ਪਟਿਆਲਾ- ਲੱਖਾਂ ਰੁਪਏ ਖ਼ਰਚ ਕਰਕੇ ਕੈਨੇਡਾ ਭੇਜੀ ਵਿਆਹੁਤਾ ਵੱਲੋਂ ਉਥੇ ਜਾ ਕੇ ਪਤੀ ਨਾਲ ਸੰਬੰਧ ਤੋੜਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਪਤੀ ਦੀ ਸ਼ਿਕਾਇਤ 'ਤੇ ਮੂਲ ਰੂਪ ਨਾਲ ਹਰਿਆਣਾ ਦੇ ਅੰਬਾਲਾ ਦੀ ਰਹਿਣ ਵਾਲੀ ਵਿਆਹੁਤਾ ਸਣੇ ਦੋ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ ਪਰ ਅਜੇ ਤੱਕ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ।
ਜਗਵਿੰਦਰ ਸਿੰਘ ਵਾਸੀ ਪਿੰਡ ਕਾਨਾਹੇੜੀ ਵੱਲੋਂ ਸਨੌਰ ਥਾਣਾ ਪੁਲਸ ਨੂੰ ਦਿੱਤੀ ਸ਼ਿਕਾਇਤ ਦੇ ਮੁਤਾਬਕ ਉਸ ਦਾ ਵਿਆਹ 8 ਮਾਰਚ 2020 ਨੂੰ ਹਰਿਆਣਾ ਦੇ ਜ਼ਿਲ੍ਹਾ ਅੰਬਾਲਾ ਦੇ ਪਿੰਡ ਛੰਨੀ ਦੀ ਰਹਿਣ ਵਾਲੀ ਸਰਪ੍ਰੀਤ ਕੌਰ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਸਰਪ੍ਰੀਤ ਕੌਰ ਦੇ ਵਿਦੇਸ਼ ਜਾਣ ਦਾ 18 ਲੱਖ ਦਾ ਖ਼ਰਚਾ ਪਤੀ ਵੱਲੋਂ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਵਿਆਹ ਦਾ ਖ਼ਰਚਾ ਵੀ ਸਹੁਰੇ ਪਰਿਵਾਰ ਨੇ ਕੀਤਾ ਸੀ।
ਇਹ ਵੀ ਪੜ੍ਹੋ - ਜਲੰਧਰ ਦੇ ‘ਚੀਕੂ ਟੀਥ’ ਵਾਲੇ ਨੇਤਾ ਜੀ ਦੀਆਂ ਪੌਂ ਬਾਰਾਂ, ਅਫ਼ਸਰਾਂ ’ਤੇ ਖ਼ੂਬ ਜਮਾ ਰਹੇ ਧੌਂਸ
ਵਿਆਹ ਵਿਚ ਸਰਪ੍ਰੀਤ ਕੌਰ ਨੂੰ 9 ਤੋਲੇ ਸੋਨੇ ਦੇ ਗਹਿਣੇ ਵੀ ਪਾਏ ਗਏ ਸਨ ਪਰ ਕੈਨੇਡਾ ਜਾ ਕੇ ਸਰਪ੍ਰੀਤ ਕੌਰ ਨੇ ਆਪਣੇ ਪਤੀ ਨਾਲੋਂ ਸਾਰੇ ਸੰਬੰਧ ਤੋੜ ਲਏ। ਪਤੀ ਨੂੰ ਕੈਨੇਡਾ ਬੁਲਾਉਣ ਤੋਂ ਇਨਕਾਰ ਕਰ ਦਿੱਤਾ। ਇਥੋਂ ਤੱਕ ਕਿ ਉਸ ਦੇ ਫੋਨ ਵੀ ਚੁੱਕਣਾ ਬੰਦ ਕਰ ਦਿੱਤਾ। ਇਸ ਤਰ੍ਹਾਂ ਨਾਲ ਵਿਆਹੁਤਾ ਨੇ ਲੱਖਾਂ ਦੀ ਧੋਖਾਧੜੀ ਕਰਨ ਦੇ ਨਾਲ-ਨਾਲ ਵਿਆਹ ਵਿਚ ਦਿੱਤੇ 9 ਤੋਲੇ ਸੋਨੇ ਦੇ ਗਹਿਣੇ ਵਾਪਸ ਨਹੀਂ ਕੀਤੇ। ਪੁਲਸ ਨੇ ਵਿਆਹੁਤਾ ਦੇ ਇਲਾਵਾ ਕੁਲਵਿੰਦਰ ਸਿੰਘ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਇਹ ਵੀ ਪੜ੍ਹੋ - ਮੁੜ ਠੰਡੇ ਬਸਤੇ 'ਚ ਪਈ ਪੰਜਾਬ ਨੂੰ ਲੈ ਕੇ ਭਾਜਪਾ ਦੀ ਇਹ ਯੋਜਨਾ, ਸ਼ੁਰੂ ਹੋਈ ਨਵੀਂ ਚਰਚਾ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani
PGI 'ਚ ਖੁੱਲ੍ਹੇਗਾ 'ਸਕਿਨ ਬੈਂਕ', 5 ਸਾਲ ਸੁਰੱਖਿਅਤ ਰਹੇਗੀ ਡੋਨੇਟ ਕੀਤੀ ਚਮੜੀ
NEXT STORY