ਤੋਂ ਪਰੇਸ਼ਾਨ ਹੋ ਕੇ ਕੁੜੀ ਨੇ ਖ਼ੁਦਕੁਸ਼ੀ ਕਰ ਲਈ ਪਰ ਉਨ੍ਹਾਂ ਨੂੰ ਸ਼ੱਕ ਹੈ ਕੇ ਕੁੜੀ ਨੂੰ ਮਾਰ ਕੇ ਪੱਖੇ ਨਾਲ ਟੰਗਿਆ ਗਿਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਕੁੜੀ ਗਰਭਵਤੀ ਸੀ, ਜਿਸ ਕਰਕੇ ਦੋ-ਦੋ ਕ਼ਤਲ ਹੋਏ ਹਨ। ਜਿਸ ਦੀ ਸਜ਼ਾ ਦੋਸ਼ੀਆਂ ਨੂੰ ਮਿਲਣੀ ਚਾਹੀਦੀ ਹੈ।ਇਸ ਮੌਕੇ ਡੀ.ਐੱਸ.ਪੀ. ਬਲਕਾਰ ਸਿੰਘ ਨੇ ਕਿਹਾ ਕਿ ਅਸੀਂ ਮੌਕੇ ’ਤੇ ਪੁਹੰਚੇ ਹਾਂ ਅਤੇ ਕਾਰਵਾਈ ਜਾਰੀ ਹੈ। ਕੁੜੀ ਦੇ ਵਾਰਸਾਂ ਦੇ ਬਿਆਨ ਦਰਜ ਕਰਨ ਤੋਂ ਬਾਅਦ ਜਿਵੇਂ ਵੀ ਹੋਵੇਗਾ ਮਾਮਲਾ ਦਰਜ ਕੀਤਾ ਜਵੇਗਾ ਅਤੇ ਫ਼ਿਲਹਾਲ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਅਗਲੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ: ਫਰੀਦਕੋਟ 'ਚ ਵੱਡੀ ਘਟਨਾ : 2 ਬੱਚਿਆਂ ਨੂੰ ਮਾਰਨ ਉਪਰੰਤ ਪਿਓ ਨੇ ਕੀਤੀ ਖ਼ੁਦਕੁਸ਼ੀ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ
ਮੁਸਾਫ਼ਰਾਂ ਲਈ ਚੰਗੀ ਖ਼ਬਰ, ਚੰਡੀਗੜ੍ਹ ਤੋਂ ਹਿਮਾਚਲ ਲਈ ਅੱਜ ਤੋਂ ਚੱਲਣਗੀਆਂ 'CTU ਬੱਸਾਂ'
NEXT STORY