ਅੰਮ੍ਰਿਤਸਰ (ਸੁਮਿਤ ਖੰਨਾ) : ਅੰਮ੍ਰਿਤਸਰ 'ਚ ਸਥਿਤ ਸੁਨਿਆਰੇ ਦੀ ਦੁਕਾਨ 'ਚੋਂ ਦਿਨ-ਦਿਹਾੜੇ ਲੁਟੇਰਿਆਂ ਵਲੋਂ ਡੇਢ ਲੱਖ ਦੀਆਂ ਮੁੰਦਰੀਆਂ ਲੈ ਕੇ ਫਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਅੰਮ੍ਰਿਤਸਰ ਦੇ ਇਸਲਾਮਾਬਾਦ ਇਲਾਕੇ 'ਚ ਸਥਿਤ ਸੁਨਿਆਰੇ ਦੀ ਦੁਕਾਨ 'ਤੇ ਗਾਹਕ ਬਣ ਕੇ ਨੌਜਵਾਨਾਂ ਨੇ ਸੁਨਿਆਰੇ ਨੂੰ ਮੁੰਦਰੀ ਦਿਖਾਉਣ ਲਈ ਕਿਹਾ, ਜਦੋਂ ਸੁਨਿਆਰੇ ਨੇ ਉਸ ਨੂੰ ਮੁੰਦਰੀਆਂ ਵਿਖਾਉਣੀਆਂ ਸ਼ੁਰੂ ਕੀਤੀਆਂ ਤਾਂ ਇਕ ਨੌਜਵਾਨ ਨੇ ਪਹਿਲਾਂ ਇਕ ਮੁੰਦਰੀ ਉਂਗਲ 'ਚ ਪਾਈ ਤੇ ਫਿਰ ਬਾਕੀ ਮੁੰਦਰੀਆਂ ਵਾਲਾ ਡੱਬਾ ਚੁੱਕ ਕੇ ਸਾਥੀ ਸਮੇਤ ਫਰਾਰ ਹੋ ਗਿਆ। ਇਹ ਸਾਰੀ ਘਟਨਾ ਉਥੇ ਲੱਗੇ ਸੀ.ਸੀ.ਟੀ.ਵੀ. 'ਚ ਵੀ ਕੈਦ ਹੋ ਗਈ। ਘਟਨਾ ਸਬੰਧੀ ਸੂਚਨਾ ਮਿਲਦਿਆਂ ਮੌਕੇ 'ਤੇ ਪੁੱਜੀ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਹਵਾਲਾਤੀ ਤੋਂ ਮੋਬਾਇਲ ਫੋਨ ਬਰਾਮਦ
NEXT STORY