ਜਲੰਧਰ- ਬੀਤੇ ਕਈ ਦਿਨਾਂ ਤੋਂ ਪੰਜਾਬ ਸਮੇਤ ਉੱਤਰੀ ਭਾਰਤ ਦਾ ਮੌਸਮ ਅਠਖੇਲੀਆਂ ਕਰ ਰਿਹਾ ਹੈ। ਕਿਸੇ ਦਿਨ ਤਾਂ ਤਿੱਖੀ ਧੁੱਪ ਗਰਮੀ ਦਾ ਅਹਿਸਾਸ ਕਰਵਾਉਂਦੀ ਰਹੀ ਤਾਂ ਕਈ ਵਾਰ ਹਲਕੀ ਬਾਰਿਸ਼ ਕਾਰਨ ਲੋਕਾਂ ਨੂੰ ਮੁੜ ਮੋਟੇ ਕੱਪੜੇ ਪਾਉਣ ਲਈ ਮਜਬੂਰ ਹੋਣਾ ਪਿਆ।

ਪਰ ਇਸ ਦੌਰਾਨ ਬੀਤੇ ਦਿਨ ਤੋਂ ਰੁਕ-ਰੁਕ ਕੇ ਹੋਈ ਬਾਰਿਸ਼ ਨੇ ਇਕ ਵਾਰ ਫ਼ਿਰ ਤੋਂ ਤਾਪਮਾਨ ਡੇਗ ਦਿੱਤਾ ਹੈ। ਲੋਕਾਂ ਨੂੰ ਘਰਾਂ ਤੋਂ ਨਿਕਲਣ ਲਈ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉੱਥੇ ਹੀ ਕਿਸਾਨਾਂ ਦੇ ਮੱਥੇ 'ਤੇ ਵੀ ਚਿੰਤਾ ਦੀਆਂ ਲਕੀਰਾਂ ਖਿੱਚੀਿਆਂ ਗਈਆਂ ਹਨ।

ਹੁਣ ਇਸੇ ਦੌਰਾਨ ਪੰਜਾਬ ਦੇ ਸਰਹੱਦੀ ਜ਼ਿਲ੍ਹੇ ਅੰਮ੍ਰਿਤਸਰ ਤੇ ਗੁਰਦਾਸਪੁਰ ਤੋਂ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਸਵੇਰ ਤੋਂ ਹੋ ਰਹੀ ਬਾਰਿਸ਼ ਮਗਰੋਂ ਸ਼ਾਮ ਨੂੰ ਤੇਜ਼ ਗੜ੍ਹੇਮਾਰੀ ਹੋ ਗਈ, ਜਿਸ ਕਾਰਨ ਤਾਪਮਾਨ ਬਿਲਕੁਲ ਹੇਠਾਂ ਡਿੱਗ ਗਿਆ ਹੈ।
ਇਸ ਗੜ੍ਹੇਮਾਰੀ ਕਾਰਨ ਫ਼ਸਲਾਂ 'ਤੇ ਕਾਫ਼ੀ ਬੁਰਾ ਅਸਰ ਪਵੇਗਾ ਤੇ ਕਣਕ ਦੀ ਫਸਲ ਵੀ ਖੇਤਾਂ 'ਚ ਵਿਛ ਗਈ ਹੈ, ਜਿਸ ਕਾਰਨ ਕਿਸਾਨ ਬੇਹੱਦ ਚਿੰਤਾ 'ਚ ਡੁੱਬੇ ਹੋਏ ਦਿਖਾਈ ਦੇ ਰਹੇ ਹਨ। ਹੁਣ ਦੇਖਣਾ ਇਹ ਹੋਵੇਗਾ ਕਿ ਇਹ ਕੁਦਰਤੀ ਮਾਰ ਰੁਕਦੀ ਹੈ ਜਾਂ ਹਾਲੇ ਕਿਸਾਨਾਂ 'ਤੇ ਹੋਰ ਕਹਿਰ ਢਾਹੇਗੀ।
ਇਹ ਵੀ ਪੜ੍ਹੋ- ਪਿਓ-ਪੁੱਤ ਨੇ 2,000 ਰੁਪਏ ਪਿੱਛੇ ਕਰ'ਤਾ ਨੌਜਵਾਨ ਦਾ ਕਤਲ, ਹੁਣ ਅਦਾਲਤ ਨੇ ਸੁਣਾਈ ਮਿਸਾਲੀ ਸਜ਼ਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਜਲੰਧਰ ਦੇ ਮਸ਼ਹੂਰ ਪੈਲੇਸ 'ਤੇ ਨਿਗਮ ਦੀ ਕਾਰਵਾਈ ਦੇ ਬਾਵਜੂਦ ਕਰਵਾਇਆ ਵਿਆਹ, ਪੈ ਗਿਆ ਵੱਡਾ ਪੰਗਾ!
NEXT STORY