ਚੰਡੀਗੜ੍ਹ : ਚੰਡੀਗੜ੍ਹ ਨਗਰ ਨਿਗਮ ਦੇ ਨਵੇਂ ਮੇਅਰ ਦੀ ਚੋਣ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਮੇਅਰ ਦੀ ਚੋਣ ਫਿਲਹਾਲ ਦੀ ਘੜੀ ਟਾਲ ਦਿੱਤੀ ਗਈ ਹੈ। ਇਹ ਗੱਲ ਵੀ ਸਾਹਮਣੇ ਆਈ ਹੈ ਕਿ ਵਟਸਐਪ ਜ਼ਰੀਏ ਕੌਂਸਲਰਾਂ ਨੂੰ ਇਸ ਦਾ ਮੈਸਜ ਭੇਜਿਆ ਗਿਆ ਹੈ। ਚੋਣ ਅਧਿਕਾਰੀ ਅਨੀਲ ਮਸੀਹ ਦਾ ਬੀਮਾਰ ਹੋਣਾ ਇਸ ਚੋਣ ਦੇ ਰੱਦ ਹੋਣ ਦਾ ਕਾਰਨ ਦੱਸਿਆ ਜਾ ਰਿਹਾ ਹੈ। ਇਸ ਦੌਰਾਨ ਆਮ ਆਦਮੀ ਪਾਰਟੀ ਅਤੇ ਕਾਂਗਰਸ ਵੱਲੋਂ ਜੰਮ ਕੇ ਹੰਗਾਮਾ ਕੀਤਾ ਜਾ ਰਿਹਾ ਹੈ ਅਤੇ ਪੁਲਸ ਨਾਲ ਧੱਕਾ-ਮੁੱਕੀ ਵੀ ਹੋ ਰਹੀ ਹੈ। ਪੁਲਸ ਨੇ ਕਾਂਗਰਸ ਦੇ ਸੀਨੀਅਰ ਆਗੂ ਪਵਨ ਬਾਂਸਲ ਨੂੰ ਬੈਰੀਕੇਡ 'ਤੇ ਹੀ ਰੋਕ ਲਿਆ ਹੈ, ਜਿਸ ਤੋਂ ਬਾਅਦ ਉਨ੍ਹਾਂ ਨੇ ਆਪ ਆਗੂ ਰਾਘਵ ਚੱਢਾ ਨਾਲ ਗੱਲਬਾਤ ਕੀਤੀ ਅਤੇ ਹਾਈਕੋਰਟ ਦਾ ਰੁਖ ਕਰਨ ਲਈ ਕਿਹਾ।
ਇਹ ਵੀ ਪੜ੍ਹੋ : ਬੀਬਾ ਬਾਦਲ ਦੇ ਤੱਕੜੀ ਵਾਲੇ ਬਿਆਨ 'ਤੇ CM ਮਾਨ ਦਾ ਤਿੱਖਾ ਤੰਜ, SGPC ਪ੍ਰਧਾਨ ਨੂੰ ਕੀਤਾ ਸਵਾਲ
ਬਾਂਸਲ ਦਾ ਕਹਿਣਾ ਹੈ ਕਿ ਜੇਕਰ 2024 'ਚ ਇਹ ਜਿੱਤ ਗਏ ਤਾਂ ਫਿਰ ਦੇਸ਼ 'ਚ ਕਦੇ ਚੋਣਾਂ ਨਹੀਂ ਹੋਣਗੀਆਂ ਅਤੇ ਇੰਡੀਆ ਗਠਜੋੜ ਤੋਂ ਭਾਜਪਾ ਵਾਲੇ ਘਬਰਾ ਗਏ ਹਨ। ਉੱਥੇ ਹੀ ਨਗਰ ਨਿਗਮ ਦੇ ਦਫ਼ਤਰ ਪੁੱਜੇ ਰਾਘਵ ਚੱਢਾ ਦਾ ਕਹਿਣਾ ਹੈ ਕਿ ਪਹਿਲਾਂ ਨਿਗਮ ਸਕੱਤਰ ਅਤੇ ਹੁਣ ਮੌਜੂਦਾ ਅਫ਼ਸਰ ਨੂੰ ਹੀ ਬੀਮਾਰ ਕਰ ਦਿੱਤਾ ਗਿਆ। ਇਸ ਲਈ ਉਹ ਹੁਣ ਹਾਈਕੋਰਟ 'ਚ ਇਨਸਾਫ਼ ਲਈ ਦਰਵਾਜ਼ਾ ਖੜਕਾਉਣਗੇ। ਉਨ੍ਹਾਂ ਕਿਹਾ ਕਿ ਭਾਜਪਾ ਆਪਣੀ ਹਾਰ ਤੋਂ ਬੌਖ਼ਲਾ ਗਈ ਹੈ। ਰਾਘਵ ਚੱਢਾ ਦਾ ਕਹਿਣਾ ਹੈ ਕਿ ਇਸੇ ਤਰ੍ਹਾਂ ਹੀ 2024 'ਚ ਭਾਜਪਾ ਲੋਕ ਸਭਾ ਚੋਣਾਂ ਨਹੀਂ ਹੋਣ ਦੇਵੇਗੀ।
ਇਹ ਵੀ ਪੜ੍ਹੋ : ਦੋਸਤ ਘਰ ਗਏ ਮੁੰਡੇ ਨੇ ਚੌਥੀ ਮੰਜ਼ਿਲ ਤੋਂ ਮਾਰੀ ਛਾਲ, 2 ਵਾਰ ਰਿਫਿਊਜ਼ ਹੋ ਚੁੱਕਾ ਸੀ ਕੈਨੇਡਾ ਦਾ ਵੀਜ਼ਾ
ਕੀ ਬੋਲੇ ਸੰਦੀਪ ਪਾਠਕ
ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਸੰਦੀਪ ਪਾਠਕ ਨੇ ਟਵੀਟ ਕਰਕੇ ਕਿਹਾ ਹੈ ਕਿ ਆਪਣੀ ਹਾਰ ਨੂੰ ਦੇਖਦੇ ਹੋਏ ਭਾਜਪਾ ਨੇ ਚੰਡੀਗੜ੍ਹ 'ਚ ਆਪਣੀਆਂ ਗੰਦੀਆਂ ਚਾਲਾਂ ਚੱਲਣੀਆਂ ਸ਼ੁਰੂ ਕਰ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਜੇਕਰ ਸਾਡੇ ਦੇਸ਼ 'ਚ ਅਜਿਹੀ ਚੋਣ ਪ੍ਰਣਾਲੀ ਹੈ ਤਾਂ ਇਹ ਬਹੁਤ ਨਿਰਾਸ਼ਾਜਨਕ ਹੈ। ਉਨ੍ਹਾਂ ਨੇ ਕਿਹਾ ਕਿ ਭਾਜਪਾ ਸਰਕਾਰੀ ਤੰਤਰ ਦੀ ਦੁਰਵਰਤੋਂ ਕਰਤੇ ਚੰਡੀਗੜ੍ਹ 'ਚ ਮੇਅਰ ਦੀ ਚੋਣ ਮੁਲਤਵੀ ਕਰਨ ਦੀ ਪੂਰੀ ਕੋਸ਼ਿਸ਼ ਕਰ ਰਹੀ ਹੈ ਪਰ ਅਸੀਂ ਇਸ ਨੂੰ ਕਾਮਯਾਬ ਨਹੀਂ ਹੋਣ ਦੇਵਾਂਗੇ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਗੁਰਦੁਆਰਾ ਸ੍ਰੀ ਬੇਰ ਸਾਹਿਬ ਦੀ ਦਰਸ਼ਨੀ ਡਿਉਢੀ ਤੋਂ ਮਿਲੀ ਬਜ਼ੁਰਗ ਦੀ ਲਾਸ਼, ਫੈਲੀ ਸਨਸਨੀ
NEXT STORY