ਜਲੰਧਰ (ਸੁਨੀਲ ਮਹਾਜਨ)—ਜਲੰਧਰ ਦੇ ਥਾਣਾ ਡਿਵੀਜਨ ਨੰਬਰ ਤਿੰਨ ਦੀ ਪੁਲਸ ਨੇ ਲੜਕੀ ਦੇ ਨਾਂ 'ਤੇ ਫਰਜੀ ਆਈ.ਡੀ. ਬਣਾ ਕੇ ਜਲੰਧਰ ਦੇ ਕਾਰੋਬਾਰੀ ਦੀ ਪਤਨੀ ਨੂੰ ਅਸ਼ਲੀਲ ਮੈਸੇਜ ਭੇਜਣ ਦੇ ਦੋਸ਼ 'ਚ ਲੁਧਿਆਣਾ ਦੇ ਨਿਊ ਸ਼ਿਵਾਜੀ ਨਗਰ ਦੇ ਰਹਿਣ ਵਾਲੇ 24 ਸਾਲ ਦੇ ਕੱਪੜਾ ਵਪਾਰੀ ਰਾਜਨ ਚੋਪੜਾ ਨੂੰ ਪੁਲਸ ਨੇ ਗ੍ਰਿਫਤਾਰ ਕੀਤਾ ਹੈ। ਐੱਸ.ਐੱਚ.ਓ. ਵਿਜੇ ਕੁੰਵਰ ਪਾਲ ਨੇ ਦੱਸਿਆ ਕਿ ਜਲੰਧਰ ਦੇ ਨਾਰਥ ਏਰੀਏ 'ਚ ਰਹਿਣ ਵਾਲੇ ਇਕ ਵਾਪਰੀ ਨੇ ਪੁਲਸ ਕਮਿਸ਼ਨਰ ਨੂੰ ਸ਼ਿਕਾਇਤ ਦਿੱਤੀ ਸੀ ਕਿ ਉਨ੍ਹਾਂ ਦੀ ਪਤਨੀ ਦੀ ਫੇਸਬੁੱਕ ਆਈ.ਡੀ. 'ਤੇ ਇਕ ਲੜਕੀ ਨੇ ਅਸ਼ਲੀਲ ਮੈਸੇਜ ਭੇਜਣੇ ਸ਼ੁਰੂ ਕਰ ਦਿੱਤੇ ਹਨ। ਮੈਸੇਜ ਦੀ ਭਾਸ਼ਾ ਇੰਨੀ ਗੰਦੀ ਹੈ ਕਿ ਉਹ ਦੱਸ ਨਹੀਂ ਸਕਦੇ। ਉਸ ਦੀ ਪਤਨੀ ਨੇ ਦੱਸਿਆ ਕਿ ਨੇਹਾ ਕਪੂਰ ਨਾਂ ਦੀ ਫੇਸਬੁੱਕ ਆਈ.ਡੀ. ਤੋਂ ਫਰੈਂਡ ਰਿਕਵੈਸਟ ਆਈ ਸੀ। ਉਨ੍ਹਾਂ ਨੇ ਇਹ ਸੋਚ ਕੇ ਸਵੀਕਾਰ ਕਰ ਲਈ ਕਿ ਕਿਸੇ ਸਹੇਲੀ ਨੇ ਭੇਜੀ ਹੈ। ਇਸ ਦੇ ਬਾਅਦ ਲਗਾਤਾਰ ਅਸ਼ਲੀਲ ਮੈਸੇਜ ਆਉਣ ਲੱਗੇ। ਮਾਮਲਾ ਟਰੇਸ ਕਰਨ ਦੇ ਲਈ ਸਾਈਬਰ ਵਿੰਗ ਦੇ ਕੋਲ ਭੇਜ ਦਿੱਤਾ ਸੀ। ਸਾਈਬਰ ਵਿੰਗ ਨੇ ਫੇਸਬੁੱਕ ਬਣਾਉਣ 'ਚ ਵਰਤਿਆ ਆਈ.ਪੀ. ਅਡਰੈਸ ਟਰੇਸ ਕਰ ਲਿਆ। ਜਾਂਚ 'ਚ ਇਹ ਗੱਲ ਸਾਹਮਣੇ ਆਈ ਸੀ ਕਿ ਉਹ ਫੇਸਬੁੱਕ ਮੋਬਾਇਲ ਫੋਨ 'ਤੇ ਬਣੀ ਸੀ ਅਤੇ ਵਰਤਿਆ ਗਿਆ ਮੋਬਾਇਲ ਨੰਬਰ ਲੁਧਿਆਣਾ ਦੇ ਰਾਜਨ ਚੋਪੜਾ ਦਾ ਹੈ। ਵੀਰਵਾਰ ਨੂੰ ਪੁਲਸ ਨੇ ਕੇਸ ਦਰਜ ਕਰਕੇ ਰਾਜਨ ਚੋਪੜਾ ਨੂੰ ਗ੍ਰਿਫਤਾਰ ਕਰ ਲਿਆ।
ਗਾਹਕ ਬਣੇ ਕੇ ਆਏ ਲੁਟੇਰੇ ਮੁੰਦਰੀਆਂ ਲੈ ਕੇ ਫਰਾਰ, ਸੀ.ਸੀ.ਟੀ.ਵੀ. 'ਚ ਕੈਦ
NEXT STORY