ਲੁਧਿਆਣਾ, (ਸਹਿਗਲ)- ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਵੱਲੋਂ ਵਾਰ-ਵਾਰ ਅਪੀਲਾਂ ਕਰਨ ਦੇ ਬਾਵਜੂਦ ਲੋਕ ਮਾਸਕ ਪਹਿਨਣ ਅਤੇ ਸੋਸ਼ਲ ਡਿਸਟੈਂਸਿੰਗ ਸਬੰਧੀ ਗੰਭੀਰ ਨਹੀਂ ਦਿਖਾਈ ਦੇ ਰਹੇ, ਜਿਸ ਤਹਿਤ ਸਿਹਤ ਅਧਿਕਾਰੀ ਕੋਰੋਨਾ ਦੇ ਵਧਣ ਦੀ ਸੰਭਾਵਨਾ ਪ੍ਰਗਟ ਕਰ ਰਹੇ ਹਨ।
ਸਿਹਤ ਅਧਿਕਾਰੀਆਂ ਦਾ ਕਹਿਣਾ ਹੈ ਕਿ ਲੋਕਾਂ ਵੱਲੋਂ ਨਿਯਮਾਂ ਦੀ ਪਾਲਣਾ ਨਾ ਕਰਨ ਕਰ ਕੇ ਕੋਰੋਨਾ ਦੇ ਕੇਸ ਵਧ ਸਕਦੇ ਹਨ। ਅਜਿਹੇ ਵਿਚ ਰੋਕਣ ਲਈ ਭਾਰੀ ਜੁਰਮਾਨੇ ਦੀ ਵਿਵਸਥਾ ਕੀਤੀ ਜਾਣੀ ਚਾਹੀਦੀ ਹੈ। ਜ਼ਿਲੇ ਵਿਚ ਅੱਜ ਕੋਰੋਨਾ ਦੇ 82 ਮਰੀਜ਼ ਸਾਹਮਣੇ ਆਏ ਹਨ, ਜਦੋਂਕਿ 4 ਮਰੀਜ਼ਾਂ ਦੀ ਮੌਤ ਹੋ ਗਈ ਹੈ। ਸਿਵਲ ਸਰਜਨ ਮੁਤਾਬਕ ਇਨ੍ਹਾਂ 82 ਮਰੀਜ਼ਾਂ ’ਚੋਂ 74 ਜ਼ਿਲੇ ਦੇ, ਜਦੋਂਕਿ 8 ਦੂਜੇ ਜ਼ਿਲਿਆਂ ਨਾਲ ਸਬੰਧਤ ਹਨ। ਜਿਨ੍ਹਾਂ 4 ਵਿਅਕਤੀਆਂ ਦੀ ਅੱਜ ਮੌਤ ਹੋਈ ਹੈ, ਉਨ੍ਹਾਂ ਵਿਚ 3 ਮਰੀਜ਼ ਜ਼ਿਲੇ ਦੇ ਰਹਿਣ ਵਾਲੇ ਸਨ, ਜਦੋਂਕਿ 1 ਜਲੰਧਰ ਦਾ ਰਹਿਣ ਵਾਲਾ ਦੱਸਿਆ ਜਾਂਦਾ ਹੈ। ਜ਼ਿਲੇ ਵਿਚ ਕੋਰੋਨਾ ਦੇ 20,965 ਪਾਜ਼ੇਟਿਵ ਮਰੀਜ਼ ਸਾਹਮਣੇ ਆ ਚੁੱਕੇ ਹਨ। ਇਨ੍ਹਾਂ ਵਿਚ 853 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਇਨ੍ਹਾਂ ਤੋਂ ਇਲਾਵਾ 2908 ਪਾਜ਼ੇਟਿਵ ਮਰੀਜ਼ ਦੂਜੇ ਿਜ਼ਲਿਆਂ ਦੇ ਰਹਿਣ ਵਾਲੇ ਸਨ। ਇਨ੍ਹਾਂ ਵਿਚੋਂ 339 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਇਲਾਵਾ 512 ਮਰੀਜ਼ ਹੋਮ ਆਈਸੋਲੇਸ਼ਨ ਵਿਚ ਰਹਿ ਰਹੇ ਹਨ, ਜਦੋਂਕਿ 1174 ਪਾਜ਼ੇਟਿਵ ਮਰੀਜ਼ਾਂ ਨੂੰ ਹੋਮ ਕੁਆਰੰਟਾਈਨ ਕੀਤਾ ਗਿਆ ਹੈ। ਅੱਜ ਸਿਹਤ ਵਿਭਾਗ ਦੀਆਂ ਟੀਮਾਂ ਨੇ ਸਕ੍ਰੀਨਿਗ ਉਪਰੰਤ 131 ਮਰੀਜ਼ਾਂ ਨੂੰ ਹੋਮ ਕੁਆਰੰਟਾਈਨ ਵਿਚ ਭੇਜਿਆ ਹੈ। ਸਿਹਤ ਅਧਿਕਾਰੀਆਂ ਮੁਤਾਬਕ ਹੁਣ ਤੱਕ ਸਾਹਮਣੇ ਆਏ ਮਰੀਜ਼ਾਂ ’ਚੋਂ 19,436 ਪਾਜ਼ੇਟਿਵ ਮਰੀਜ਼ ਠੀਕ ਹੋ ਚੁੱਕੇ ਹਨ।
ਨਿੱਜੀ ਲੈਬ ਡਾਇਆਗਨੋਸਟਿਕ ਸੈਂਟਰ ਨਹੀਂ ਕਰ ਹਰੇ ਮਰੀਜ਼ਾਂ ਦੀ ਰਿਪੋਰÎਟਿੰਗ
ਜ਼ਿਲੇ ’ਚ ਚੱਲ ਰਹੀਆਂ ਨਿੱਜੀ ਲੈਬਸ ਅਤੇ ਡਾਇਗਨੋਸਟਿਕ ਸੈਂਟਰ ਕੋਰੋਨਾ ਦੇ ਮਰੀਜ਼ਾਂ ਦੀ ਪੂਰੀ ਰਿਪੋਰਟਿੰਗ ਨਹੀਂ ਕਰ ਰਹੇ। ਅਜਿਹਾ ਸਿਹਤ ਅਧਿਕਾਰੀਆਂ ਦਾ ਮੰਨਣਾ ਹੈ ਕਿ ਜ਼ਿਲਾ ਐਪੀਡੈਮੀਅੋਲੋਜਿਸਟ ਡਾ. ਰਮੇਸ਼ ਭਗਤ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਸਾਰੇ ਹਸਪਤਾਲਾਂ, ਨਿੱਜੀ ਕਲੀਨਿਕਾਂ, ਲੈਬ ਪ੍ਰਬੰਧਕਾਂ, ਡਿਆਗਨੋਸਟਿਕ ਸੈਂਟਰਾਂ ਨੂੰ ਵਾਰ-ਵਾਰ ਇਹ ਕਿਹਾ ਗਿਆ ਹੈ ਕਿ ਉਹ ਹਰ ਮਰੀਜ਼ ਦੀ ਰਿਪੋਰਟਿੰਗ ਕਰਨ ਪਰ ਅਜਿਹਾ ਨਹੀਂ ਹੋ ਰਿਹਾ। ਪਿੰਡਾਂ ਕਸਬਿਆਂ ਵਿਚ ਬੈਠੇ ਆਰ. ਐੱਮ. ਪੀ. ਡਾਕਟਰ ਵੀ ਕੋਰੋਨਾ ਦੇ ਮਰੀਜ਼ਾਂ ਦੀ ਰਿਪੋਰਟਿੰਗ ਨਹੀਂ ਕਰ ਰਹੇ, ਜਿਸ ਨਾਲ ਸਹੀ ਹਾਲਾਤ ਸਾਹਮਣੇ ਨਹੀਂ ਆ ਰਹੇ ਅਤੇ ਲੋਕ ਵੀ ਬਿਨਾਂ ਟੈਸਟ ਕਰਵਾਏ ਡਾਕਟਰ ਤੋਂ ਆਪਣਾ ਇਲਾਜ ਕਰਵਾ ਰਹੇ ਹਨ। ਅਜਿਹੇ ਵਿਚ ਕੋਰੋਨਾ ਦੀ ਦੂਜੀ ਲਹਿਰ ਦੇ ਸ਼ੁਰੂ ਹੋਣ ਦੀ ਪੱਕੀ ਸੰਭਾਵਨਾ ਬਣੀ ਹੋਈ ਹੈ।
1738 ਸ਼ੱਕੀ ਮਰੀਜ਼ਾਂ ਦੇ ਸੈਂਪਲ ਜਾਂਚ ਲਈ ਭੇਜੇ
ਸਿਹਤ ਵਿਭਾਗ ਨੇ ਅੱਜ 1738 ਸ਼ੱਕੀ ਮਰੀਜ਼ਾਂ ਦੇ ਸੈਂਪਲ ਜਾਂਚ ਲਈ ਭੇਜੇ ਹਨ। ਮਰੀਜ਼ਾਂ ਦੀ ਜਾਂਚ ਲਈ ਆਰ. ਟੀ. ਪੀ. ਸੀ. ਆਰ. ਸੈਂਪਲਾਂ ਦੀ ਗਿਣਤੀ ਵਧਾਈ ਹੈ।
1675 ਮਰੀਜ਼ਾਂ ਦੀ ਰਿਪੋਰਟ ਪੈਂਡਿੰਗ
ਅੱਜ ਜਾਂਚ ਲਈ ਭੇਜੇ ਗਏ 1738 ਸੈਂਪਲਾਂ ਤੋਂ ਇਲਾਵਾ 1675 ਮਰੀਜ਼ਾਂ ਦੀ ਟੈਸਟ ਰਿਪੋਰਟ ਪੈਂਡਿੰਗ ਹੈ, ਜਿਸ ਦੇ ਇਕ-ਅੱਧੇ ਦਿਨ ਵਿਚ ਆ ਜਾਣ ਦੀ ਉਮੀਦ ਹੈ।
ਮ੍ਰਿਤਕ ਮਰੀਜ਼ਾਂ ਦਾ ਵੇਰਵਾ
ਇਲਾਕਾ ਉਮਰ/ਲਿੰਗ ਹਸਪਤਾਲ
ਸਤਿਗੁਰੂ ਨਗਰ 85 ਸਾਲਾ ਔਰਤ ਸਿਵਲ
ਜੰਮੂ ਕਾਲੋਨੀ 39 ਸਾਲਾ ਪੁਰਸ਼ ਓਸਵਾਲ
ਪਿੰਡ ਮਾਨ ਜਗਰਾਓਂ 74 ਸਾਲਾ ਪੁਰਸ਼ ਏਮਸ ਜਲੰਧਰ
ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਰਿਪੋਰਟ ਆਈ ਕੋਰੋਨਾ ਪਾਜ਼ੇਟਿਵ
NEXT STORY