ਅਬੋਹਰ (ਸੁਨੀਲ) : ਅਬੋਹਰ-ਫਾਜ਼ਿਲਕਾ ਨੈਸ਼ਨਲ ਹਾਈਵੇ ਨੰਬਰ 10 ’ਤੇ ਪੈਂਦੇ ਪਿੰਡ ਨਿਹਾਲਖੇੜਾ ਦੀ ਵਸਨੀਕ ਅਤੇ ਪਿੰਡ ਡੰਗਰਖੇੜਾ ਵਿਖੇ ਵਿਆਹੁਤਾ ਨੇ ਆਪਣੇ ਸਹੁਰੇ ਪੱਖ ਤੋਂ ਦੁਖ਼ੀ ਹੋ ਕੇ ਘਰ ’ਚ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ, ਜਿਸ ਦੀ ਲਾਸ਼ ਨੂੰ ਪੁਲਸ ਨੇ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਦੇ ਮੋਰਚਰੀ ’ਚ ਰਖਵਾਇਆ ਹੈ। ਪੁਲਸ ਨੂੰ ਮ੍ਰਿਤਕਾ ਕੋਲੋਂ ਇਕ ਸੁਸਾਈਡ ਨੋਟ ਵੀ ਬਰਾਮਦ ਹੋਇਆ ਹੈ, ਜਿਸ ਦੇ ਆਧਾਰ ’ਤੇ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ, ਜਦਕਿ ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਨੇ ਉਸ ਦੇ ਸਹੁਰੇ ਪਰਿਵਾਰ ’ਤੇ ਉਸ ਨੂੰ ਖ਼ੁਦਕੁਸ਼ੀ ਲਈ ਮਜਬੂਰ ਕਰਨ ਅਤੇ ਸੁਸਾਈਡ ਨੋਟ ਨਾਲ ਛੇੜਛਾੜ ਕਰਨ ਦੇ ਕਥਿਤ ਦੋਸ਼ ਲਗਾਇਆ ਹੈ।
ਇਹ ਵੀ ਪੜ੍ਹੋ- ਗੁਰਦੁਆਰਾ ਸਾਹਿਬ ਨੂੰ ਬੋਧੀ ਅਸਥਾਨ 'ਚ ਤਬਦੀਲ ਕਰਨ ਦਾ ਮਾਮਲਾ, ਸ਼੍ਰੋਮਣੀ ਕਮੇਟੀ ਦਾ ਵਫ਼ਦ ਜਾਵੇਗਾ ਅਰੁਣਾਚਲ ਪ੍ਰਦੇਸ਼
ਜਾਣਕਾਰੀ ਅਨੁਸਾਰ ਕਰੀਬ 27 ਸਾਲਾ ਮਮਤਾ ਪੁੱਤਰੀ ਰਾਮ ਪ੍ਰਤਾਪ ਦੇ ਭਰਾ ਸੰਜੇ ਕੁਮਾਰ ਵਾਸੀ ਨਿਹਾਲਖੇੜਾ ਨੇ ਦੱਸਿਆ ਕਿ ਉਸ ਦੀ ਭੈਣ ਦਾ ਵਿਆਹ ਕਰੀਬ 5 ਮਹੀਨੇ ਪਹਿਲਾਂ ਡੰਗਰਖੇੜਾ ਵਾਸੀ ਵਿਜੇ ਕੁਮਾਰ ਪੁੱਤਰ ਸੋਹਣ ਲਾਲ ਸੇਵਾਮੁਕਤ ਪਟਵਾਰੀ ਜੋ ਕਿ ਜੀਓ ਕੰਪਨੀ ’ਚ ਕੰਮ ਕਰਦਾ ਹੈ, ਨਾਲ ਹੋਇਆ ਸੀ। ਡੱਬਵਾਲੀ ’ਚ ਅਤੇ ਉਹ ਹਫ਼ਤੇ ’ਚ ਸਿਰਫ ਇਕ ਵਾਰ ਘਰ ਆਉਂਦਾ ਹੈ। ਸੰਜੇ ਨੇ ਦੱਸਿਆ ਕਿ ਬੀਤੇ ਦਿਨ ਜਦੋਂ ਉਹ ਆਪਣੀ ਭੈਣ ਨੂੰ ਉਸ ਦੇ ਘਰ ਮਿਲਣ ਗਿਆ ਤਾਂ ਉਸ ਦਾ ਜੀਜਾ ਆਪਣੇ ਕੰਮ ’ਚ ਇੰਨਾ ਰੁੱਝਿਆ ਹੋਇਆ ਸੀ ਕਿ ਉਸ ਨੇ ਉਸ ਨਾਲ ਗੱਲ ਵੀ ਨਹੀਂ ਕੀਤੀ।
ਇਹ ਵੀ ਪੜ੍ਹੋ- ਭਿਆਨਕ ਸੜਕ ਹਾਦਸੇ 'ਚ ਦੋ ਪੁੱਤਾਂ ਦੇ ਸਾਹਮਣੇ ਤੜਫ਼-ਤੜਫ਼ ਕੇ ਹੋਈ ਪਿਓ ਦੀ ਮੌਤ
ਮੰਗਲਵਾਰ ਸਵੇਰੇ ਕਰੀਬ 10 ਵਜੇ ਉਸ ਨੂੰ ਸੂਚਨਾ ਮਿਲੀ ਕਿ ਉਸ ਦੀ ਭੈਣ ਨੇ ਖ਼ੁਦਕੁਸ਼ੀ ਕਰ ਲਈ ਹੈ, ਜਿਸ ’ਤੇ ਉਹ ਪਰਿਵਾਰ ਸਮੇਤ ਮੌਕੇ ’ਤੇ ਪਹੁੰਚੇ ਅਤੇ ਦੇਖਿਆ ਕਿ ਉਸ ਦੀ ਭੈਣ ਘਰ ’ਚ ਮ੍ਰਿਤਕ ਪਈ ਸੀ। ਜਿਸ ਦੀ ਸੂਚਨਾ ਉਸ ਨੇ ਖੂਈਖੇੜਾ ਪੁਲਸ ਨੂੰ ਸੂਚਨਾ ਦਿੱਤੀ। ਉਸ ਨੇ ਦੱਸਿਆ ਕਿ ਉਸ ਦੀ ਭੈਣ ਨੇ ਮੌਤ ਤੋਂ ਪਹਿਲਾਂ ਇਕ ਕਾਗਜ਼ ’ਤੇ ਸ਼ਿਕਾਇਤ ਲਿਖਵਾਈ ਸੀ ਪਰ ਪਿੰਡ ਦੇ ਪੰਚਾਇਤ ਮੈਂਬਰ ਨੇ ਕਥਿਤ ਤੌਰ ’ਤੇ ਉਕਤ ਸੁਸਾਈਡ ਨੋਟ ਨਾਲ ਛੇੜਛਾੜ ਕੀਤੀ। ਸੰਜੇ ਨੇ ਮੌਕੇ ’ਤੇ ਪਹੁੰਚ ਕੇ ਆਪਣੀ ਭੈਣ ਦੇ ਪਤੀ ਸਮੇਤ ਉਸ ਦੀ ਸੱਸ, ਸਹੁਰਾ ਅਤੇ ਪੰਚਾਇਤ ਮੈਂਬਰ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ।
ਇਹ ਵੀ ਪੜ੍ਹੋ- ਭਵਾਨੀਗੜ੍ਹ 'ਚ ਸ਼ੱਕੀ ਹਾਲਤ 'ਚ ਮਿਲੀ 3 ਦਿਨਾਂ ਤੋਂ ਲਾਪਤਾ ਨੌਜਵਾਨ ਦੀ ਲਾਸ਼, ਮਾਪਿਆਂ ਦਾ ਇਕਲੌਤਾ ਪੁੱਤ ਸੀ ਸਤਿਗੁਰ
ਜਾਂਚ ਲਈ ਪਹੁੰਚੇ ਸਹਾਇਕ ਸਬ-ਇੰਸਪੈਕਟਰ ਅੰਗਰੇਜ ਸਿੰਘ ਨੇ ਦੱਸਿਆ ਕਿ ਵਿਆਹੁਤਾ ਵੱਲੋਂ ਖ਼ੁਦਕੁਸ਼ੀ ਕਰ ਲੈਣ ਦਾ ਸਮਾਚਾਰ ਪ੍ਰਾਪਤ ਹੋਇਆ ਸੀ। ਜਾਂਚ ’ਚ ਪਤਾ ਲੱਗਾ ਹੈ ਕਿ ਮ੍ਰਿਤਕਾ ਅਤੇ ਉਸ ਦੀ ਸੱਸ-ਸਹੁਰੇ ਨੇ ਮੰਗਲਵਾਰ ਸਵੇਰੇ ਇਕੱਠਿਆ ਚਾਹ ਪੀਤੀ ਅਤੇ ਬੀਤੀ ਸ਼ਾਮ ਉਸਦਾ ਪਤੀ ਆਪਣੇ ਕੰਮ ’ਤੇ ਗਿਆ ਹੋਇਆ ਸੀ, ਉਹ ਘਰ ’ਚ ਮੌਜੂਦ ਨਹੀਂ ਸੀ। ਉਨ੍ਹਾਂ ਦੱਸਿਆ ਕਿ ਸੁਸਾਈਡ ਨੋਟ ’ਚ ਖ਼ੁਲਾਸਾ ਹੋਇਆ ਹੈ ਕਿ ਕੁੜੀ ਖ਼ੁਦ ਨੂੰ ਇਕੱਲਾ ਮਹਿਸੂਸ ਕਰ ਰਹੀ ਸੀ ਅਤੇ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਸੀ। ਜਦੋਂ ਮ੍ਰਿਤਕਾ ਦੀ ਸੱਸ ਪਿੰਡ ਕੁਝ ਸਾਮਾਨ ਲੈਣ ਗਈ ਤਾਂ ਉਸ ਨੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਦੇ ਵਾਰਸਾਂ ਦੇ ਬਿਆਨਾਂ ’ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
ਸਿਆਸਤ ਦੇ ਬਾਬਾ ਬੋਹੜ ਦੇ ਅੰਤਿਮ ਦਰਸ਼ਨਾਂ ਲਈ ਪੁੱਜ ਰਹੇ ਆਗੂ, ਦੇਖੋ ਗਮਗੀਨ ਮਾਹੌਲ ਦੀਆਂ ਤਸਵੀਰਾਂ
NEXT STORY