ਲੁਧਿਆਣਾ (ਹਿਤੇਸ਼) : ਭਾਵੇਂ ਸਰਕਾਰ ਵੱਲੋਂ ਪਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਘਰ ਭੇਜਣ ਲਈ ਟਰੇਨ ਚਲਾਈ ਜਾ ਰਹੀ ਹੈ ਪਰ ਲੱਖਾਂ ਦੀ ਗਿਣਤੀ 'ਚ ਲੋਕਾਂ ਵੱਲੋਂ ਅਪਲਾਈ ਕਰਨ ਦੇ ਮੁਕਾਬਲੇ ਕਰੀਬ ਇਕ ਹਜ਼ਾਰ ਲੋਕਾਂ ਨੂੰ ਹੀ ਟਰੇਨ ਰਾਹੀਂ ਉਨ੍ਹਾਂ ਦੇ ਰਾਜ 'ਚ ਭੇਜਿਆ ਜਾ ਰਿਹਾ ਹੈ। ਇਸ ਨਾਲ ਆ ਰਹੀ ਸਮੱਸਿਆ ਦਾ ਹੱਲ ਕਰਨ ਲਈ ਜ਼ਿਲਾ ਪ੍ਰਸ਼ਾਸਨ ਵੱਲੋਂ ਬਾਹਰੀ ਰਾਜਾਂ ਦੇ ਲੋਕਾਂ ਨੂੰ ਬੱਸ ਰਾਹੀਂ ਵੀ ਆਪਣੇ ਘਰ ਪਹੁੰਚਾਉਣ ਦੀ ਮਨਜ਼ੂਰੀ ਦੇ ਦਿੱਤੀ ਗਈ ਹੈ।
ਇਸ ਸਬੰਧੀ ਸਾਫ ਕੀਤਾ ਗਿਆ ਹੈ ਕਿ ਬਾਹਰੀ ਰਾਜਾਂ ਦੇ ਲੋਕ ਲੁਧਿਆਣਾ 'ਚ ਰਹਿ ਰਹੇ ਹਨ ਅਤੇ ਆਪਣੇ ਘਰ 'ਚ ਜਾਣਾ ਚਾਹੁੰਦੇ ਹਨ, ਉਹ ਪ੍ਰਾਈਵੇਟ ਬੱਸ 'ਚ ਗਰੁੱਪ ਬਣਾ ਕੇ ਜਾ ਸਕਦੇ ਹਨ। ਇਸ ਦੇ ਲਈ ਉਨ੍ਹਾਂ ਲੋਕਾਂ ਨੂੰ ਆਪਣੇ ਜ਼ਿਲਾ ਪ੍ਰਸ਼ਾਸਨ ਨੂੰ ਸੂਚਿਤ ਕਰਨਾ ਹੋਵੇਗਾ। ਉਸ ਤੋਂ ਬਾਅਦ ਲੁਧਿਆਣਾ ਪ੍ਰਸ਼ਾਸਨ ਵੱਲੋਂ ਉਨ੍ਹਾਂ ਲੋਕਾਂ ਨੂੰ ਕਰਫਿਊ ਪਾਸ ਦਿੱਤਾ ਜਾਵੇਗਾ, ਜਿਸ ਸਬੰਧੀ ਸਬੰਧਤ ਜ਼ਿਲਾ ਪ੍ਰਸ਼ਾਸਨ ਨੂੰ ਵੀ ਸੂਚਿਤ ਕੀਤਾ ਜਾਵੇਗਾ ਤਾਂ ਜੋ ਇਨ੍ਹਾਂ ਲੋਕਾਂ ਨੂੰ ਕੁਆਰੰਟਾਈਨ ਕਰਨ ਦਾ ਪ੍ਰਬੰਧ ਕੀਤਾ ਜਾ ਸਕੇ। ਇਸ ਤੋਂ ਇਲਾਵਾ ਜੋ ਸ਼ਰਤਾਂ ਲਗਾਈਆਂ ਗਈਆਂ ਹਨ, ਉਸ ਦੇ ਮੁਤਾਬਕ ਇਕ ਬੱਸ 'ਚ ਅੱਧੀਆਂ ਸਵਾਰੀਆਂ ਹੀ ਜਾ ਸਕਦੀਆਂ ਹਨ ਜਿਨ੍ਹਾਂ ਦਾ ਪਹਿਲਾਂ ਮੈਡੀਕਲ ਚੈਕਅਪ ਹੋਵੇਗਾ ਅਤੇ ਉਨ੍ਹਾਂ ਨੂੰ ਸੋਸ਼ਲ ਡਿਸਟੈਂਸ ਮੇਨਟੇਨ ਰੱਖਣ ਸਮੇਤ ਮਾਸਕ ਲਗਾਉਣ ਦੇ ਨਿਯਮਾਂ ਦਾ ਪਾਲਣ ਕਰਨਾ ਹੋਵੇਗਾ।
ਕਸਬਾ ਮਹਿਤਪੁਰ ਦੇ 11 ਲੋਕਾਂ ਨੂੰ ਕੀਤਾ ਕੁਆਰੰਟਾਈਨ
NEXT STORY