ਮਾਮਲਾ ਬਾਬਾ ਮੰਗਲ ਸਿੰਘ ਕਾਲਜ ਨਾਲ ਹੋਈ ਲੱਖਾਂ ਰੁਪਏ ਦੀ ਘਪਲੇਬਾਜ਼ੀ ਦਾ
ਮੋਗਾ(ਸੰਦੀਪ)-ਮਾਣਯੋਗ ਸੁਪਰੀਮ ਕੋਰਟ ਦੇ ਹੁਕਮਾਂ ’ਤੇ ਜ਼ਿਲੇ ਦੇ ਪਿੰਡ ਬੁਘੀਪੁਰਾ ਵਿਖੇ ਸਥਿਤ ਮੰਗਲ ਸਿੰਘ ਕਾਲਜ ਨਾਲ ਲੱਖਾਂ ਰੁਪਏ ਦੀ ਧੋਖਾਧਡ਼ੀ ਕਰਨ ਦੇ ਮਾਮਲੇ ’ਚ ਸ਼ਾਮਲ ਅਕਾਉਂਟੈਂਟ ਵੱਲੋਂ ਜੁਡੀਸ਼ੀਅਲ ਮੈਜਿਸਟ੍ਰੈਟ ਫਸਟ ਕਲਾਸ ਦੀ ਅਦਾਲਤ ’ਚ ਸਰੰਡਰ ਕਰ ਦਿੱਤਾ ਗਿਆ, ਜਿਸ ਤੋਂ ਬਾਅਦ ਅਦਾਲਤ ਵੱਲੋਂ ਉਸ ਨੂੰ ਪਹਿਲਾਂ ਦੋ ਦਿਨ ਅਤੇ ਫਿਰ ਇਕ ਦਿਨ ਦੇ ਪੁਲਸ ਰਿਮਾਂਡ ’ਤੇ ਭੇਜ ਦਿੱਤਾ ਹੈ। ਜਿਸ ਤੋਂ ਬਾਅਦ ਥਾਣਾ ਮੈਹਣਾ ਦੇ ਮਾਮਲੇ ਦੇ ਜਾਂਚ ਅਧਿਕਾਰੀ ਏ. ਐੱਸ. ਆਈ. ਸਤਨਾਮ ਸਿੰਘ ਵੱਲੋਂ ਵੀਰਵਾਰ ਨੂੰ ਸਥਾਨਕ ਸਿਵਲ ਹਸਪਤਾਲ ਤੋਂ ਉਸਦਾ ਮੈਡੀਕਲ ਕਰਵਾਉਣ ਤੋਂ ਬਾਦ ਮਾਣਯੋਗ ਅਦਾਲਤ ’ਚ ਪੇਸ਼ ਕੀਤਾ ਗਿਆ, ਜਿਸ ਤੋਂ ਬਾਅਦ ਅਦਾਲਤ ਨੇ ਪਰਮਜੀਤ ਸਿੰਘ ਡੈਮ ਨੂੰ 14 ਦਿਨਾਂ ਲਈ ਜੁਡੀਸ਼ੀਅਲ ਜੇਲ ਭੇਜ ਦਿੱਤਾ ਗਿਆ। ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਕਾਲਜ ਦੇ ਚੇਅਰਮੈਨ ਹਰਭੁਪਿੰਦਰ ਸਿੰਘ ਲਾਡੀ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਇਸ ਮਾਮਲੇ ’ਚ 21 ਮਈ 2017 ਨੂੰ ਥਾਣਾ ਮਹਿਣਾ ਪੁਲਸ ਨੂੰ ਕਾਲਜ ਦੇ ਅਕਾਉਂਟੈਂਟ ਪਰਮਜੀਤ ਸਿੰਘ ਡੈਮ ਵਾਸੀ ਪੁਰਾਣਾ ਮੋਗਾ ਖਿਲਾਫ ਸ਼ਿਕਾਇਤ ਦਰਜ ਕਰਵਾਈ ਸੀ। ਜਿਸ ਤੋਂ ਬਾਅਦ ਉਨ੍ਹਾਂ ਵੱਲੋਂ ਇਸ ਮਾਮਲੇ ’ਚ ਘਪਲੇਬਾਜ਼ੀ ਸਬੰਧੀ ਪੁੱਖਤਾ ਰਿਕਾਰਡ ਪੇਸ਼ ਕਰਨ ’ਤੇ ਮਾਮਲਾ ਅਾਪਣੇ ਵਿਰੁੱਧ ਜਾਣ ਦਾ ਪਤਾ ਲੱਗਣ ’ਤੇ ਪਰਮਜੀਤ ਸਿੰਘ ਵੱਲੋਂ ਪਹਿਲਾਂ ਅਾਪਣੀ ਜਮਾਨਤ ਲਈ ਜ਼ਿਲਾ ਸੈਸ਼ਨ ਕੋਰਟ ਖਾਰਜ ਹੋਣ ਤੋਂ ਬਾਅਦ ਮਾਣਯੋਗ ਹਾਈ ਕੋਰਟ ਅਤੇ ਉੱਥੇ ਵੀ ਜਮਾਨਤ ਖਾਰਜ ਹੋਣ ਤੋਂ ਬਾਦ ਮਾਣਯੋਗ ਸੁਪਰੀਮ ਕੋਰਟ ਦੀ ਸ਼ਰਨ ਲਈ ਸੀ। ਮਾਣਯੋਗ ਸੁਪਰੀਮ ਕੋਰਟ ਵੱਲੋਂ ਉਸਨੂੰ 10 ਦਿਨਾਂ ਦੇ ਅੰਦਰ-ਅੰਦਰ ਸਥਾਨਕ ਟ੍ਰਾਇਲ ਕੋਰਟ ਵਿਖੇ ਸਰੰਡਰ ਕਰਨ ਦਾ ਹੁਕਮ ਦਿੱਤਾ ਸੀ।
ਨਿਗਮ ਦੀ ਪ੍ਰਯੋਗਸ਼ਾਲਾ ’ਚ ਪਾਣੀ ਦੇ ਸੈਂਪਲ ਟੈਸਟ ਕਰਵਾ ਸਕਦੇ ਹਨ ਲੋਕ
NEXT STORY