ਅੰਮ੍ਰਿਤਸਰ, (ਅਰੁਣ)- ਪਿੰਡ ਰਾਮੂਵਾਲ ਧੱਤਲ ਫ਼ਾਰਮ ਹਾਊਸ ਦੇ ਨੇੜੇ ਇੱਕ ਡਾਕਟਰ ਕੋਲੋਂ 5 ਨਕਾਬਪੋਸ਼ ਲੁਟੇਰਿਆਂ ਵੱਲੋਂ ਕਾਰ ਖੋਹ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਕਾਰ 'ਚ ਬੈਠ ਰਹੇ ਡਾਕਟਰ ਦੇ ਪੈਰ ’ਚ ਗੋਲੀ ਮਾਰ ਕੇ ਉਸਦੀ ਸਕੋਡਾ ਕਾਰ ਖੋਹ ਲਈ ਗਈ। ਰਾਣੀ-ਕਾ-ਬਾਗ ਅੰਮ੍ਰਿਤਸਰ ਵਾਸੀ ਡਾਕਟਰ ਸ਼ਿਵਰਾਜ ਸਿੰਘ ਪੁੱਤਰ ਡਾਕਟਰ ਨਵਪ੍ਰੀਤ ਸਿੰਘ ਦੀ ਸ਼ਿਕਾਇਤ ’ਤੇ ਮਾਮਲਾ ਦਰਜ ਕਰਕੇ ਥਾਣਾ ਘਰਿੰਡਾ ਦੀ ਪੁਲਸ ਵਲੋਂ ਛਾਣਬੀਣ ਕੀਤੀ ਜਾ ਰਹੀ ਹੈ। ਕਾਰ ਖੋਹਣ ਵਾਲੇ ਇਹ ਲੁਟੇਰੇ ਜੋ ਇਕ ਸਵਿਫਟ ਕਾਰ ਵਿਚ ਸਵਾਰ ਹੋ ਕੇ ਆਏ ਸਨ, ਦੀ ਪਹਿਚਾਨ ਲਈ ਪੁਲਸ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ।
ਤੂਫਾਨ ਰੂਪੀ ਹਨੇਰੀ ਅਤੇ ਬਾਰਿਸ਼ ਕਾਰਣ ਜਨ ਜੀਵਨ ਪ੍ਰਭਾਵਿਤ
NEXT STORY