ਡੇਰਾਬੱਸੀ (ਅਨਿਲ) : ਨਜ਼ਦੀਕੀ ਪਿੰਡ ਭਾਂਖਰਪੁਰ ਵਿਚ ਇਕ ਨਵੇਂ ਵਿਆਹੇ ਨੌਜਵਾਨ ਨੇ ਬੀਤੀ ਰਾਤ ਆਤਮਹੱਤਿਆ ਕਰਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ, ਜਿਸ ਦੀ ਲਾਸ਼ ਬੁੱਧਵਾਰ ਸਵੇਰੇ ਕਮਰੇ ਵਿਚ ਛੱਤ ਦੇ ਪੱਖੇ ਨਾਲ ਲਟਕਦੀ ਮਿਲੀ। ਮ੍ਰਿਤਕ ਦੀ ਪਹਿਛਾਣ 30 ਸਾਲਾ ਸੌਰਵ ਕੁਮਾਰ ਪੁੱਤਰ ਅਸ਼ੋਕ ਕੁਮਾਰ ਵਾਸੀ ਭਾਂਖਰਪੁਰ ਹਰਮਿਲਾਪ ਕਾਲੋਨੀ ਦੇ ਮਕਾਨ ਨੰ. 15 ਵਜੋਂ ਹੋਈ, ਇਥੇ ਉਹ ਕਿਰਾਏ 'ਤੇ ਰਹਿੰਦਾ ਸੀ।
ਜਾਣਕਾਰੀ ਅਨੁਸਾਰ ਸੌਰਵ ਜ਼ੀਰਕਪੁਰ ਦੀ ਇਕ ਪ੍ਰਾਈਵੇਟ ਕੰਪਨੀ ਵਿਚ ਕੰਮ ਕਰਦਾ ਸੀ। ਚਾਰ ਮਹੀਨੇ ਪਹਿਲਾਂ ਹੀ ਉਸ ਦਾ ਵਿਆਹ ਹੋਇਆ ਸੀ। ਉਸਦੀ ਪਤਨੀ ਆਪਣੇ ਘਰ ਪੰਚਕੂਲਾ ਅਤੇ ਉਸ ਦੇ ਪਿਤਾ ਜੀ ਆਪਣੀ ਪੁੱਤਰੀ ਕੋਲ ਗਏ ਹੋਏ ਸਨ, ਜਦੋਂ ਉਨ੍ਹਾਂ ਸਵੇਰੇ ਆ ਕੇ ਦੇਖਿਆ ਤਾਂ ਸੌਰਵ ਦੀ ਲਾਸ਼ ਪੱਖੇ ਨਾਲ ਲਟਕੀ ਹੋਈ ਮਿਲੀ।
ਪੁਲਸ ਨੂੰ ਮੌਕੇ ਤੋਂ ਇਕ ਸੁਸਾਈਡ ਨੋਟ ਪ੍ਰਾਪਤ ਹੋਇਆ, ਜਿਸ ਵਿਚ ਸੌਰਵ ਨੇ ਆਪਣੀ ਜ਼ਿੰਦਗੀ ਤੋਂ ਦੁਖੀ ਹੋ ਕੇ ਆਪਣੀ ਮੌਤ ਲਈ ਖੁਦ ਨੂੰ ਜ਼ਿੰਮੇਵਾਰ ਦੱਸਿਆ ਹੈ। ਪੁਲਸ ਨੇ ਪਿਤਾ ਦੇ ਬਿਆਨਾਂ 'ਤੇ ਧਾਰਾ-174 ਦੇ ਤਹਿਤ ਕੇਸ ਦਰਜ ਕਰਕੇ ਪੋਸਟਮਾਰਟਮ ਦੇ ਬਆਦ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ।
ਗੰਗ ਕੈਨਾਲ 'ਚ ਡਿੱਗੀਆਂ 3 ਗਾਵਾਂ, 2 ਦੀ ਮੌਤ
NEXT STORY