ਜਲੰਧਰ (ਮ੍ਰਿਦੁਲ)— ਜਲੰਧਰ ਦੇ ਇਕ ਨਿੱਜੀ ਸਕੂਲ ਦਾ ਪ੍ਰਿੰਸੀਪਲ ਵਿਵਾਦਾਂ 'ਚ ਘਿਰ ਗਿਆ ਹੈ। ਦਰਅਸਲ ਫੀਸ ਘੱਟ ਕਰਵਾਉਣ ਨੂੰ ਲੈ ਕੇ ਸਕੂਲ 'ਚ ਪੁੱਜੇ ਮਾਂਪਿਆਂ ਦੇ ਨਾਲ ਸਕੂਲ ਦੇ ਪ੍ਰਿੰਸੀਪਲ ਕੇ. ਐੱਸ. ਰੰਧਾਵਾ ਨੇ ਇਤਰਾਜ਼ਯੋਗ ਸ਼ਬਦਾਵਲੀ ਦੀ ਵਰਤੋਂ ਕਰ ਦਿੱਤੀ। ਇਸ ਦੀ ਇਕ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀ ਹੈ, ਜਿਸ 'ਚ ਸਾਫ ਤੌਰ 'ਤੇ ਇਹ ਸੁਣਨ ਨੂੰ ਮਿਲ ਰਿਹਾ ਹੈ ਕਿ ਜਦੋਂ ਮਾਪੇ 3 ਬੱਚਿਆਂ ਦੀ ਫੀਸ ਘੱਟ ਨੂੰ ਕਰਨ ਨੂੰ ਕਹਿੰਦੇ ਹਨ ਤਾਂ ਪ੍ਰਿੰਸੀਪਲ ਭੱਦੀ ਸ਼ਬਦਾਵਲੀ ਵਰਤਦੇ ਹੋਏ ਕਹਿੰਦਾ ਹੈ, ''ਮੈਂ ਥੋੜ੍ਹੀ ਤਿੰਨ ਬੱਚੇ ਕਰਨ ਨੂੰ ਕਿਹਾ ਹੈ।''
ਦੱਸਣਯੋਗ ਹੈ ਕਿ ਇਹ ਮਾਮਲਾ ਜਲੰਧਰ ਦੇ ਆਦਰਸ਼ ਨਗਰ ਕੋਲ ਪੈਂਦੇ ਮਸ਼ਹੂਰ ਸਕੂਲ ਐੱਮ. ਜੀ. ਐੱਨ. ਦਾ ਸਾਹਮਣੇ ਆਇਆ ਹੈ। ਇਥੇ ਮਾਪੇ ਆਪਣੇ ਬੱਚਿਆਂ ਦੀ ਫੀਸ ਘੱਟ ਕਰਵਾਉਣ ਨੂੰ ਪਹੁੰਚੇ ਸਨ। ਇਸ ਦੌਰਾਨ ਇਕ ਮਾਤਾ-ਪਿਤਾ ਵੱਲੋਂ ਕਿਹਾ ਕਿ ਸਰ ਜਿੰਨਾਂ ਦਾ ਇਕ ਬੱਚਾ ਹੈ, ਉਹ ਤਾਂ ਦੇ ਦੇਣਗੇ ਪੈਸੇ ਪਰ ਜਿੰਨਾ ਦੇ ਤਿੰਨ ਬੱਚੇ ਹਨ ਉਹ ਕਿੱਥੋਂ ਫੀਸ ਦੇਣਗੇ।
ਉਨ੍ਹਾਂ ਕਿਹਾ ਕਿ ਸਾਡੇ ਤਿੰਨ ਬੱਚੇ ਹਨ ਅਤੇ ਫੀਸ 'ਚ ਕੁਝ ਤਾਂ ਰਹਿਮ ਕਰੋ। ਇੰਨੀ ਗੁੱਲ ਸੁਣ ਕੇ ਪਿੰ੍ਰਸੀਪਲ ਗੁੱਸੇ 'ਚ ਆ ਗਿਆ ਅਤੇ ਭੱਦੀ ਸ਼ਬਦਾਵਲੀ ਦੀ ਵਰਤੋਂ ਕਰਦੇ ਹੋਏ ਮਾਪਿਆਂ ਨੂੰ ਬੋਲਿਆ, ''ਮੈਂ ਥੋੜ੍ਹੀ ਤਿੰਨ ਬੱਚੇ ਕਰਨ ਨੂੰ ਕਿਹਾ ਹੈ।'' ਇਸ ਤੋਂ ਬਾਅਦ ਮਾਪਿਆਂ ਵੱਲੋਂ ਇਹ ਕਿਹਾ ਜਾਂਦਾ ਹੈ ਕਿ ਸਰ ਇਹ ਕਿੱਦਾ ਦੀ ਗੱਲ ਕਰ ਰਹੇ ਹੋ ਤੁਸੀਂ ਥੋੜ੍ਹੀ ਮੈਨਰਜ਼ ਦੇ ਨਾਲ ਗੱਲ ਕੀਤੀ ਜਾਵੇ। ਵਾਇਰਲ ਹੋਈ ਪ੍ਰਿੰਸੀਪਲ ਦੀ ਇਸ ਵੀਡੀਓ ਦਾ ਸੋਸ਼ਲ ਮੀਡੀਆ 'ਤੇ ਕਾਫੀ ਜ਼ਬਰਦਸਤ ਵਿਰੋਧ ਹੋ ਰਿਹਾ ਹੈ।
ਦਰਦਨਾਕ ਹਾਦਸੇ ਦੌਰਾਨ ਇਕ ਵਿਅਕਤੀ ਦੀ ਮੌਤ, 2 ਗੰਭੀਰ ਜ਼ਖਮੀਂ
NEXT STORY