ਪਟਿਆਲਾ (ਬਲਜਿੰਦਰ)—ਨਾਮਧਾਰੀ ਸੰਪਰਦਾ ਦੇ ਸਾਬਕਾ ਮੁਖੀ ਸਵ. ਜਗਜੀਤ ਸਿੰਘ ਦੀ ਧਰਮ ਪਤਨੀ ਮਾਤਾ ਚੰਦ ਕੌਰ (88) ਦੀ ਗੋਲੀਆਂ ਮਾਰ ਕੇ ਕੀਤੀ ਹੱਤਿਆ ਦੇ ਮਾਮਲੇ ਵਿਚ ਸੀ. ਬੀ. ਆਈ. ਨੇ ਪਹਿਲੀ ਗ੍ਰਿਫਤਾਰੀ ਪਟਿਆਲਾ ਤੋਂ ਕੀਤੀ ਹੈ। ਸੀ. ਬੀ. ਆਈ. ਨੇ ਟਿਫਨ ਕਾਰ ਬੰਬ ਧਮਾਕੇ ਦੇ ਮਾਮਲੇ ਵਿਚ ਕੇਂਦਰੀ ਜੇਲ ਪਟਿਆਲਾ ਵਿਚ ਬੰਦ ਪਲਵਿੰਦਰ ਸਿੰਘ ਡਿੰਪਾ ਦੀ ਗ੍ਰਿਫਤਾਰੀ ਪਾ ਕੇ ਉਸ ਨੂੰ ਸੀ. ਬੀ. ਆਈ ਅਦਾਲਤ ਮੋਹਾਲੀ ਵਿਖੇ ਪੇਸ਼ ਕੀਤਾ, ਜਿਥੇ ਉਸ ਨੂੰ 30 ਸਤੰਬਰ ਤੱਕ ਮਾਣਯੋਗ ਅਦਾਲਤ ਨੇ ਰਿਮਾਂਡ 'ਤੇ ਭੇਜ ਦਿੱਤਾ ਹੈ।
ਸੀ. ਬੀ. ਆਈ. ਨੇ 24 ਸਤੰਬਰ ਨੂੰ ਮਾਣਯੋਗ ਅਦਾਲਤ ਵਿਚ ਅਰਜ਼ੀ ਦਾਇਰ ਕਰ ਕੇ ਡਿੰਪਾ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਲੈਣ ਲਈ ਬੇਨਤੀ ਕੀਤੀ ਸੀ, ਜਿਸ ਵਿਚ ਕਿਹਾ ਗਿਆ ਸੀ ਕਿ ਡਿੰਪਾ ਜਾਂਚ ਵਿਚ ਸਹਿਯੋਗ ਨਹੀਂ ਕਰ ਰਿਹਾ। ਇਸ ਲਈ ਹਿਰਾਸਤ ਵਿਚ ਲੈ ਕੇ ਜਾਂਚ ਕਰਨ ਦੀ ਜ਼ਰੂਰਤ ਹੈ, ਤਾਂ ਜੋ ਮਾਤਾ ਚੰਦ ਕੌਰ ਦੇ ਕਾਤਲਾਂ ਦਾ ਪਤਾ ਲਾਇਆ ਜਾ ਸਕੇ। ਪਲਵਿੰਦਰ ਸਿੰਘ ਨਾਮਧਾਰੀ ਸੰਪਰਦਾ ਦੇ ਸਾਬਕਾ ਮੁਖੀ ਜਗਜੀਤ ਸਿੰਘ ਦੇ ਮੁੱਖ ਵਿਰੋਧੀ ਠਾਕੁਰ ਦਲੀਪ ਸਿੰਘ ਦਾ ਸਾਬਕਾ ਡਰਾਈਵਰ ਹੈ ਅਤੇ 2015 ਵਿਚ ਪੋਲੀਗ੍ਰਾਫ ਟੈਸਟ ਦੌਰਾਨ ਮਿਲੀ ਜਾਣਕਾਰੀ ਤੋਂ ਪਤਾ ਲੱਗਿਆ ਸੀ ਕਿ ਉਹ ਹਮਲਾਵਰ ਬਾਰੇ ਜਾਣਦਾ ਹੈ।
ਮਾਤਾ ਚੰਦ ਕੌਰ ਦੀ ਅਪ੍ਰੈਲ 2016 ਵਿਚ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ, ਜਦੋਂ ਪੁਲਸ ਨੂੰ ਇਸ ਮਾਮਲੇ ਵਿਚ ਕੋਈ ਸੁਰਾਗ ਨਹੀਂ ਲੱਗਿਆ ਤਾਂ ਅਕਾਲੀ-ਭਾਜਪਾ ਸਰਕਾਰ ਨੇ ਇਸ ਦੀ ਜਾਂਚ ਸੀ. ਬੀ. ਆਈ. ਨੂੰ ਸੌਂਪ ਦਿੱਤੀ ਸੀ। ਸੀ. ਬੀ. ਆਈ. ਨੇ ਜਿਹੜੇ ਪਲਵਿੰਦਰ ਸਿੰਘ ਡਿੰਪਾ ਨੂੰ ਇਸ ਮਾਮਲੇ ਵਿਚ ਗ੍ਰਿਫਤਾਰ ਕੀਤਾ ਹੈ ਉਹ ਜਲੰਧਰ ਟਿਫਿਨ ਬੰਬ ਕਾਂਡ ਅਤੇ ਨਾਮਧਾਰੀ ਚੇਲੇ ਅਵਤਾਰ ਸਿੰਘ ਤਾਰੀ ਦੀ ਹੱਤਿਆ ਦੇ ਮਾਮਲੇ ਵਿਚ ਸ਼ੱਕੀ ਹੈ।
ਅਕਾਲੀ-ਭਾਜਪਾ ਗਠਜੋੜ 'ਤੇ ਵੇਰਕਾ ਦਾ ਸ਼ਾਇਰਾਨਾ ਤੰਜ
NEXT STORY