ਪਾਤੜਾਂ (ਚੋਪੜਾ) : ਪਿੰਡ ਸ਼ੁੱਤਰਾਣਾ ਵਿਖੇ ਤੜਕੇ ਸਵੇਰੇ ਉਸ ਵੇਲੇ ਘਰ 'ਚ ਮੌਤ ਦੀਆਂ ਚੀਕਾਂ ਪੈ ਗਈਆਂ, ਜਦੋਂ ਸਬਜ਼ੀ ਦੇ ਬੂਟੇ ਹੇਠ ਲੁਕੇ ਸੱਪ ਦੇ ਡੰਗ ਮਾਰਨ ਕਾਰਨ ਵਿਆਹੁਤਾ ਦੀ ਮੌਤ ਹੋ ਗਈ। ਸੱਪ ਦੇ ਡੰਗ ਮਾਰਨ ਦਾ ਪਤਾ ਲੱਗਦੇ ਹੀ ਪਰਿਵਾਰਕ ਮੈਂਬਰਾਂ ਵੱਲੋਂ ਵਿਆਹੁਤਾ ਨੂੰ ਗੰਭੀਰ ਹਾਲਤ ’ਚ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਪਰ ਉਸ ਨੇ ਰਾਹ 'ਚ ਹੀ ਦਮ ਤੋੜ ਦਿੱਤਾ।
ਇਹ ਵੀ ਪੜ੍ਹੋ : ਖੇਤੀ ਬਿੱਲਾਂ ਨੂੰ ਲੈ ਕੇ ਪੰਜਾਬ ਦੇ ਰਾਜਪਾਲ ਨੂੰ ਮਿਲੇਗਾ ‘ਆਪ’ ਦਾ ਵਫ਼ਦ
ਮ੍ਰਿਤਕਾ ਦੇ ਸਹੁਰਾ ਬੂਟਾ ਸਿੰਘ ਵੜੈਚ ਨੇ ਦੱਸਿਆ ਕਿ ਉਸ ਦੇ ਬੇਟੇ ਜਸਬੀਰ ਸਿੰਘ ਦਾ ਵਿਆਹ ਕੋਮਲ ਕੌਰ ਨਾਲ ਡੇਢ ਸਾਲ ਪਹਿਲਾਂ ਹੋਇਆ ਸੀ।
ਇਹ ਵੀ ਪੜ੍ਹੋ : ਕਿਸਾਨ ਜੱਥੇਬੰਦੀਆਂ ਵਲੋਂ 25 ਨੂੰ ‘ਪੰਜਾਬ ਬੰਦ’ ਦਾ ਐਲਾਨ, ਆਵਾਜਾਈ 'ਤੇ ਮੁਕੰਮਲ ਰੋਕ
ਜਦੋਂ ਸਵੇਰੇ ਤੜਕਸਾਰ ਉੱਠ ਕੇ ਕੋਮਲ ਘਰ ’ਚ ਬਣਾਈ ਬਗੀਚੀ ’ਚ ਗਈ ਤਾਂ ਸਬਜ਼ੀ ਦੇ ਬੂਟੇ ਹੇਠ ਲੁਕੇ ਸੱਪ ਨੇ ਉਸ ਨੂੰ ਡੰਗ ਮਾਰ ਲਿਆ, ਜਿਸ ਕਾਰਨ ਇਹ ਹਾਦਸਾ ਵਾਪਰਿਆ। ਫਿਲਹਾਲ ਵਿਆਹੁਤਾ ਦੀ ਮੌਤ ਕਾਰਨ ਪੇਕੇ ਤੇ ਸਹੁਰਾ ਪਰਿਵਾਰ ਡੂੰਘੇ ਸਦਮੇ 'ਚ ਹਨ।
ਇਹ ਵੀ ਪੜ੍ਹੋ : ਖੇਤੀ ਬਿੱਲਾਂ 'ਤੇ ਕੈਪਟਨ ਦੀ ਚਿੰਤਾ, 'ਪੰਜਾਬ ਦੀ ਸ਼ਾਂਤੀ ਲਈ ਘਾਤਕ ਸਿੱਧ ਹੋਣਗੇ, ਪਾਕਿਸਤਾਨ ਚੁੱਕੇਗਾ ਫਾਇਦਾ'
'ਸੁਖਬੀਰ-ਭਗਵੰਤ' ਦੀ ਲੜਾਈ 'ਚ ਕੁੱਦੇ 'ਸੁਖਪਾਲ ਖਹਿਰਾ', ਟਵੀਟ ਕਰਕੇ ਲਾਏ ਰਗੜੇ
NEXT STORY