ਮੋਗਾ (ਆਜ਼ਾਦ) - ਪੁਲਸ ਨੇ ਬੀਤੀ 9 ਦਸੰਬਰ ਦੀ ਰਾਤ ਪਿੰਡ ਦੌਲਤਪੁਰਾ ਉੱਚਾ ’ਚ ਸਥਿਤ ਯੋਧਾ ਮੀਟ ਸ਼ਾਪ ’ਤੇ ਫਾਇਰਿੰਗ ਕਰਨ ਦੇ ਮਾਮਲੇ ’ਚ 2 ਨੌਜਵਾਨਾਂ ਨੂੰ ਅਸਲੇ ਸਮੇਤ ਕਾਬੂ ਕੀਤਾ। ਉਨ੍ਹਾਂ ਦੱਸਿਆ ਕਿ ਡੀ. ਐੱਸ. ਪੀ. ਸਿਟੀ ਗੁਰਪ੍ਰੀਤ ਸਿੰਘ ਸਰਾਂ ਦੀ ਅਗਵਾਈ ਹੇਠ ਥਾਣਾ ਸਦਰ ਦੇ ਇੰਚਾਰਜ ਹਰਵਿੰਦਰ ਸਿੰਘ ਮੰਡ ਅਤੇ ਸਹਾਇਕ ਥਾਣੇਦਾਰ ਸੁਖਮੰਦਰ ਸਿੰਘ ਪੁਲਸ ਪਾਰਟੀ ਸਮੇਤ ਇਲਾਕੇ ’ਚ ਗਸ਼ਤ ਕਰ ਰਹੇ ਸਨ। ਜਦੋਂ ਉਹ ਪੁਲ ਸੂਆ ਸੱਦਾ ਸਿੰਘ ਵਾਲਾ ਨੇੜੇ ਪਹੁੰਚੇ, ਤਾਂ ਹਰਵਿੰਦਰ ਸਿੰਘ ਨਿਵਾਸੀ ਪਿੰਡ ਰੰਡਿਆਲਾ ਨੇ ਦੱਸਿਆ ਕਿ ਪਿੰਡ ਦੌਲਤਪੁਰਾ ਉੱਚਾ ’ਚ ਯੋਧਾ ਮੀਟ ਸ਼ਾਪ ’ਤੇ 9 ਦਸੰਬਰ ਦੀ ਰਾਤ ਅਣਪਛਾਤੇ ਹਮਲਾਵਰਾਂ ਵੱਲੋਂ ਫਾਇਰਿੰਗ ਕੀਤੀ ਗਈ ਸੀ।
ਪੜ੍ਹੋ ਇਹ ਵੀ - 20 ਦਸੰਬਰ ਤੋਂ ਸਕੂਲ ਬੰਦ, ਇਸ ਸੂਬੇ 'ਚ ਸਰਦੀਆਂ ਦੀਆਂ ਛੁੱਟੀਆਂ ਦਾ ਐਲਾਨ
ਇਸ ਸਬੰਧੀ ਅਣਪਛਾਤੇ ਹਮਲਾਵਰਾਂ ਖ਼ਿਲਾਫ਼ ਥਾਣਾ ਸਦਰ ਮੋਗਾ ’ਚ ਮਾਮਲਾ ਦਰਜ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਪੁਲਸ ਨੇ ਟੈਕਨੀਕਲ ਤਰੀਕਿਆਂ ਅਤੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਮਦਦ ਨਾਲ ਕਥਿਤ ਹਮਲਾਵਰਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਪੁਲਸ ਨੇ ਵਿਕਰਮ ਸਿੰਘ ਨਿਵਾਸੀ ਪਿੰਡ ਲਾਹੁਕੇ ਕਲਾਂ ਫਿਰੋਜ਼ਪੁਰ ਅਤੇ ਜਗਰੂਪ ਸਿੰਘ ਨਿਵਾਸੀ ਪਿੰਡ ਮਾਛੀਆਂ ਫਿਰੋਜ਼ਪੁਰ ਨੂੰ ਕਾਬੂ ਕਰ ਲਿਆ। ਉਨ੍ਹਾਂ ਕੋਲੋਂ ਵਾਰਦਾਤ ਵੇਲੇ ਵਰਤੀ ਇਕ ਮੋਟਰਸਾਈਕਲ, ਇਕ ਦੇਸੀ ਪਿਸਤੌਲ 30 ਬੋਰ ਮੈਗਜ਼ੀਨ ਸਮੇਤ 6 ਕਾਰਤੂਸ ਤੇ ਇਕ ਦੇਸੀ ਪਿਸਤੌਲ 315 ਬੋਰ ਬਰਾਮਦ ਕੀਤਾ ਗਿਆ। ਨਾਲ ਹੀ ਉਨ੍ਹਾਂ ਕੋਲੋਂ 2 ਆਈਫੋਨ ਵੀ ਪੁਲਸ ਨੂੰ ਮਿਲੇ ਹਨ। ਥਾਣਾ ਪ੍ਰਭਾਰੀ ਨੇ ਦੱਸਿਆ ਕਿ ਕਥਿਤ ਮੁਲਜ਼ਮਾਂ ਨੂੰ ਪੁੱਛਗਿੱਛ ਤੋਂ ਬਾਅਦ ਮਾਣਯੋਗ ਅਦਾਲਤ ’ਚ ਪੇਸ਼ ਕੀਤਾ ਜਾਵੇਗਾ।
ਪੜ੍ਹੋ ਇਹ ਵੀ - ਪੁਰਾਣੀ ਕਾਰ, ਬਾਈਕ, ਸਕੂਟਰ ਖਰੀਦਣ ਵਾਲੇ ਜ਼ਰੂਰ ਪੜ੍ਹ ਲੈਣ ਇਹ ਖ਼ਬਰ, ਨਹੀਂ ਤਾਂ...
ਪੰਜਾਬ 'ਚ ਹੈਰਾਨ ਕਰਦਾ ਮਾਮਲਾ! ਨੌਜਵਾਨ ਨੂੰ ਸਿਰੀ ਸਾਹਿਬ ਤੇ ਕੜਾ ਪਾ ਕੇ ਪੇਪਰ ਦੇਣ ਤੋਂ ਰੋਕਿਆ ਗਿਆ
NEXT STORY