ਜਲੰਧਰ (ਵਰੁਣ)- ਸਾਈਬਰ ਫਰਾਡ ਕਰਨ ਵਾਲਿਆਂ ਨੇ ਸ਼ਹਿਰ ਦੇ ਇਕ ਮੈਟਲ ਕਾਰੋਬਾਰੀ ਨੂੰ ਆਫਰ ਦਾ ਲਿੰਕ ਭੇਜ ਕੇ ਉਸ ਦੇ ਕ੍ਰੈਡਿਡ ਕਾਰਡ ’ਚੋਂ 4 ਲੱਖ 45 ਹਜ਼ਾਰ ਰੁਪਏ ਕਢਵਾ ਲਏ। ਕਾਰੋਬਾਰੀ ਨੇ ਪੈਸੇ ਕੱਢਣ ਪਿੱਛੋਂ ਆਪਣਾ ਕਾਰਡ ਤਾਂ ਫ੍ਰੀਜ਼ ਕਰਵਾ ਲਿਆ ਪਰ ਜਦ ਉਹ ਬੈਂਕ ਗਿਆ ਤਾਂ ਨਾ ਹੀ ਤਾਂ ਉਸ ਦੀ ਗੱਲ ਬੈਂਕ ਵਾਲਿਆਂ ਨੇ ਸੁਣੀ ਅਤੇ ਨਾ ਹੀ ਸਾਈਬਰ ਸੈੱਲ ਵਾਲਿਆਂ ਨੇ ਉਸ ਨੂੰ ਇਨਸਾਫ਼ ਦਿਵਾਉਣ ਲਈ ਕੋਈ ਕਾਰਵਾਈ ਕੀਤੀ।
ਕਾਰੋਬਾਰੀ ਅਤੁਲ ਮਹੇਂਦਰੂ ਨਿਵਾਸੀ ਸ਼ਕਤੀ ਨਗਰ ਨੇ ਦੱਸਿਆ ਕਿ 20 ਸਤੰਬਰ ਨੂੰ ਉਸ ਦੇ ਮੋਬਾਇਲ ’ਤੇ ਇਕ ਆਫਰ ਦਾ ਲਿੰਕ ਆਇਆ ਸੀ। ਉਸ ਨੇ ਲਿੰਕ ਓਪਨ ਕਰਕੇ ਆਪਣਾ ਕ੍ਰੈਡਿਟ ਕਾਰਡ ਨੰਬਰ ਭਰਿਆ ਤਾਂ 5 ਵਾਰ ਉਸ ਦੇ ਕਾਰਡ ’ਚੋਂ ਕੁੱਲ 4 ਲੱਖ 45 ਹਜ਼ਾਰ ਰੁਪਏ ਨਿਕਲ ਗਏ। ਬਾਅਦ ’ਚ ਉਹ ਮੈਸੇਜ ਵੀ ਖ਼ੁਦ ਹੀ ਡਿਲੀਟ ਵੀ ਹੋ ਗਿਆ। ਉਸ ਨੇ ਤੁਰੰਤ ਆਪਣਾ ਕਾਰਡ ਫ੍ਰੀਜ਼ ਕਵਾਇਆ, ਜਦ ਉਹ ਨਿੱਜੀ ਬੈਂਕ ਦੇ ਬ੍ਰਾਂਚ ਮੈਨੇਜਰ ਅਤੇ ਆਪ੍ਰੇਸ਼ਨ ਮੈਨੇਜਰ ਕੋਲ ਗਿਆ ਤਾਂ ਉਨ੍ਹਾਂ ਨੇ ਕੋਈ ਐਕਸ਼ਨ ਨਹੀਂ ਲਿਆ ਅਤੇ ਆਨਲਾਈਨ ਸ਼ਿਕਾਇਤ ਕਰਨ ਦਾ ਦਿਲਾਸਾ ਦੇ ਕੇ ਭੇਜ ਦਿੱਤਾ।
ਇਹ ਵੀ ਪੜ੍ਹੋ: ਤਾਂਤਰਿਕ ਦੀ ਕਰਤੂਤ ਨੇ ਉਡਾਏ ਪਰਿਵਾਰ ਦੇ ਹੋਸ਼, ਕੁੜੀ ਨਾਲ 3 ਮਹੀਨੇ ਟੱਪੀਆਂ ਹੱਦਾਂ ਤੇ ਖਿੱਚੀਆਂ ਅਸ਼ਲੀਲ ਤਸਵੀਰਾਂ
ਇਸ ਸਬੰਧੀ ਉਸ ਨੇ ਪੁਲਸ ਕਮਿਸ਼ਨਰ ਨੂੰ ਵੀ ਸ਼ਿਕਾਇਤ ਦਿੱਤੀ, ਜਿਨ੍ਹਾਂ ਨੇ ਉਸ ਦੀ ਸ਼ਿਕਾਇਤ ਸਾਈਬਰ ਸੈੱਲ ਨੂੰ ਮਾਰਕ ਕੀਤੀ ਪਰ ਜਦ ਉਹ ਸਾਈਬਰ ਸੈੱਲ ’ਚ ਗਿਆ ਤਾਂ ਉੱਥੇ ਮੌਜੂਦ ਪੁਲਸ ਨੇ ਉਸ ਦੀ ਇਕ ਨਾ ਸੁਣੀ। ਮੈਟਲ ਕਾਰੋਬਾਰੀ ਅਤੁਲ ਦਾ ਕਹਿਣਾ ਹੈ ਕਿ ਇੰਨਾ ਸਮਾਂ ਬੀਤ ਜਾਣ ਪਿੱਛੋ ਵੀ ਫਰਾਡ ਕਰਨ ਵਾਲਿਆਂ ਦਾ ਕੁਝ ਨਹੀਂ ਪਤਾ ਲੱਗ ਸਕਿਆ। ਬੈਂਕ ਵੱਲੋਂ ਵੀ ਈਮੇਲ ਆਈ ਕਿ ਤੁਸੀਂ ਓ. ਟੀ. ਪੀ. ਦਿੱਤਾ ਪਰ ਉਸ ਵੱਲੋਂ ਕੋਈ ਵੀ ਓ. ਟੀ. ਪੀ. ਨਹੀਂ ਦਿੱਤਾ ਗਿਆ ਸੀ। ਕਾਰੋਬਾਰੀ ਨੇ ਪੁਲਸ ਕਮਿਸ਼ਨਰ ਨੂੰ ਇਨਸਾਫ਼ ਦੀ ਅਪੀਲ ਲਾਈ ਹੈ।
ਇਹ ਵੀ ਪੜ੍ਹੋ:ਖਰੜ 'ਚ ਵਾਪਰੇ ਤੀਹਰੇ ਕਤਲ ਕਾਂਡ 'ਚ ਵੱਡੇ ਖ਼ੁਲਾਸੇ, ਮੋਬਾਇਲ ਬਣਿਆ ਭਰਾ-ਭਰਜਾਈ ਦੇ ਭਤੀਜੇ ਦੀ ਮੌਤ ਦਾ ਕਾਰਨ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
ਹੁਣ ਚੰਡੀਗੜ੍ਹ PGI ਦੇ ਐਡਵਾਂਸ ਆਈ ਸੈਂਟਰ 'ਚ ਲੱਗੀ ਅੱਗ, ਵੀਡੀਓ 'ਚ ਦੇਖੋ ਕਿਵੇਂ ਪੈ ਗਈਆਂ ਭਾਜੜਾਂ
NEXT STORY