ਲੁਧਿਆਣਾ (ਹਿਤੇਸ਼)– ਨਗਰ ਨਿਗਮ ਦੇ ਅਫਸਰ ਵਿਧਾਨ ਸਭਾ ਕਮੇਟੀ ਦੇ ਨਿਰਦੇਸ਼ ਦੇ ਬਾਵਜੂਦ 80 ਈ-ਰਿਕਸ਼ਾ ਨਹੀਂ ਲੱਭ ਸਕੇ। ਇਥੇ ਜ਼ਿਕਰਯੋਗ ਹੋਵੇਗਾ ਕਿ ਕੂੜੇ ਦੀ ਛਾਂਟੀ ਅਤੇ ਡੋਰ-ਟੂ-ਡੋਰ ਕੁਲੈਕਸ਼ਨ ਨੂੰ ਲੈ ਕੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਵਲੋਂ ਦਿੱਤੇ ਗਏ ਨਿਰਦੇਸ਼ ਨੂੰ ਲਾਗੂ ਕਰਨ ਲਈ ਨਗਰ ਨਿਗਮ ਵਲੋਂ 2023 ਦੌਰਾਨ 3.86 ਕਰੋੜ ਦੀ ਲਾਗਤ ਨਾਲ 350 ਈ-ਰਿਕਸ਼ਾ ਖਰੀਦੇ ਗਏ ਸਨ, ਜਿਸ ਦੇ ਬਾਵਜੂਦ ਨਾ ਤਾਂ ਕੂੜੇ ਦੀ ਛਾਂਟੀ ਅਤੇ ਡੋਰ-ਟੂ-ਡੋਰ ਕੁਲੈਕਸ਼ਨ ਪੂਰੀ ਤਰ੍ਹਾਂ ਸ਼ੁਰੂ ਹੋਈ ਅਤੇ ਨਾ ਹੀ ਸ਼ਹਿਰ ’ਚ ਇਹ ਈ-ਰਿਕਸ਼ਾ ਨਜ਼ਰ ਆਏ, ਜਿਸ ਦੇ ਮੱਦੇਨਜ਼ਰ ਵਿਧਾਨ ਸਭਾ ਦੀ ਲੋਕਲ ਬਾਡੀਜ਼ ਕਮੇਟੀ ਵਲੋਂ ਇਨ੍ਹਾਂ ਰਿਕਸ਼ਾ ਦੀ ਡਿਟੇਲ ਮੰਗੀ ਗਈ।
ਇਹ ਖ਼ਬਰ ਵੀ ਪੜ੍ਹੋ - ਪੰਜਾਬੀਓ, ਜੇਬ ਕਰ ਲਓ ਢਿੱਲੀ! ਅੱਜ ਤੋਂ ਹੋ ਰਹੇ ਕਈ ਵੱਡੇ ਬਦਲਾਅ
ਇਸ ਤੋਂ ਬਾਅਦ ਨਗਰ ਨਿਗਮ ਦੇ ਅਫਸਰਾਂ ਨੇ ਬਹਾਨੇਬਾਜ਼ੀ ਕੀਤੀ ਤਾਂ ਕਮੇਟੀ ਦੇ ਮੈਂਬਰ ਖੁਦ ਵਰਕਸ਼ਾਪ ਪੁੱਜ ਗਏ। ਇਸ ਦੌਰਾਨ ਇਹ ਖੁਲਾਸਾ ਹੋਇਆ ਕਿ 80 ਈ-ਰਿਕਸ਼ਾ ਮਿਸਿੰਗ ਹੈ, ਜਿਨ੍ਹਾਂ ਨਗਰ ਨਿਗਮ ਦੇ ਅਫਸਰ ਵਿਧਾਨ ਸਭਾ ਕਮੇਟੀ ਵਲੋਂ ਫਿਕਸ ਕੀਤੀ ਗਈ ਡੈੱਡਲਾਈਨ ਖਤਮ ਹੋਣ ਦੇ ਕਾਫੀ ਦੇਰ ਬਾਅਦ ਵੀ ਨਹੀਂ ਲੱਭ ਸਕੇ ਹਨ।
ਕੇਂਦਰ ਦੇ ਫੰਡ ਦੀ ਵਰਤੋਂ ਨਾਲ ਜੁੜਿਆ ਹੈ ਮਾਮਲਾ, ਰੱਖ-ਰਖਾਅ ਲਈ ਨਹੀਂ ਬਣਾਈ ਗਈ ਪੁਖਤਾ ਯੋਜਨਾ
ਈ-ਰਿਕਸ਼ਾ ਦੀ ਖਰੀਦ ਲਈ ਸਾਲਿਡ ਵੇਸਟ ਮੈਨੇਜਮੈਂਟ ਨਿਯਮਾਂ ਤਹਿਤ ਗਿੱਲੇ-ਸੁੱਕੇ ਕੂੜੇ ਦੀਆਂ ਅਲੱਗ-ਅਲੱਗ ਲਿਫਟਿੰਗ ਕਰਨ ਦਾ ਹਵਾਲਾ ਦਿੱਤਾ ਗਿਆ ਸੀ, ਜਿਸ ’ਤੇ ਕੇਂਦਰ ਸਰਕਾਰ ਵਲੋਂ ਫਾਈਨਾਂਸ ਕਮਿਸ਼ਨ ਤਹਿਤ ਜਾਰੀ ਕੀਤੇ ਗਏ ਫੰਡ ਦੀ ਵਰਤੋਂ ਕੀਤਾ ਗਿਆ ਸੀ ਪਰ ਇਨ੍ਹਾਂ ਈ- ਰਿਕਸ਼ਾ ਰੱਖ-ਰਖਾਅ ਨੂੰ ਲੈ ਕੇ ਕੋਈ ਪੁਖਤਾ ਯੋਜਨਾ ਬਣਾਈ ਗਈ। ਇਸ ਦਾ ਸਬੂਤ ਇਹ ਹੈ ਕਿ ਚਾਰਜਿੰਗ ਪੁਆਇੰਟ ਨਾ ਬਣਾਉਣ ਦੀ ਵਜ੍ਹਾ ਨਾਲ ਮੁਲਾਜ਼ਮ ਈ-ਰਿਕਸ਼ਾ ਨੂੰ ਘਰ ਲੈ ਗਏ ਅਤੇ ਜੀ. ਪੀ. ਐੱਸ. ਸਿਸਟਮ ਲਗਾਉਣ ’ਤੇ 10 ਲੱਖ ਖਰਚ ਕਰਨ ਦੇ ਬਾਵਜੂਦ 80 ਈ-ਰਿਕਸ਼ਾ ਟਰੇਸ ਨਹੀਂ ਹੋ ਰਹੇ ਹਨ।
ਸੈਨੇਟਰੀ ਇੰਸਪੈਕਟਰਾਂ ਤੋਂ ਹੋਵੇਗੀ ਰਿਕਵਰੀ
ਵਰਕਸ਼ਾਪ ਦੇ ਰਿਕਾਰਡ ਦੇ ਮੁਤਾਬਕ ਜੋ 80 ਈ ਰਿਕਸ਼ਾ ਮਿਸਿੰਗ ਹਨ ਉਹ ਸੈਨੈਟਰੀ ਇੰਸਪੈਕਟਰਾਂ ਦੇ ਨਾਮ ’ਤੇ ਰਿਲੀਜ਼ ਕੀਤੀ ਗਈ ਸੀ। ਹੁਣ ਇਨਾਂ ਈ ਰਿਕਸ਼ਾ ਨੂੰ ਟਰੇਸ ਕਰਨ ਦੇ ਲਈ ਸੈਨੇਟਰੀ ਇੰਸਪੈਕਟਰਾਂ ਨੂੰ ਨੋਟਿਸ ਜਾਰੀ ਕੀਤੇ ਗਏ ਹਨ ਪਰ ਹੁਣ ਤੱਕ ਕਿਸੇ ਸੈਨੇਟਰੀ ਇੰਸਪੈਕਟਰਾਂ ਵਲੋਂ ਈ ਰਿਕਸ਼ਾ ਵਰਕਸ਼ਾਪ ਵਿਚ ਜਮਾ ਨਹੀਂ ਕਰਵਾਈ ਗਈ ਜਿਸਦੀ ਪੁਸ਼ਟੀ ਐਕਸੀਅਨ ਜੇ.ਪੀ ਸਿੰਘ ਨੇ ਕੀਤੀ ਹੈ ।ਜਦਕਿ ਮੇਅਰ ਦਾ ਕਹਿਣਾ ਹੈ ਕਿ ਜੇਕਰ 80 ਈ ਰਿਕਸ਼ਾ ਟਰੇਸ ਨਹੀਂ ਹੋਈ ਤਾਂ ਸੈਨੇਟਰੀ ਇੰਸਪੈਕਟਰਾਂ ਤੋਂ ਰਿਕਵਰੀ ਹੋਵੇਗੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਐਕਸ਼ਨ ਮੋਡ ’ਤੇ ਪੁਲਸ ਕਮਿਸ਼ਨਰ ਸਵਪਨ ਸ਼ਰਮਾ: ਪਹਿਲੇ ਦਿਨ ਹੀ ਕਈ ਯੂਨਿਟ ਤੇ ਸੈੱਲ ਕੀਤੇ ਭੰਗ
NEXT STORY