ਅੰਮ੍ਰਿਤਸਰ, (ਦਲਜੀਤ)- ਸਿਹਤ ਵਿਭਾਗ ਦੀ ਟੀਮ ਨੇ ਅੱਜ ਘਰਿੰਡਾ ਸਥਿਤ ਪ੍ਰਤਾਪ ਮੈਡੀਕਲ ਸਟੋਰ 'ਤੇ ਛਾਪੇਮਾਰੀ ਕੀਤੀ। ਟੀਮ ਨੂੰ ਇਸ ਦੌਰਾਨ 50 ਤੋਂ ਵੱਧ ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ ਹਨ। ਮੈਡੀਕਲ ਸਟੋਰ 'ਤੇ ਮੌਕੇ 'ਤੇ ਫਾਰਮਾਸਿਸਟ ਵੀ ਮੌਜੂਦ ਨਹੀਂ ਸੀ। ਵਿਭਾਗ ਵੱਲੋਂ ਸਟੋਰ ਮਾਲਕ ਨੂੰ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ।
ਡਰੱਗ ਇੰਸਪੈਕਟਰ ਸੁਖਦੀਪ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਹੁਕਮਾਂ ਤਹਿਤ ਮੈਡੀਕਲ ਸਟੋਰਾਂ 'ਤੇ ਅਚਨਚੇਤ ਚੈਕਿੰਗ ਕਰ ਕੇ ਨਸ਼ੀਲੇ ਕੈਪਸੂਲ, ਟੀਕੇ ਆਦਿ ਵੇਚਣ ਵਾਲਿਆਂ 'ਤੇ ਕਾਰਵਾਈ ਲਈ ਵਿਸ਼ੇਸ਼ ਮੁਹਿੰਮ ਵਿੱਢੀ ਗਈ ਹੈ। ਮੁਹਿੰਮ ਤਹਿਤ ਪ੍ਰਤਾਪ ਮੈਡੀਕਲ ਸਟੋਰ 'ਤੇ ਜਦੋਂ ਚੈਕਿੰਗ ਕੀਤੀ ਗਈ ਤਾਂ ਉਪਰੋਕਤ ਦਵਾਈ ਬਿਨਾਂ ਬਿੱਲ ਤੋਂ ਬਰਾਮਦ ਹੋਈ ਹੈ। ਬਿਨਾਂ ਫਾਰਮਾਸਿਸਟ ਦੀ ਮੌਜੂਦਗੀ ਤੋਂ ਚੱਲ ਰਹੀ ਦੁਕਾਨ ਵਿਚ ਸੇਲ ਰਿਕਾਰਡ ਵੀ ਅਧੂਰਾ ਸੀ ਅਤੇ ਸ਼ਡਿਊਲ ਐੱਚ-1 ਰਜਿਸਟਰ ਵੀ ਸਟੋਰ ਦਾ ਮਾਲਕ ਨਹੀਂ ਦਿਖਾ ਸਕਿਆ ਹੈ। ਦਵਾਈਆਂ ਸੀਲ ਕਰ ਕੇ ਸਟੋਰ ਮਾਲਕ ਨੂੰ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ।
ਸੁਖਦੀਪ ਸਿੰਘ ਨੇ ਦੱਸਿਆ ਕਿ ਭਵਿੱਖ 'ਚ ਵੀ ਅਚਨਚੇਤ ਮੁਹਿੰਮ ਜਾਰੀ ਰਹੇਗੀ। ਇਸ ਮੌਕੇ ਸਹਾਇਕ ਪੰਡਿਤ ਅਖਿਲੇਸ਼ ਸ਼ਰਮਾ ਵੀ ਮੌਜੂਦ ਸਨ।
ਰਾਮ ਰਹੀਮ ਨੂੰ ਸਜ਼ਾ ਸੁਣਾਏ ਜਾਣ ਤੋਂ ਬਾਅਦ ਮਾਹੌਲ ਸ਼ਾਂਤੀਪੂਰਵਕ ਰਿਹਾ
NEXT STORY