ਲੁਧਿਆਣਾ (ਵਿੱਕੀ)- ਪੰਜਾਬ ਸਟੇਟ ਮਿਡ-ਡੇ ਮੀਲ ਸੋਸਾਇਟੀ ਨੇ ਸੂਬੇ ਦੇ ਸਾਰੇ ਸਰਕਾਰੀ ਸਕੂਲਾਂ ’ਚ ਮਿਡ-ਡੇ ਮੀਲ ਯੋਜਨਾ ਸਬੰਧੀ ਨਵਾਂ ਹੁਕਮ ਜਾਰੀ ਕੀਤਾ ਹੈ। ਇਸ ਹੁਕਮ ਤਹਿਤ ਸਕੂਲਾਂ ’ਚ ਦੁਪਹਿਰ ਦੇ ਖਾਣੇ ਲਈ ਹਫਤਾਵਾਰੀ ਮੈਨਿਊ ਨਿਰਧਾਰਿਤ ਕੀਤਾ ਗਿਆ ਹੈ, ਜਿਸ ਨੂੰ ਸਖ਼ਤੀ ਨਾਲ ਲਾਗੂ ਕਰਨ ਦੇ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ।
ਇਹ ਨਵਾਂ ਹੁਕਮ ਪੰਜਾਬ ਦੇ ਸਾਰੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ (ਸੈਕੰਡਰੀ ਅਤੇ ਐਲੀਮੈਂਟਰੀ ਸਿੱਖਿਆ) ਨੂੰ ਭੇਜਿਆ ਗਿਆ ਹੈ। ਇਸ ਪੱਤਰ ’ਚ ਸਪੱਸ਼ਟ ਕੀਤਾ ਗਿਆ ਹੈ ਕਿ ਪ੍ਰਧਾਨ ਮੰਤਰੀ ਪੋਸ਼ਣ ਯੋਜਨਾ (ਪੁਰਾਣਾ ਨਾਮ ਮਿਡ-ਡੇ ਮੀਲ) ਦੇ ਤਹਿਤ ਵਿਦਿਆਰਥੀਆਂ ਨੂੰ ਲਾਈਨ ’ਚ ਬੈਠਾ ਕੇ, ਮਿਡ-ਡੇ ਮੀਲ ਇੰਚਾਰਜ ਦੀ ਨਿਗਰਾਨੀ ’ਚ ਹੀ ਖਾਣਾ ਪਰੋਸਿਆ ਜਾਵੇਗਾ।
ਇਹ ਵੀ ਪੜ੍ਹੋ- ਪੰਜਾਬ 'ਚ ਮੌਸਮ ਨੇ ਲਈ ਕਰਵਟ, ਡਿੱਗ ਰਹੇ ਮੋਟੇ-ਮੋਟੇ ਗੜ੍ਹੇ, ਸੜਕਾਂ ਹੋ ਗਈਆਂ ਚਿੱਟੀਆਂ
ਸੋਸਾਇਟੀ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਕਿਸੇ ਵੀ ਸਕੂਲ ’ਚ ਤੈਅ ਮੈਨਿਊ ਦਾ ਪਾਲਣ ਨਾ ਕੀਤਾ ਤਾਂ ਇਸ ਦੀ ਜ਼ਿੰਮੇਵਾਰੀ ਸਿੱਧੀ ਸਕੂਲ ਮੁਖੀ ਦੀ ਹੋਵੇਗੀ। ਇਹ ਨਵਾਂ ਮੈਨਿਊ 1 ਤੋਂ 31 ਮਾਰਚ ਤੱਕ ਲਾਗੂ ਰਹੇਗਾ।
ਪੰਜਾਬ ਸਟੇਟ ਮਿਡ-ਡੇ ਮੀਲ ਸੋਸਾਇਟੀ ਵਲੋਂ ਜਾਰੀ ਇਸ ਹੁਕਮ ’ਚ ਸਾਰੇ ਸਬੰਧਤ ਅਧਿਕਾਰੀਆਂ ਨੂੰ ਨਿਰਦੇਸ਼ਾਂ ਦਾ ਸਖ਼ਤੀ ਨਾਲ ਪਾਲਣ ਕਰਨ ਲਈ ਕਿਹਾ ਗਿਆ ਹੈ। ਇਸ ਹੁਕਮ ਦੀ ਇਕ ਕਾਪੀ ਸੂਚਨਾ ਅਤੇ ਆਗਾਮੀ ਕਾਰਵਾਈ ਲਈ ਉਪ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਅਤੇ ਸਹਾਇਕ ਬਲਾਕ ਮੈਨੇਜਰਾਂ/ਮਿਡ-ਡੇ ਮੀਲ ਇੰਚਾਰਜ ਨੂੰ ਵੀ ਭੇਜੀ ਗਈ ਹੈ।
ਹਫਤਾਵਾਰੀ ਮਿਡ-ਡੇ ਮੀਲ ਮੈਨਿਊ
ਸੋਮਵਾਰ- ਦਾਲ ਅਤੇ ਰੋਟੀ, ਕਿੰਨੂ
ਮੰਗਲਵਾਰ- ਰਾਜ ਮਾਂਹ ਅਤੇ ਚਾਵਲ
ਬੁੱਧਵਾਰ- ਕਾਲੇ/ਸਫੈਦ ਚਨੇ (ਆਲੂ ਦੇ ਨਾਲ), ਪੂੜੀ/ਰੋਟੀ
ਵੀਰਵਾਰ- ਕੜ੍ਹੀ (ਆਲੂ ਅਤੇ ਪਿਆਜ ਦੇ ਪਕੌੜੇ ਸਮੇਤ) ਅਤੇ ਚਾਵਲ
ਸ਼ੁੱਕਰਵਾਰ- ਮੌਸਮੀ ਸਬਜ਼ੀ, ਰੋਟੀ ਅਤੇ ਖੀਰ
ਸ਼ਨੀਵਾਰ- ਮਾਂਹ-ਚਨੇ ਦੀ ਦਾਲ ਅਤੇ ਚਾਵਲ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਸ਼੍ਰੋਮਣੀ ਕਮੇਟੀ ਨੇ ਸਿਕਲੀਗਰ ਤੇ ਵਣਜਾਰੇ ਸਿੱਖ ਬੱਚਿਆਂ ਦੀਆਂ ਫੀਸਾਂ ਲਈ ਦਿੱਤੇ 16 ਲੱਖ 70 ਹਜ਼ਾਰ ਰੁਪਏ
NEXT STORY