ਲੁਧਿਆਣਾ (ਸਰਬਜੀਤ ਸਿੰਘ ਸਿੱਧੂ) - ਪੰਜਾਬ ਦੇ ਕਿਸਾਨਾਂ ਨੂੰ ਝੋਨੇ ਦੀ ਲਵਾਈ ਲਈ ਮਜ਼ਦੂਰ ਨਾ ਮਿਲਣ ਦਾ ਡਰ ਸਤਾ ਰਿਹਾ ਹੈ। ਕਿਉਂਕਿ ਝੋਨੇ ਦੀ ਬਿਜਾਈ ਜ਼ਿਆਦਾਤਰ ਉੱਤਰ ਪ੍ਰਦੇਸ਼ ਅਤੇ ਬਿਹਾਰ ਦੇ ਮਜ਼ਦੂਰ ਕਰਦੇ ਸਨ, ਜੋ ਕਿ ਇਸ ਮਹਾਮਾਰੀ ਦੇ ਚੱਲਦਿਆਂ ਆਪਣੇ ਘਰਾਂ ਨੂੰ ਵਾਪਸ ਚਲੇ ਗਏ ਹਨ। ਪਰ ਪੰਜਾਬ ਵਿਚ ਮਨਰੇਗਾ ਦੇ ਮਜ਼ਦੂਰ ਝੋਨੇ ਦੀ ਲਵਾਈ ਨੂੰ ਮੁਕੰਮਲ ਕਰਨ ਲਈ ਕਿਸਾਨਾਂ ਦੀ ਮਦਦ ਕਰ ਸਕਦੇ ਹਨ । ਇਸ ਬਾਰੇ ਜਗ ਬਾਣੀ ਨਾਲ ਗੱਲ ਕਰਦਿਆਂ ਬਰਨਾਲਾ ਜ਼ਿਲ੍ਹੇ ਦੇ ਮਨਰੇਗਾ ਮਜ਼ਦੂਰ ਕੁਲਵੰਤ ਸਿੰਘ ਨੇ ਕਿਹਾ ਕਿ ਫਿਲਹਾਲ ਤਿੰਨ ਤੋਂ ਚਾਰ ਮਹੀਨੇ ਪਹਿਲਾਂ ਦਾ ਕੰਮ ਬੰਦ ਪਿਆ ਹੈ। ਝੋਨੇ ਦੀ ਲਵਾਈ ਦੇ ਸਬੰਧ ਵਿਚ ਉਨ੍ਹਾਂ ਨੇ ਕਿਹਾ ਕਿ ਸਾਨੂੰ ਕਿਸੇ ਵੀ ਕੰਮ ਨੂੰ ਕਰਨ ਵਿਚ ਕੋਈ ਇਤਰਾਜ਼ ਨਹੀਂ ਹੈ।
ਉਨ੍ਹਾਂ ਕਿਹਾ ਕਿ ਪੰਚਾਇਤ ਰਾਹੀਂ ਜੋ ਵੀ ਕਿਹਾ ਜਾਵੇਗਾ ਅਸੀਂ ਕਰਨ ਲਈ ਤਿਆਰ ਹਾਂ । ਅਸੀਂ ਚਾਹੁੰਦੇ ਹਾਂ ਕਿ ਦਿਹਾੜੀਆਂ ਲੱਗਣ ਅਤੇ ਸਾਨੂੰ ਆਮਦਨ ਹੋਵੇ। ਲੁਧਿਆਣਾ ਜ਼ਿਲ੍ਹੇ ਵਿੱਚ ਪੈਂਦੇ ਪਿੰਡ ਝੰਮਟ ਦੇ ਮਨਰੇਗਾ ਮਜ਼ਦੂਰ ਹਜ਼ੂਰਾ ਸਿੰਘ ਨੇ ਕਿਹਾ ਕਿ ਪਿਛਲੇ ਦੋ ਮਹੀਨਿਆਂ ਤੋਂ ਕੰਮ ਨਾ ਮਿਲਣ ਕਰਕੇ ਘਰ ਵਿੱਚ ਹੀ ਬੈਠੇ ਹਾਂ । ਜੇਕਰ ਸਾਨੂੰ ਝੋਨੇ ਦੀ ਲਵਾਈ ਲਈ ਕਿਹਾ ਜਾਂਦਾ ਹੈ ਅਤੇ ਬਣਦੀ ਮਜ਼ਦੂਰੀ ਮਨਰੇਗਾ ਅਤੇ ਕਿਸਾਨ ਮਿਲ ਕੇ ਦਿੰਦਾ ਹੈ ਤਾਂ ਸਗੋਂ ਸਾਨੂੰ ਫਾਇਦਾ ਹੋਵੇਗਾ ।
ਪੜ੍ਹੋ ਇਹ ਵੀ ਖਬਰ - ਪੰਜਾਬ ਦੇ ਖੇਤੀਬਾੜੀ ਧੰਦੇ 'ਤੇ ਜਾਣੋ ਤਾਲਾਬੰਦੀ ਦਾ ਕਿੰਨਾ ਕੁ ਪਿਆ ਅਸਰ (ਵੀਡੀਓ)
ਪੜ੍ਹੋ ਇਹ ਵੀ ਖਬਰ - ਜਗਬਾਣੀ ਸੈਰ-ਸਪਾਟਾ ਵਿਸ਼ੇਸ਼-8 : ਇਕ ਜੰਨਤ ਦੀ ਸੈਰ ‘ਨਿਊਜ਼ੀਲੈਂਡ’ (ਤਸਵੀਰਾਂ)
ਪੜ੍ਹੋ ਇਹ ਵੀ ਖਬਰ - ਬੱਚਿਆਂ ਅਤੇ ਬਾਲਗਾਂ ਵਿਚ ਕੋਰੋਨਾ ਵਾਇਰਸ ਦਾ ਹੈ ਵਧੇਰੇ ਖਤਰਾ (ਵੀਡੀਓ)
ਇਸ ਬਾਰੇ ਭਾਰਤੀ ਕਿਸਾਨ ਯੂਨੀਅਨ ਦੇ ਜਰਨਲ ਸਕੱਤਰ ਜਗਮੋਹਨ ਸਿੰਘ ਨੇ ਕਿਹਾ ਕਿਸਾਨਾਂ ਅਤੇ ਕਿਸਾਨ ਜਥੇਬੰਦੀਆਂ ਦੀ ਇਹੀ ਮੰਗ ਹੈ ਕਿ ਦਸ ਏਕੜ ਤੋਂ ਘੱਟ ਦੇ ਕਿਸਾਨ ਨੂੰ ਮਨਰੇਗਾ ਦਾ ਮਜ਼ਦੂਰ ਖੇਤੀਬਾੜੀ ਦੇ ਕਾਰਜਾਂ ਲਈ ਮੁਹੱਈਆ ਕਰਵਾਇਆ ਜਾਵੇ । ਮਜ਼ਦੂਰਾਂ ਦੀ ਮੰਗ ਅਤੇ ਪੂਰਤੀ ਦੇ ਹਿਸਾਬ ਨਾਲ ਜਿੰਨੀ ਵੀ ਮਜ਼ਦੂਰੀ ਤੈਅ ਹੁੰਦੀ ਹੈ ਉਸ ਵਿੱਚੋਂ ਮਨਰੇਗਾ ਆਪਣੀ ਬਣਦੀ ਦਿਹਾੜੀ ਅਤੇ ਬਾਕੀ ਬਚਦੇ ਕਿਸਾਨ ਦੇਵੇ । ਜਿਸ ਨਾਲ ਮਜ਼ਦੂਰ ਨੂੰ ਵੀ ਉਸ ਦਾ ਬਣਦਾ ਹੱਕ ਮਿਲੇਗਾ ਅਤੇ ਕਿਸਾਨ ਲਈ ਵੀ ਮਜ਼ਦੂਰੀ ਦਾ ਖਰਚਾ ਘਟੇਗਾ । ਸਰਕਾਰ ਚਾਹੇ ਤਾਂ ਕਿਸਾਨਾਂ ਨੂੰ ਸਬਸਿਡੀ ਉੱਤੇ ਮਜ਼ਦੂਰ ਮੁਹੱਈਆ ਕਰਵਾ ਸਕਦੀ ਹੈ ਤਾਂ ਜੋ ਝੋਨੇ ਦੀ ਲਵਾਈ ਦੇ ਨਾਲ ਨਾਲ ਹੋਰ ਖੇਤੀਬਾੜੀ ਦੇ ਕੰਮਾਂ ਨੂੰ ਕਰਨ ਦੀ ਆਗਿਆ ਵੀ ਮਨਰੇਗਾ ਮਜ਼ਦੂਰਾਂ ਨੂੰ ਮਿਲੇ ।
ਪੜ੍ਹੋ ਇਹ ਵੀ ਖਬਰ - ਕੋਰੋਨਾ ਵਾਇਰਸ ਦੀ ਸਾਊਦੀ ਅਰਬ ''ਤੇ ਦੋਹਰੀ ਮਾਰ, ਟੈਕਸ ਹੋਇਆ 3 ਗੁਣਾਂ (ਵੀਡੀਓ)
ਪੜ੍ਹੋ ਇਹ ਵੀ ਖਬਰ - ‘ਨਿੰਬੂ’ ਦੀ ਵਰਤੋਂ ਕਰਨ ਨਾਲ ਘੱਟ ਹੁੰਦੀ ਹੈ ਸਰੀਰ ਦੀ ਚਰਬੀ, ਇਮਿਊਨ ਸਿਸਟਮ ਨੂੰ ਵੀ ਕਰੇ ਮਜ਼ਬੂਤ
ਪੰਜਾਬ ਦੀਆਂ ਮੰਡੀਆਂ ਵਿਚ ਕਣਕ ਦੀ ਆਮਦ ਅਤੇ ਖਰੀਦ (ਲੱਖ ਟਨ)
|
ਅੱਜ ਦੀ ਆਮਦ
|
1.32
|
ਅੱਜ ਦੀ ਖਰੀਦ
|
1.41
|
ਹੁਣ ਤੱਕ ਕੁੱਲ ਆਮਦ
|
120.01
|
ਹੁਣ ਤੱਕ ਕੁੱਲ ਖਰੀਦ
|
119.76 |
ਖਰੀਦ ਬਕਾਇਆ
|
0.25
|
ਚਕਾਈ ਬਕਾਇਆ
|
20.16
|
ਖਰੀਦ ਏਜੰਸੀਆਂ
|
ਹੁਣ ਤੱਕ ਕਣਕ ਦੀ ਕੁੱਲ
ਖਰੀਦ (ਟਨਾਂ ਵਿਚ)
|
ਪਨਗ੍ਰੇਨ
|
3499563 |
ਐੱਫ ਸੀ ਆਈ
|
1337733
|
ਮਾਰਕਫੈੱਡ
|
2783567
|
ਪਨਸਪ
|
2547858 |
ਵੇਅਰਹਾਊਸ
|
1761142
|
ਪ੍ਰਾਈਵੇਟ ਖਰੀਦ
|
46395
|
ਪੰਜਾਬ 'ਚ 'ਸ਼ਰਾਬ ਦੇ ਠੇਕੇ' ਖੁੱਲ੍ਹਣ ਦਾ ਰਾਹ ਸਾਫ, ਐਕਸਾਈਜ਼ ਪਾਲਿਸੀ ਨੂੰ ਮਿਲੀ ਮਨਜ਼ੂਰੀ
NEXT STORY