ਤਪਾ ਮੰਡੀ(ਸ਼ਾਮ,ਗਰਗ): ਵੀਰਵਾਰ ਦੀ ਰਾਤ ਤਪਾ-ਢਿਲਵਾਂ ਸਥਿਤ ਇਕ ਫੈਕਟਰੀ ‘ਚ ਪ੍ਰਵਾਸ਼ੀ ਮਜ਼ਦੂਰ ਵੱਲੋਂ ਫਾਹਾ ਲੈ ਕੇ ਖੁਦਕੁਸ਼ੀ ਕੀਤੇ ਜਾਣ ਦੀ ਜਾਣਕਾਰੀ ਮਿਲੀ ਹੈ। ਜਾਣਕਾਰੀ ਅਨੁਸਾਰ ਰਵੀ ਕੁਮਾਰ ਪੁੱਤਰ ਵਿਨੋਦ ਕੁਮਾਰ ਵਾਸੀ ਭੋਜਪੁਰ(ਬਿਹਾਰ) ਆਪਣੇ ਸਾਥੀ ਨਾਲ 15 ਦਿਨ ਪਹਿਲਾਂ ਹੀ ਨੌਕਰੀ ਤੇ ਲੱਗਾ ਸੀ ਅਤੇ ਰਾਤ ਸਮੇਂ ਆਪਣੀ ਪਤਨੀ ਨਾਲ ਮੋਬਾਇਲ 'ਤੇ ਗੱਲ ਕਰਦਿਆਂ ਦੋਵੇਂ ਪਤੀ-ਪਤਨੀ ਦੀ ਲੜਾਈ ਹੋ ਗਈ। ਲੜਾਈ ਹੋ ਜਾਣ ਕਾਰਨ ਤਹਿਸ ‘ਚ ਆ ਕੇ ਉਸ ਨੇ ਰਾਤ ਸਮੇਂ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ ।
ਇਹ ਵੀ ਪੜ੍ਹੋ- ਪਟਾਵਾਰੀਆਂ ਦੀ ਭਰਤੀ ਨੂੰ ਲੈ ਕੇ ਰਾਜਾ ਵੜਿੰਗ ਦੇ ਬਿਆਨਾਂ 'ਤੇ ਬ੍ਰਹਮ ਸ਼ੰਕਰ ਜਿੰਪਾ ਨੇ ਦਿੱਤੇ ਤਿੱਖੇ ਜਵਾਬ
ਇਸ ਦੇ ਬਾਰੇ ਜਦੋਂ ਉਸ ਦੇ ਸਾਥੀ ਨੂੰ ਪਤਾ ਲੱਗਾ ਤਾਂ ਉਸ ਨੇ ਤਪਾ ਪੁਲਸ ਨੂੰ ਜਾਣਕਾਰੀ ਦਿੱਤੀ ਅਤੇ ਮਹਿਲਾ ਥਾਣੇਦਾਰ ਰੇਣੂ ਪਰੋਚਾ ਅਤੇ ਸਬ-ਇੰਸਪੈਕਟਰ ਅੰਮ੍ਰਿਤ ਸਿੰਘ ਨੇ ਮੌਕੇ 'ਤੇ ਪਹੁੰਚਕੇ ਲਟਕਦੀ ਲਾਸ਼ ਨੂੰ ਹੇਠਾਂ ਉਤਾਰਕੇ ਲਾਸ਼ ਨੂੰ ਮੋਰਚਰੀ ਰੂਮ ਬਰਨਾਲਾ ਵਿਖੇ ਕਾਰਵਾਈ ਲਈ ਰੱਖ ਦਿੱਤੀ ਹੈ। ਮਹਿਲਾ ਥਾਣੇਦਾਰ ਨੇ ਦੱਸਿਆ ਕਿ ਬਿਹਾਰ 'ਚੋਂ ਪਰਿਵਾਰਿਕ ਮੈਂਬਰਾਂ ਦੇ ਪੰਜਾਬ ਆਉਣ ਤੋਂ ਬਾਅਦ ਇਸ ਮਾਮਲੇ ਦੀ ਕਾਰਵਾਈ ਕੀਤਾ ਜਾਵੇਗੀ।
ਇਹ ਵੀ ਪੜ੍ਹੋ- ਨਵਜੋਤ ਸਿੱਧੂ ਦੀ ਸਜ਼ਾ ’ਤੇ ਰਾਜਾ ਵੜਿੰਗ ਨੂੰ ‘ਅਫ਼ਸੋਸ’, ਕਿਹਾ-ਅਜਿਹਾ ਨਹੀਂ ਹੋਣਾ ਚਾਹੀਦਾ ਸੀ
ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਨਵਜੋਤ ਸਿੰਘ ਸਿੱਧੂ ਨੇ ਪਟਿਆਲਾ ਸੈਸ਼ਨ ਕੋਰਟ ਵਿਚ ਕੀਤਾ ਆਤਮ ਸਮਰਪਣ
NEXT STORY