ਲੁਧਿਆਣਾ (ਗੌਤਮ)- ਜੋਧਾਂ ਦੇ ਪਿੰਡ ਸਾਹਿਬਾਜ ਦੇ ਰਹਿਣ ਵਾਲੇ ਇਕ ਵਿਅਕਤੀ ਨੇ ਆਪਣੀ ਹੀ ਜਾਣ-ਪਛਾਣ ਦੀ ਔਰਤ ਨੂੰ ਕੈਨੇਡਾ ਦੀ ਪੀ. ਆਰ. ਦਿਵਾਉਣ ਬਦਲੇ ਉਸ ਨਾਲ ਵਿਆਹ ਕਰ ਲਿਆ ਅਤੇ ਉਸ ਤੋਂ ਇਕ ਫਲੈਟ ਅਤੇ ਭਾਰਤੀ ਕਰੰਸੀ ਦੇ ਹਿਸਾਬ ਨਾਲ ਲੱਖਾਂ ਰੁਪਏ ਲੈ ਲਏ।
ਜਦੋਂ ਉਕਤ ਵਿਅਕਤੀ ਨੇ ਕਾਫੀ ਟਾਲ ਮਟੋਲ ਕਰਨ ਤੋਂ ਬਾਅਦ ਉਸ ਨੂੰ ਧਮਕਾਉਣਾ ਸ਼ੁਰੂ ਕਰ ਦਿੱਤਾ ਤਾਂ ਔਰਤ ਨੇ ਪੁਲਸ ਅਧਿਕਾਰੀਆਂ ਨੂੰ ਸ਼ਿਕਾਇਤ ਕੀਤੀ। ਪੁਲਸ ਨੇ ਜਾਂਚ ਕਰ ਕੇ ਮੁਲਜ਼ਮ ਖਿਲਾਫ ਅਮਾਨਤ ’ਚ ਖਿਆਨਤ ਕਰਨ ਦੇ ਦੋਸ਼ ਵਿਚ ਕੇਸ ਦਰਜ ਕੀਤਾ ਹੈ।
ਪੁਲਸ ਨੇ ਧਾਂਦਰਾਂ ਦੀ ਰਹਿਣ ਵਾਲੀ ਰੁਪਿੰਦਰਪਾਲ ਕੌਰ ਤੂਰ ਦੇ ਬਿਆਨ ’ਤੇ ਜੋਧਾਂ ਦੇ ਪਿੰਡ ਸਾਹਿਬਾਜ ਦੇ ਰਹਿਣ ਵਾਲੇ ਹਰਜੀਤ ਸਿੰਘ ਖਿਲਾਫ ਕੇਸ ਦਰਜ ਕੀਤਾ ਹੈ। ਪੁਲਸ ਨੂੰ ਦਿੱਤੀ ਸ਼ਿਕਾੲਤ ’ਚ ਰੁਪਿੰਦਰਪਾਲ ਕੌਰ ਤੂਰ ਨੇ ਦੱਸਿਆ ਕਿ ਉਕਤ ਮੁਲਜ਼ਮ ਨਾਲ ਉਸ ਦੀ ਜਾਣ-ਪਛਾਣ ਸੀ। ਮੁਲਜ਼ਮ ਨੇ ਉਸ ਨੂੰ ਕੈਨੇਡਾ ਦੀ ਪੀ. ਆਰ. ਦਿਵਾਉਣ ਲਈ ਉਸ ਤੋਂ 20,000 ਕੈਨੇਡੀਅਨ ਡਾਲਰ ਕੈਸ਼ ਅਤੇ 17,000 ਡਾਲਰ ਚੈੱਕ ਦੇ ਜ਼ਰੀਏ ਲੈ ਲਏ।
ਇਥੋਂ ਤੱਕ ਕਿ ਮੁਲਜ਼ਮ ਨੇ ਉਸ ਦਾ ਇਕ ਅਪਾਰਟਮੈਂਟ ਆਪਣੇ ਨਾਂ ਕਰਵਾ ਲਿਆ ਪਰ ਮੁਲਜ਼ਮ ਨੇ ਉਸ ਨੂੰ ਪੀ. ਆਰ. ਨਹੀਂ ਦਿਵਾਈ। ਜਦੋਂ ਮੁਲਜ਼ਮ ਤੋਂ ਪੈਸੇ ਮੰਗੇ ਤਾਂ ਮੁਲਜ਼ਮ ਨੇ ਧਮਕਾਉਂਦੇ ਹੋਏ ਇਨਕਾਰ ਕਰ ਦਿੱਤਾ। ਸਬ-ਇੰਸਪੈਕਟਰ ਧਰਮਿੰਦਰ ਸਿੰਘ ਨੇ ਦੱਸਿਆ ਕਿ ਆਹਲਾ ਅਧਿਕਾਰੀਆਂ ਵਲੋਂ ਜਾਂਚ ਤੋਂ ਬਾਅਦ ਕੇਸ ਦਰਜ ਕਰ ਕੇ ਮਾਮਲੇ ਸਬੰਧੀ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।
ਜਲੰਧਰ 'ਚ ਵੱਡੀ ਵਾਰਦਾਤ: ਸਾਬਕਾ ਵਿਧਾਇਕ ਸ਼ੀਤਲ ਅੰਗੁਰਾਲ ਦੇ 16 ਸਾਲਾ ਭਤੀਜੇ ਦਾ ਕਤਲ
NEXT STORY