ਬੁਢਲਾਡਾ (ਮਨਜੀਤ) - ਮੈਡੀਕਲ ਪ੍ਰੈਕਟੀਸ ਐਸੋਸੀਏਸ਼ਨ ਬਲਾਕ ਬੁਢਲਾਡਾ ਦੀ ਮਹੀਨਾਵਾਰ ਮੀਟਿੰਗ ਸਥਾਨਕ ਕਾਲੀ ਮਾਤਾ ਮੰਦਰ ਵਿਖੇ ਬਲਾਕ ਪ੍ਰਧਾਨ ਜਸਵੀਰ ਸਿੰਘ ਗੁੱੜਦੀ ਦੀ ਅਗਵਾਈ ਹੇਠ ਹੋਈ, ਜਿਸ 'ਚ ਐਸੋਸੀਏਸ਼ਨ ਦੇ ਵਾਇਸ ਪ੍ਰਧਾਨ ਪ੍ਰੇਮ ਸਾਗਰ, ਸੈਕਟਰੀ ਗਮਦੂਰ ਸਿੰਘ ਦੋਦੜਾ ਅਤੇ ਖਜਾਨਚੀ ਅੰਮ੍ਰਿਸਤਪਾਲ ਅੰਬੀ ਵੱਲੋਂ ਮਹੀਨਾਵਾਰ ਰਿਪੋਰਟ ਪੇਸ਼ ਕੀਤੀ ਗਈ। ਐਸੋਸੀਏਸ਼ਨ ਦੇ ਚੇਅਰਮੈਨ ਨਛੱਤਰ ਸਿੰਘ ਸੇਖੋ ਨੇ ਨਸ਼ਿਆ ਅਤੇ ਭਰੂਣ ਹੱਤਿਆ ਸਬੰਧੀ ਭਾਸ਼ਣ ਦਿੱਤਾ। ਇਸ ਮੌਕੇ ਪ੍ਰਧਾਨ ਜਸਵੀਰ ਸਿੰਘ ਗੁੜੱਦੀ, ਪ੍ਰੈਸ ਸਕੱਤਰ ਗੁਰਲਾਲ ਸਿੰਘ ਅਤੇ ਗੁਰਜੰਟ ਸਿੰਘ ਨੇ ਵੀ ਚੱਲ ਰਹੀਆਂ ਬੀਮਾਰੀਆਂ ਬਾਰੇ ਭਾਸ਼ਣ ਦਿੱਤਾ ਅਤੇ ਜੀ. ਐਸ. ਟੀ. ਦਾ ਵਿਰੋਧ ਕਰਦਿਆ ਕਿਹਾ ਕਿ ਆਉਣ ਵਾਲੇ ਸਮੇਂ 'ਚ ਜੀ. ਐਸ. ਟੀ. ਵਿਰੁੱਧ ਪੰਜਾਬ ਪੱਧਰ ਤੇ ਸ਼ੰਘਰਸ ਕੀਤਾ ਜਾਵੇਗਾ। ਇਸ ਮੌਕੇ ਵੱਖ-ਵੱਖ ਪਿੰਡਾਂ ਦੇ ਡਾਕਟਰ ਤੇਜਾ ਸਿੰਘ, ਜਗਤਾਰ ਸਿੰਘ, ਮੇਜਰ ਸਿੰਘ, ਨੈਬ ਸਿੰਘ, ਪ੍ਰਕਾਸ ਸਿੰਘ, ਪ੍ਰਗਟ ਸਿੰਘ, ਨਿਰਮਲ ਸਿੰਘ, ਰਮਜਾਨ ਮੁਹੰਮਦ, ਹਰਦੀਪ ਸਿੰਘ, ਸੰਗਤ ਸਿੰਘ, ਜਸਵਿੰਦਰ ਸਿੰਘ, ਜੱਸਾ ਬੋੜਾਵਾਲ, ਹਰਜਿੰਦਰ ਸਿੰਘ, ਰੁਲਦੂ ਸਿੰਘ, ਮਨਮੰਦਰ ਸਿੰਘ, ਜੱਗਾ ਗੁੜੱਦੀ, ਸੰਦੀਪ ਸਿੰਘ, ਬਲਦੇਵ ਸਿੰਘ, ਜਗਸੀਰ ਸਿੰਘ, ਜਗਦੇਵ ਦਾਸ, ਵਕਿਲ ਖਾਨ, ਸੀਸਨਪਾਲ ਗੁਰਨੇ ਆਦਿ ਹਾਜ਼ਰ ਸਨ।
ਪੁਲਸ ਨੇ 8140 ਨਸ਼ੀਲੀ ਗੋਲੀਆਂ ਤੇ ਕੈਪਸੂਲ ਸਮੇਤ ਇਕ ਵਿਅਕਤੀ ਨੂੰ ਕੀਤਾ ਕਾਬੂ
NEXT STORY