ਫਿਰੋਜ਼ਪੁਰ (ਕੁਮਾਰ) : ਮੰਗਲਵਾਰ ਬਾਅਦ ਦੁਪਹਿਰ ਮਿਲੀ ਜਾਣਕਾਰੀ ਅਨੁਸਾਰ ਸਿਵਲ ਹਸਪਤਾਲ ਫਿਰੋਜ਼ਪੁਰ ਵਿਖੇ ਸਥਿਤ ਟੀਬੀ ਅਤੇ ਚੈਸਟ ਵਿਭਾਗ ਦੀ ਲੈਬ ’ਚ ਅਚਾਨਕ ਅੱਗ ਲੱਗ ਗਈ। ਜਿਵੇਂ ਹੀ ਅੱਗ ਵਧਣ ਲੱਗੀ ਅਤੇ ਹਸਪਤਾਲ ’ਚ ਧੂੰਆਂ ਫੈਲ ਗਿਆ ਤਾਂ ਲੋਕਾਂ ’ਚ ਡਰ ਦਾ ਮਾਹੌਲ ਬਣ ਗਿਆ। ਉਸ ਸਮੇਂ ਹਸਪਤਾਲ ਦੀ ਓਪੀਡੀ ’ਚ ਬਹੁਤ ਸਾਰੇ ਮਰੀਜ਼ ਮੌਜੂਦ ਸਨ ਅਤੇ ਜ਼ਿਆਦਾਤਰ ਲੋਕ ਓਪੀਡੀ ਕਾਊਂਟਰ ’ਤੇ ਆਪਣੀ ਰਜਿਸਟ੍ਰੇਸ਼ਨ ਕਰਵਾ ਰਹੇ ਸਨ, ਜਦੋਂ ਉਨ੍ਹਾਂ ਨੂੰ ਅੱਗ ਲੱਗਣ ਦਾ ਪਤਾ ਲੱਗਾ ਤਾਂ ਕਈ ਮਰੀਜ਼ ਬਾਹਰ ਭੱਜ ਗਏ। ਕਾਫੀ ਮੁਸ਼ੱਕਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ ਗਿਆ।
ਇਹ ਵੀ ਪੜ੍ਹੋ : ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਦੀ ਭਰਤੀ ਲਈ ਅਰਜ਼ੀਆਂ ਭਰਨ ਦੀ ਵਧੀ ਤਾਰੀਖ
ਦੱਸਿਆ ਜਾ ਰਿਹਾ ਹੈ ਕਿ ਇਸ ਲੈਬ ਦੇ ਅੰਦਰ ਤੇ ਆਲੇ-ਦੁਆਲੇ ਮਸ਼ੀਨਾਂ ’ਚ ਇਸਤੇਮਾਲ ਹੋਣ ਵਾਲਾ ਭਾਰੀ ਮਾਤਰਾ ’ਚ ਕੈਮੀਕਲ ਪਿਆ ਹੋਇਆ ਸੀ, ਜਿਸ ਨੂੰ ਬਚਾਅ ਲਿਆ ਗਿਆ, ਜਿਸ ਕਾਰਨ ਵੱਡਾ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ, ਜੇਕਰ ਇਸ ਕੈਮੀਕਲ ਨੂੰ ਅੱਗ ਲੱਗ ਜਾਂਦੀ ਤਾਂ ਅੰਦਰ ਵੱਡਾ ਧਮਾਕਾ ਹੋ ਸਕਦਾ ਸੀ। ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ।ਹੈਰਾਨੀ ਦੀ ਗੱਲ ਇਹ ਹੈ ਕਿ ਹਸਪਤਾਲ ’ਚ ਲਗਾਏ ਗਏ ਅੱਗ ਬੁਝਾਊ ਯੰਤਰ ਵੀ ਕਿਸੇ ਕੰਮ ਨਹੀਂ ਆਏ ਕਿਉਂਕਿ ਧਿਆਨ ਨਾ ਦੇਣ ਅਤੇ ਚੋਰਾਂ ਦੀ ਮਿਹਰਬਾਨੀ ਕਾਰਨ ਇਹ ਯੰਤਰ ਬੇਕਾਰ ਹੋ ਚੁੱਕੇ ਹਨ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਦੀ ਭਰਤੀ ਲਈ ਅਰਜ਼ੀਆਂ ਭਰਨ ਦੀ ਵਧੀ ਤਾਰੀਖ
NEXT STORY