ਜਲੰਧਰ (ਖੁਰਾਣਾ)— ਮੇਅਰ ਜਗਦੀਸ਼ ਰਾਜ ਰਾਜਾ ਨੇ ਕਿਹਾ ਹੈ ਕਿ ਨਵੇਂ ਟੈਕਸ ਲਗਾਉਣ ਦੀ ਬਜਾਏ ਮੌਜੂਦਾ ਟੈਕਸ ਸਿਸਟਮ 'ਤੇ ਹੀ ਫੋਕਸ ਕਰਕੇ ਪੂਰੀ ਟੈਕਸ ਕੁਲੈਕਸ਼ਨ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਸ਼ਨੀਵਾਰ ਇਕ ਖਾਸ ਮੁਲਾਕਾਤ ਵਿਚ ਉਨ੍ਹਾਂ ਕਿਹਾ ਕਿ ਇਸ ਸਮੇਂ ਨਗਰ ਨਿਗਮ ਵਿੱਤੀ ਸੰਕਟ ਦਾ ਸ਼ਿਕਾਰ ਹੈ ਪਰ ਜਲਦੀ ਹੀ ਇਸ 'ਤੇ ਕਾਬੂ ਪਾ ਲਿਆ ਜਾਵੇਗਾ।
ਕੂੜੇ ਦੀ ਵੱਧਦੀ ਸਮੱਸਿਆ ਦਾ ਜ਼ਿਕਰ ਕਰਦਿਆਂ ਮੇਅਰ ਨੇ ਕਿਹਾ ਕਿ ਸ਼ਹਿਰੀ ਇਲਾਕਿਆਂ 'ਚ ਕੂੜੇ ਦੀ ਸਮੱੱਸਿਆ ਵੱਧਦੀ ਜਾ ਰਹੀ ਹੈ। ਸਾਲਿਡ ਵੇਸਟ ਮੈਨੇਜਮੈਂਟ ਹੀ ਇਸ ਸਮੱਸਿਆ ਦਾ ਹੱਲ ਹੈ। ਉਨ੍ਹਾਂ ਨੇ ਕਿਹਾ ਕਿ ਜਲੰਧਰ ਨਗਰ ਨਿਗਮ ਨੇ ਮੁੱਖ ਸੜਕਾਂ ਦੇ ਕਿਨਾਰੇ ਬਣੇ ਕਈ ਡੰਪਾਂ ਨੂੰ ਖਤਮ ਕਰ ਦਿੱਤਾ ਹੈ ਪਰ ਅਜੇ ਵੀ ਕੂੜੇ ਦੀ ਸਮੱਸਿਆ ਕਾਇਮ ਹੈ, ਜਿਸ ਨਾਲ ਨਜਿੱਠਣ ਲਈ ਵਾਰਡ ਪੱਧਰ 'ਤੇ ਸਮਾਰਟ ਡਸਟਬਿਨ ਬਣਾਏ ਜਾਣ ਦਾ ਪ੍ਰਸਤਾਵ ਹੈ, ਜਿਸ ਦੇ ਲਈ ਪ੍ਰਾਜੈਕਟ ਸਰਕਾਰ ਨੂੰ ਭੇਜਿਆ ਹੋਇਆ ਹੈ।
ਸੀਵਰ ਸਮੱਸਿਆ ਦਾ ਜ਼ਿਕਰ ਕਰਦਿਆਂ ਮੇਅਰ ਨੇ ਕਿਹਾ ਕਿ ਸੁਪਰ ਸਕਸ਼ਨ ਮਸ਼ੀਨਾਂ ਨਾਲ ਸ਼ਹਿਰ ਦੀਆਂ ਮੇਨ ਲਾਈਨਾਂ ਦੀ ਸਫਾਈ ਕਰਵਾ ਲਈ ਗਈ ਹੈ। ਅਗਲੇ ਪੜਾਅ 'ਚ ਹੁਣ ਛੋਟੀਆਂ ਸੁਪਰ ਸਕਸ਼ਨ ਮਸ਼ੀਨਾਂ ਮੰਗਵਾਈਆਂ ਜਾਣਗੀਆਂ ਤਾਂ ਜੋ ਬ੍ਰਾਂਚ ਲਾਈਨਾਂ ਦੀ ਵੀ ਸਫਾਈ ਕਰਵਾਈ ਜਾ ਸਕੇ। ਮੇਅਰ ਨੇ ਦੱਸਿਆ ਕਿ ਸਾਰੇ 80 ਵਾਰਡਾਂ 'ਚ 3-3 ਸੀਵਰਮੈਨ ਵੰਡ ਦਿੱਤੇ ਗਏ ਹਨ ਅਤੇ ਜਨਰਲ ਸੜਕਾਂ ਲਈ ਕੁਝ ਸੀਵਰਮੈਨ ਵਾਧੂ ਰੱਖੇ ਗਏ ਹਨ। ਬਰਸਾਤ ਤੋਂ ਪਹਿਲਾਂ ਸੀਵਰਾਂ ਦੀ ਸਫਾਈ ਦਾ ਕੰਮ ਕਾਫੀ ਹੱਦ ਤੱਕ ਨਿਬੇੜ ਲਿਆ ਜਾਵੇਗਾ।
ਪੰਜਾਬੀ ਨੌਜਵਾਨ ਦੀ ਦੁਬਈ 'ਚ ਹਾਦਸੇ ਦੌਰਾਨ ਮੌਤ
NEXT STORY