ਜਲੰਧਰ (ਮੁਨੀਸ਼)- ਇਕ ਪਾਸੇ ਜਿੱਥੇ ਕਈ ਪਿੰਡਾਂ 'ਚ ਸਰਬਸੰਮਤੀ ਨਾਲ ਪੰਚਾਇਤਾਂ ਚੁਣ ਲਈਆਂ ਗਈਆਂ ਹਨ, ਉੱਥੇ ਹੀ ਬਾਕੀ ਪਿੰਡਾਂ 'ਚ ਪੰਚਾਇਤ ਚੁਣਨ ਲਈ ਪੋਲਿੰਗ ਕਰਵਾਈ ਗਈ। ਇਸੇ ਦੌਰਾਨ ਗਿਣਤੀ ਤੋਂ ਬਾਅਦ ਕਾਫ਼ੀ ਪਿੰਡਾਂ 'ਚ ਉਮੀਦਵਾਰਾਂ ਨੇ ਇਕਤਰਫ਼ਾ ਜਿੱਤ ਹਾਸਲ ਕੀਤੀ, ਤਾਂ ਕਈ ਪਿੰਡਾਂ 'ਚ ਕਾਫ਼ੀ ਫ਼ਸਵਾਂ ਮੁਕਾਬਲਾ ਦੇਖਣ ਨੂੰ ਮਿਲਿਆ।
ਪਰ ਇਸ ਦੌਰਾਨ ਜਲੰਧਰ ਜ਼ਿਲ੍ਹੇ ਦੇ ਪਿੰਡ ਅੱਟਾ ਤੋਂ ਇਕ ਅਨੋਖਾ ਹੀ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਸਰਪੰਚੀ ਦੀਆਂ ਉਮੀਦਵਾਰ ਦੋਵੇਂ ਬੀਬੀਆਂ ਨੂੰ ਪਿੰਡ ਵਾਲਿਆਂ ਨੇ ਬਰਾਬਰ ਸਮਰਥਨ ਦਿੱਤਾ ਤੇ ਦੋਵਾਂ ਨੂੰ ਇਕ ਬਰਾਬਰ ਵੋਟਾਂ ਪਾਈਆਂ। ਇਨ੍ਹਾਂ ਚੋਣਾਂ ਦੌਰਾਨ ਸਰਪੰਚ ਉਮੀਦਵਾਰ ਸੋਨੀਆ ਦਾਦਰਾ ਤੇ ਚਰਨਜੀਤ ਕੌਰ ਨੇ 558-558 ਵੋਟਾਂ ਹਾਸਲ ਕੀਤੀਆਂ, ਜਿਸ ਕਾਰਨ ਦੋਵਾਂ ਵਿਚਾਲੇ ਮੁਕਾਬਲਾ ਟਾਈ ਹੋ ਗਿਆ।
ਇਹ ਵੀ ਪੜ੍ਹੋ- ਪੰਜਾਬ ਦਾ ਇਕ ਪਿੰਡ ਇਹ ਵੀ, ਜਿੱਥੇ ਸਰਪੰਚੀ ਦੇ ਉਮੀਦਵਾਰ ਨੂੰ ਮਿਲੀ ਸਿਰਫ਼ 1 ਵੋਟ, ਦਲਜੀਤ ਅਵਾਨ ਬਣੇ ਜੇਤੂ
ਇਹ ਬਹੁਤ ਹੀ ਰੋਮਾਂਚਕ ਸਥਿਤੀ ਬਣ ਗਈ ਕਿ ਦੋਵਾਂ ਉਮੀਦਵਾਰਾਂ ਨੂੰ ਜੇਕਰ ਬਰਾਬਰ ਵੋਟਾਂ ਮਿਲੀਆਂ ਹਨ ਤਾਂ ਆਖ਼ਰ ਸਰਪੰਚ ਕਿਵੇਂ ਤੇ ਕਿਸ ਨੂੰ ਚੁਣਿਆ ਜਾਵੇ ? ਇਸ ਮਗਰੋਂ ਪਰਚੀ ਪਾ ਕੇ ਜੇਤੂ ਚੁਣੇ ਜਾਣ 'ਤੇ ਸਹਿਮਤੀ ਬਣੀ। ਇਸ ਤੋਂ ਬਾਅਦ ਜਦੋਂ ਪਰਚੀ ਪਾਈ ਗਈ ਤਾਂ ਸੋਨੀਆ ਦਾਦਰਾ ਦਾ ਨਾਂ ਆਇਆ। ਇਸ ਪਿੱਛੋਂ ਉਨ੍ਹਾਂ ਨੂੰ ਪਿੰਡ ਦਾ ਸਰਪੰਚ ਐਲਾਨ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ- ਵੱਡੀ ਖ਼ਬਰ ; ਪੰਜਾਬ ਦੇ ਇਸ ਪਿੰਡ 'ਚ ਪ੍ਰਵਾਸੀ ਮਜ਼ਦੂਰ ਬਣੀ ਸਰਪੰਚ, ਲੱਡੂ ਵੰਡ ਕੇ ਮਨਾਇਆ ਜਾ ਰਿਹਾ ਜਸ਼ਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਮੰਤਰੀ ਕਟਾਰੂਚੱਕ ਦੇ ਪਰਿਵਾਰ 'ਚ ਲਗਾਤਾਰ 6ਵੀਂ ਵਾਰ ਆਈ ਸਰਪੰਚੀ, ਪਿੰਡ 'ਚ ਬਣਿਆ ਵਿਆਹ ਵਾਲਾ ਮਾਹੌਲ
NEXT STORY